ਪੰਜਾਬ ਨੇ ਸਿਰਜਿਆ ਇਤਿਹਾਸ : ਸਰਕਾਰੀ ਦਫ਼ਤਰਾਂ ਵਿੱਚ ਸਾਰੇ ਪੁਰਾਣੇ ਕੇਸ ਹੋਏ ਕਲੀਅਰ , ਨਿਵੇਸ਼ ਵਿੱਚ ਆਈ ਤੇਜ਼ੀ
ਚੰਡੀਗੜ੍ਹ, 8 ਅਕਤੂਬਰ : ਪੰਜਾਬ ਸਰਕਾਰ ਨੇ ਸਰਕਾਰੀ ਕਾਰਜਾਂ ਵਿੱਚ ਸੁਧਾਰ ਕਰਕੇ ਇੱਕ ਵੱਡਾ ਮੀਲ ਪੱਥਰ ਪ੍ਰਾਪਤ ਕੀਤਾ ਹੈ। ਸਾਰੇ ਪੁਰਾਣੇ ਲੰਬਿਤ ਕੇਸ (100%) ਰਾਜ ਪੱਧਰ 'ਤੇ ਕਲੀਅਰ ਹੋ ਗਏ ਹਨ। ਮੁੱਖ ਮੰਤਰੀ ਨੇ 29 ਮਈ, 2025 ਨੂੰ ਮੁੜ ਸੁਰਜੀਤ ਕੀਤਾ 'ਫਾਸਟ ਟ੍ਰੈਕ ਪੰਜਾਬ ਪੋਰਟਲ' ਲਾਂਚ ਕੀਤਾ। ਇਸ ਪੋਰਟਲ ਨੇ ਨਿਵੇਸ਼ਕਾਂ ਲਈ ਕੰਮ ਬਹੁਤ ਸੌਖਾ ਬਣਾ ਦਿੱਤਾ ਹੈ। ਇਹ ਪ੍ਰਾਪਤੀ ਸਮੇਂ ਸਿਰ ਪੂਰਾ ਕਰਨ ਅਤੇ ਪਾਰਦਰਸ਼ਤਾ ਪ੍ਰਤੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਪੰਜਾਬ ਨੇ ਆਪਣੇ ਲੰਬਿਤ ਕੇਸਾਂ ਦੇ ਬੈਕਲਾਗ ਨੂੰ 90% ਤੋਂ ਵੱਧ ਘਟਾ ਦਿੱਤਾ ਹੈ। ਫਰਵਰੀ 2025 ਵਿੱਚ, ਲੰਬਿਤ ਅਰਜ਼ੀਆਂ ਦੀ ਗਿਣਤੀ 8,075 ਤੋਂ ਘੱਟ ਕੇ ਸਿਰਫ਼ 283 ਰਹਿ ਗਈ ਹੈ—ਜੋ ਕਿ 96% ਦੀ ਕਮੀ ਹੈ। ਇਸੇ ਤਰ੍ਹਾਂ, ਜ਼ਿਲ੍ਹਾ ਪੱਧਰ 'ਤੇ ਲੰਬਿਤ ਕੇਸ ਫਰਵਰੀ 2025 ਵਿੱਚ 833 ਤੋਂ ਘੱਟ ਕੇ ਹੁਣ ਸਿਰਫ਼ 17 ਰਹਿ ਗਏ ਹਨ। ਇਸਦਾ ਮਤਲਬ ਹੈ ਕਿ 98% ਕੇਸ ਕਲੀਅਰ ਹੋ ਗਏ ਹਨ।
ਰਾਜ ਪੱਧਰ 'ਤੇ ਸਭ ਤੋਂ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਫਰਵਰੀ 2025 ਵਿੱਚ, 166 ਪੈਂਡਿੰਗ ਕੇਸ ਸਨ, ਜਿਨ੍ਹਾਂ ਨੂੰ ਹੁਣ ਪੂਰੀ ਤਰ੍ਹਾਂ ਸਾ...








