Thursday, April 16Malwa News
Shadow

ਸੀਐਫਐਮਐਸ ‘ਤੇ ਪੌਂਡਿੰਗ ਫਾਇਲਾਂ ਦਾ 15 ਦਿਨਾਂ ਵਿੱਚ ਨਿਪਟਾਰਾ ਕਰਨਾ ਯਕੀਨੀ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 16 ਅਪ੍ਰੈਲ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ  ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਸੀਐਫਐਮਐਸ ‘ਤੇ ਪੌਂਡਿੰਗ ਫਾਇਲਾਂ ਦਾ ਜਲਦ ਨਿਪਟਾਰਾ ਯਕੀਨੀ ਕੀਤਾ ਜਾਵੇ। ਕਿਸੇ ਵੀ ਤਰ੍ਹਾਂ ਦੀ ਦੇਰੀ ਪ੍ਰਸ਼ਾਸਨਿਕ ਕੰਮਾਂ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਫਾਇਲਾਂ ਨੂੰ ਸਮੇਬੱਧ ਢੰਗ ਨਾਲ ਨਿਪਟਾਉਣਾ ਸਭ ਤੋਂ ਵੱਧ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਪੈਂਡਿੰਗ ਫਾਇਲਾਂ ਦਾ ਨਿਪਟਾਰਾ ਵੱਧ ਤੋਂ ਵੱਧ 15 ਦਿਨਾਂ ਅੰਦਰ ਪੋਰਟਲ ਰਾਹੀਂ ਕੀਤਾ ਜਾਵੇ।

ਮੁੱਖ ਮੰੰਤਰੀ ਅੱਜ ਇੱਥੇ ਸਿਵਲ ਸਕੱਤਰੇਤ ਵਿੱਚ ਹਯੂਮੈਨ ਰਿਸੋਰਸ ਮਾਡਯੂਲ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਰੇ ਵਿਭਾਗ ਆਪਣੇ-ਆਪਣੇ ਪੱਧਰ ‘ਤੇ ਸੀਐਫਐਮਐਸ ਵਿੱਚ ਪੌਂਡਿੰਗ ਮਾਮਲਿਆਂ ਦੀ ਵਿਸਥਾਰ ਸਮੀਖਿਆ ਕਰਨ ਅਤੇ ਸਬੰਧਿਤ ਅਧਿਕਾਰਿਆਂ ਦੀ ਜਵਾਬਦੇਈ ਤੈਅ ਕਰਨ।

ਉਨ੍ਹਾਂ ਨੇ ਕਿਹਾ ਕਿ ਪੋਰਟਲ ‘ਤੇ ਫਾਇਲਾਂ ਨੂੰ ਸਮੇ-ਸਮੇ ‘ਤੇ ਅਪਡੇਟ ਕਰਨਾ ਵੀ ਉਨ੍ਹਾਂ ਹੀ ਜਰੂਰੀ ਹੈ, ਤਾਂ ਜੋ ਕੰਮਾਂ ਦੀ ਪਾਰਦਰਸ਼ਿਤਾ ਬਣੀ ਰਵੇ।

ਉਨ੍ਹਾਂ ਨੇ ਕਿਹਾ ਕਿ ਈ-ਆਫਿਸ ਦੇ ਪੂਰੀ ਤਰ੍ਹਾਂ ਲਾਗੂਕਰਨ ਨਾਲ ਨਾ ਸਿਰਫ ਕੰਮਾਂ ਵਿੱਚ ਤੇਜੀ ਆਵੇਗੀ, ਸਗੋਂ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਵਿੱਚ ਪਾਰਦਰਸ਼ਿਤਾ ਅਤੇ ਕੁਸ਼ਲਤਾ ਵੀ ਵਧੇਗੀ। ਉਨ੍ਹਾਂ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਹਰ ਮਹੀਨੇ ਇਸ ਦੀ ਨਿਮਤ ਸਮੀਖਿਆ ਕੀਤੀ ਜਾਵੇ ਅਤੇ ਉਹ ਆਪ ਵੀ ਇਸ ਦੀ ਮਾਨਿਟਰਿੰਗ ਕਰਨਗੇ।

ਮੁੱਖ ਮੰਤਰੀ ਨੇ ਐਚਆਰਐਮਐਸ ਤਹਿਤ ਮੌਜ਼ੂਦ ਸਾਰੇ 18 ਮਾਡਯੂਲਸ ਨੂੰ ਵਿਭਾਗਵਾਰ ਅਪਨਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਨਾਲ ਮਨੁੱਖੀ ਸਰੋਤ ਪ੍ਰਬੰਧਨ ਵਿੱਚ ਇੱਕਰੂਪਤਾ ਅਤੇ ਸੁਗਮਤਾ ਆਵੇਗੀ।

ਉਨ੍ਹਾਂ ਨੇ ਐਚਆਰਐਮਐਸ 2.0 ਦੇ ਵਿਕਾਸ ਦੀ ਪ੍ਰਗਤੀ, ਸਬੰਧਿਤ ਐਕਟ ਦੀ ਨੋਟੀਫਿਕੇਸ਼ਨ ਦੀ ਸਥਿਤੀ ਅਤੇ ਇਸ ਦੇ ਲਾਗੂਕਰਨ ਦੀ ਸਮੇ-ਸੀਮਾ ਦੀ ਵੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਨੇ ਅਧਿਕਾਰਿਆਂ ਨੂੰ ਨਿਰਦੇਸ਼ ਦਿੱਤੇ ਕਿ ਐਕਟ ਤਹਿਤ ਅਨੁਪਾਲਨਾ ਦੀ ਸਥਿਤੀ ਦਾ ਨਿਮਤ ਮੁਲਾਂਕਨ ਕੀਤਾ ਜਾਵੇ ਅਤੇ ਪੈਡਿੰਗ ਕੰਮਾਂ ਦੀ ਪਛਾਣ ਕਰ ਉਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਚੰਗਾਂ ਕੰਮ ਕਰਨ ਵਾਲੇ ਅਧਿਕਾਰਿਆਂ ਅਤੇ ਕਰਮਚਾਰਿਆਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ, ਜਦੋਂ ਕਿ ਲਾਪਰਵਾਈ ਬਰਤਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਨੇ ਕਿਹਾ ਕਿ ਫਾਇਲਾਂ ਦਾ ਸਮੇ ਸਿਰ ਨਿਪਟਾਰਾ ਯਕੀਨੀ ਕਰਨਾ ਜਰੂਰੀ ਹੈ ਤਾਂ ਜੋ ਸੂਬੇ ਦੇ ਵਿਕਾਸ ਕੰਮ ਬਿਨਾ ਰੁਕਾਵਟ ਨਾਲ ਚਲਦੇ ਰਹਿਣ ਅਤੇ ਜਨਤਾ ਨੂੰ ਬੇਹਤਰ ਸੇਵਾਵਾਂ ਮਿਲਦੀ ਰਵੇ।

ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਟ੍ਰੇਜਰੀ ਐਂਡ ਅਕਾਉਂਟਸ ਦੇ ਡਾਇਰੇਕਟਰ ਜਨਰਲ ਸ੍ਰੀ ਸੀਜੀ ਰਜਨੀਕਾਂਥਨ, ਐਚਆਰਡੀ ਦੀ ਡਾਇਰੇਕਟਰ ਸ੍ਰੀਮਤੀ ਮਨਦੀਪ ਕੌਰ, ਸੀਐਮਜੀਜੀਏ ਦੇ ਨਿਦੇਸ਼ਕ ਡਾ. ਯਸ਼ਪਾਲ ਅਤੇ ਹੋਰ ਅਧਿਕਾਰੀ ਮੌਜ਼ੂਦ ਰਹੇ।