
ਚੰਡੀਗੜ੍ਹ, 19 ਮਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਚੰਡੀਗੜ੍ਹ ਵਿੱਚ ਹਰਿਆਣਾ ਤਾਲਾਬ ਅਤੇ ਵੇਸਟ ਜਲ੍ਹ ਪ੍ਰਬੰਧਨ ਅਥਾਰਿਟੀ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿੱਚ ਤਾਲਾਬਾਂ ਦੇ ਪ੍ਰਬੰਧਨ ਅਤੇ ਰੱਖ-ਰਖਾਵ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਤਾਲਾਬਾਂ ਦੇ ਸੁੰਦਰੀਕਰਣ ਦੇ ਨਾਲ-ਨਾਲ ਇਹ ਵੀ ਯਕੀਨੀ ਕੀਤਾ ਜਾਵੇ ਕਿ ਉਨ੍ਹਾਂ ਵਿੱਚ ਗੰਦਾ ਪਾਣੀ ਨਾ ਪਹੁੰਚੇ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਅੰਮ੍ਰਿਤ ਸਰੋਵਰ ਯੋਜਨਾ ਤਹਿਤ ਤਾਲਾਬਾਂ ਦੀ ਰੈਗੂਲਰ ਸਫਾਈ ਕਰਵਾਈ ਜਾਵੇ ਅਤੇ ਇਸ ਕੰਮ ਵਿੱਚ ਪੂਰੀ ਪਾਰਦਰਸ਼ਿਤਾ ਰੱਖਦੇ ਹੋਏ ਗੁਣਵੱਤਾਪੂਰਣ ਨਿਰਮਾਣ ਕੰਮ ਯਕੀਨੀ ਕੀਤੇ ਜਾਣ।
ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਜੋਹੜ ਆਬਾਦੀ ਦੇ ਵਿੱਚ ਆ ਗਏ ਹਨ, ਉੱਥੇ ਉਨ੍ਹਾਂ ਦੀ ਸਫਾਈ ਵਿਵਸਥਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਨੇ ਤਾਲਾਬਾਂ ਦੇ ਕਿਨਾਰਿਆਂ ਨੂੰ ਮਜਬੂਤ ਕਰਨ, ਗਾਦ ਕੱਢਣ ਅਤੇ ਕਿਨਾਰਿਆਂ ‘ਤੇ ਉੱਗਿਆ ਘਾਹ ਦੀ ਸਫਾਈ ਕਰਵਾਉਣ ਦੇ ਨਿਰਦੇਸ਼ ਦਿੱਤੇ। ਨਾਲ ਹੀ ਤਾਲਾਬਾਂ ਦੇ ਨੇੜੇ ਲੋਕਾਂ ਦੇ ਸੈਰ ਲਈ ਪੱਕੀ ਪੱਗਡੰਡੀ, ਬੈਠਣ ਲਈ ਬੇਂਚ ਅਤੇ ਸੋਲਰ ਲਾਇਟ ਲਗਾਉਣ ਦੀ ਵਿਵਸਥਾ ਕੀਤੀ ਜਾਵੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੱਤੇ ਕਿ ਤਾਲਾਬਾਂ ਦੇ ਰੱਖ-ਰਖਾਵ ਦੀ ਜਿਮੇਵਾਰੀ ਸਬੰਧਿਤ ਪਿੰਡ ਪੰਚਾਇਤਾਂ ਵੱਲੋਂ ਯਕੀਨੀ ਕੀਤੀ ਜਾਵੇ। ਅਧਿਕਾਰੀਆਂ ਨੂੰ ਸਮੇਂ-ਸਮੇਂ ‘ਤੇ ਨਿਰੀਖਣ ਕਰਨ ਅਤੇ ਕਿਸੇ ਤਰ੍ਹਾਂ ਦੀ ਕਮੀ ਪਾਏ ਜਾਣ ‘ਤੇ ਉਸ ਨੂੰ ਤੁਰੰਤ ਦੂਰ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਗੰਦੇ ਪਾਣੀ ਨੂੰ ਸਿੱਧੇ ਤਾਲਾਬਾਂ ਵਿੱਚ ਨਾ ਪਾਇਆ ਜਾਵੇ। ਇਸ ਦੇ ਲਈ ਥ੍ਰੀ-ਪੌਂਡ ਸਿਸਟਮ ਵਿਕਸਿਤ ਕੀਤਾ ਜਾਵੇ ਤਾਂ ਜੋ ਪਾਣੀ ਨੂੰ ਸਾਫ ਕਰਨ ਦੇ ਬਾਅਦ ਹੀ ਤਾਲਾਬਾਂ ਵਿੱਚ ਛੱਡਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਜਨ ਹੈ ਕਿ ਪਿੰਡਾਂ ਵਿੱਚ ਬਿਹਤਰ ਸਹੂਲਤਾਂ ਉਪਲਬਧ ਕਰਵਾਈਆਂ ਜਾਣ ਅਤੇ ਤਾਲਾਬਾਂ ਨੂੰ ਸਾਫ ਅਤੇ ਸੁੰਦਰ ਬਣਾਇਆ ਜਾਵੇ ਤਾਂ ੧ੋ ਲੋਕ ਉੱਥੇ ਸੈਰ ਅਤੇ ਹੋਰ ਗਤੀਵਿਧੀਆਂ ਦਾ ਆਨੰਦ ਲੈ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਵੱਡੇ ਤਾਲਾਬਾਂ ਵਿੱਚ ਮੱਛੀ ਪਾਲਣ ਨੂੰ ਪ੍ਰੋਤਸਾਹਨ ਦਿੱਤਾ ਜਾਵੇ। ਇਸ ਦੇ ਲਈ ਆਨਲਾਇਨ ਆਕਸ਼ਨ ਪੋਰਟਲ ਰਾਹੀਂ ਤਾਲਾਬਾਂ ਦੀ ਬੋਲੀ ਲਗਾਈ ਜਾਵੇ ਅਤੇ ਉਸ ਤੋਂ ਪ੍ਰਾਪਤ ਰਕਮ ਨੂੰ ਤਾਲਾਬਾਂ ਦੇ ਰੱਖ-ਰਖਾਵ ‘ਤੇ ਖਰਚ ਕੀਤਾ ਜਾਵੇ। ਉਨ੍ਹਾਂ ਨੇ ਆਉਣ ਵਾਲੀ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੀ ਡੇ੍ਰਨਾਂ ਦੀ ਸਫਾਈ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਸੂਬੇ ਵਿੱਚ ਕੁੱਲ 20,039 ਤਾਲਾਬ ਹਨ, ਜਿਨ੍ਹਾਂ ਵਿੱਚੋਂ 19,129 ਪੇਂਡੂ ਖੇਤਰਾਂ ਅਤੇ 910 ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ। ਹੁਣ ਤੱਕ 6,777 ਤਾਲਾਬਾਂ ਦੀ ਸਫਾਈ ਦਾ ਕੰਮ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਤਾਲਾਬਾਂ ਦੀ ਸਫਾਈ ਦਾ ਕੰਮ ਵੀ ਜਲਦੀ ਪੂਰੀ ਕੀਤਾ ਜਾਵੇਗਾ।
ਮੀਟਿੰਗ ਵਿੱਚ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਵਧੀਕ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਸ੍ਰੀ ਵਿਜਯੇਂਦਰ ਕੁਮਾਰ, ਨਿਦੇਸ਼ਕ ਸ੍ਰੀ ਜੇ ਗਣੇਸ਼ਨ, ਸ੍ਰੀ ਮੁਕੁਲ ਕੁਮਾਰ, ਮੁੱਖ ਮੰਤਰੀ ਦੇ ਡਿਪਟੀ ਪ੍ਰਿੰਸੀਪਲ ਸੈਕ੍ਰੇਟਰੀ ਸ੍ਰੀ ਯਸ਼ਪਾਲ ਯਾਦਵ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।