ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਆਮ ਆਦਮੀ ਕਲੀਨਿਕ ਕਰਨੀਖੇੜਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ
ਫਾਜਿਲਕਾ 12 ਜੁਲਾਈ 2025… ਸਿਵਲ ਸਰਜਨ ਫਾਜ਼ਿਲਕਾ ਡਾ. ਰਾਜ ਕੁਮਾਰ ਅਤੇ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਐਸ ਐਮ ਓ. ਡਾ. ਕਵਿਤਾ ਦੀ ਯੋਗ ਅਗਵਾਈ ਹੇਠ ਅਤੇ ਐਸਆਈ ਵਿਜੇ ਨਾਗਪਾਲ ਦੀ ਰਹਿਨੁਮਾਈ ਹੇਠ ਆਮ ਆਦਮੀ ਕਲੀਨਿਕ ਕਰਨੀਖੇੜਾ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਤੇ ਮੈਡੀਕਲ ਅਫਸਰ ਡਾਕਟਰ ਸੁਰਭੀ ਗਾਰਗ ਨੇ ਇਕੱਠੇ ਹੋਏ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾ ਅਤੇ ਬਚਾਓ ਬਾਰੇ ਜਾਣਕਾਰੀ ਦਿੱਤੀ। ਇਹ ਬੁਖਾਰ ਅਡਿਗੇ ਅਜੈਪਟੀ ਨਾ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਡੇਂਗੂ ਬੁਖਾਰ ਦੇ ਲੱਛਣ ਤੇਜ ਬੁਖਾਰ ਸਿਰ ਦਰਦ ਮਾਸਪੇਸ਼ੀਆਂ ਚ ਦਰਦ ਚਮੜੀ ਤੇ ਲਾਲ ਦਾਣੇ ਅੱਖਾਂ ਦੇ&nb...