ਨਾਇਬ ਸਿੰਘ ਸੈਣੀ ਨੇ ਡਿਪਟੀ ਕਮਿਸ਼ਨਰਾਂ ਨੂੰ ਮਾਨਸੂਨ ਤੋਂ ਪਹਿਲਾਂ ਡ੍ਰੇਨਾਂ ਦੀ ਸਫਾਈ ਨੂੰ ਪ੍ਰਾਥਮਿਕਤਾ ਆਧਾਰ ‘ਤੇ ਯਕੀਨੀ ਕਰਨ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ, 27 ਮਈ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਜਿਲ੍ਹਿਆਂ ਵਿੱਚ ਹੜ੍ਹ ਸੁਰੱਖਿਆ ਯਤਨਾਂ ਦੀ ਨਿਗਰਾਨੀ ਕਰ ਰਹੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਜਿਲ੍ਹਿਆਂ ਵਿੱਚ ਮਾਨਸੂਨ ਸੀਜਨ ਤੋਂ ਪਹਿਲਾਂ ਡੇ੍ਰਨਾਂ ਦੀ ਸਫਾਈ ਨੂੰ ਸਰਵੋਚ ਪ੍ਰਾਥਮਿਕਤਾ ਦੇਣਾ ਯਕੀਨੀ ਕਰਨ। ਉਨ੍ਹਾਂ ਨੇ ਇਸ ਕੰਮ ਲਈ ਉਨ੍ਹਾਂ ਨੂੰ ਤੁਰੰਤ ਇੱਕ ਸ਼ੈਡੀਯੂਲ ਬਨਾਉਣ ਅਤੇ ਕਾਰਜ ਦੀ ਨਿਗਰਾਨੀ ਲਈ ਆਪਣੇ ਸੁਬੋਰਡੀਨੇਟ ਅਧਿਕਾਰੀਆਂ ਨੂੰ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਡ੍ਰੇਨ ਦੀ ਸਫਾਈ ਦਾ ਕੰਮ ਹਰ ਹਾਲ ਵਿੱਚ 15 ਜੂਨ, 2025 ਤੋਂ ਪਹਿਲਾਂ ਪੂਰਾ ਹੋ ਸਕੇ। ਇਸ ਤੋਂ ਇਲਾਵਾ, ਫੀਲਡ ਵਿੱਚ ਕੰਮ ਕਰ ਰਹੇ ਸਾਰੇ ਸੁਪੁਡੈਂਟ ਇੰਜੀਨੀਅਰਾਂ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਉਨ੍ਹਾਂ ਦੇ ਸਬੰਧਿਤ ਖੇਤਰਾਂ ਵਿੱਚ ਡੇ੍ਰਨਾਂ ਦੀ ਸਫਾਈ ਸਹੀ ਤਰ੍ਹਾ ਨਾਲ ਕੀਤੀ ਜਾਵੇ। ਮੁੱਖ ਮੰਤਰੀ ਅੱਜ ਇੱਥੇ ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਅਤੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਘੱਟ ਸਮੇਂ ਲਈ ਹੜ੍ਹ ਸੁਰੱਖਿਆ ਕੰਮਾਂ ਅਤੇ ਡੇ੍ਰਨਾਂ ਦੀ ਅੰਦੂਰਣੀ ਸਫਾਈ ਦੀ ਪ੍ਰਗਤੀ ਦੀ ਸਮੀ...








