ਕੈਨੇਡਾ ਦਾ ਭਾਰਤ ਖਿਲਾਫ ਇਕ ਹੋਰ ਵੱਡਾ ਕਦਮ : ਵਿਦੇਸ਼ ਮੰਤਰੀ ਦੀ ਵੀਡੀਓ ਦਿਖਾਉਣ ਵਾਲਾ ਚੈਨਲ ਕਰ ਦਿੱਤਾ ਬੈਨ
ਓਟਵਾ 8 ਨਵੰਬਰ : ਕੈਨੇਡਾ ਅਤੇ ਭਾਰਤ ਵਿਚਕਾਰ ਚੱਲ ਰਹੇ ਵਿਵਾਦ ਦੌਰਾਨ ਹੀ ਕੈਨੇਡਾ ਸਰਕਾਰ ਨੇ ਇਕ ਵੱਡਾ ਕਦਮ ਚੁੱਕਦਿਆਂ ਭਾਰਤੀ ਵਿਦੇਸ਼ ਮੰਤਰੀ ਦਾ ਬਿਆਨ ਦਿਖਾਉਣ ਵਾਲੇ ਟੀ.ਵੀ. ਚੈਨਲ 'ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਦੀ ਇਕ ਪ੍ਰੈਸ ਕਾਨਫਰੰਸ ਆਸਟਰੇਲੀਆ ਦੇ ਟੀ.ਵੀ ਚੈਨਲ 'ਟੂਡੇ ਆਊਟਲੈੱਟ' ਵਲੋਂ ਦਿਖਾਈ ਜਾ ਰਹੀ ਸੀ। ਜਦੋਂ ਟੀ.ਵੀ. ਚੈਨਲ ਨੇ ਇਹ ਵੀਡੀਓ ਦਿਖਾਈ ਤਾਂ ਇਸਦੇ ਕੁੱਝ ਘੰਟਿਆਂ ਬਾਅਦ ਹੀ ਕੈਨੇਡਾ ਵਿਚ ਇਸ ਚੈਨਲ ਨੂੰ ਬੈਨ ਕਰ ਦਿੱਤਾ ਗਿਆ।ਭਾਰਤ ਦੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਦੇ ਆਸਟਰੇਲੀਆ ਦੌਰੇ ਦੌਰਾਨ ਆਸਟਰੇਲੀਆ ਦੇ ਸ਼ਹਿਰ ਕੈਨਬਰਾ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਵਿਚ ਭਾਰਤੀ ਵਿਦੇਸ਼ ਮੰਤਰੀ ਦੇ ਨਾਲ ਹੀ ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਵਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ। ਆਸਟਰੇਲੀਆ ਦੇ ਟੀ.ਵੀ. ਚੈਨਲ ਟੂਡੇ ਆਊਟਲੈੱਟ ਵਲੋਂ ਇਸ ਪ੍ਰੈਸ ਕਾਨਫਰੰਸ ਦੀ ਰਿਪੋਰਟ ਟੈਲੀਕਾਸਟ ਕੀਤੀ ਗਈ। ਜਦੋਂ ਇਸ ਚੈਨਲ ਵਲੋਂ ਦਿਖਾਈ ਗਈ ਵੀਡੀਓ ਕੈਨੇਡਾ ਸਰਕਾਰ ਦੇ ਧਿਆਨ ਵਿਚ ਆਈ ਤਾਂ ਇਹ ਚੈਨਲ ਕੈਨੇਡਾ ਵਿਚ ਬੈਨ ਕਰ ਦਿੱਤਾ ਗਿਆ।ਕੈਨ...







