ਪੰਜਾਬ ਸਰਕਾਰ ਦੀ ਇਹ ਮੁਹਿੰਮ ਬਣੀ ਇਤਿਹਾਸਕ: ਜਦੋਂ ਸਾਰੇ ਧਰਮਾਂ ਨੇ ਇਕਠਿਆਂ ਨਿਵਾਇਆ ਸਿਰ – ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾ ਵਿੱਚ ਕੀਤਾ ਨਮਨ
ਆਨੰਦਪੁਰ ਸਾਹਿਬ, 24 ਨਵੰਬਰ : ਐਤਵਾਰ ਨੂੰ ਪੰਜਾਬ ਦੀ ਪਵਿੱਤਰ ਧਰਤੀ ਆਨੰਦਪੁਰ ਸਾਹਿਬ ’ਚ ਕੁਝ ਇਤਿਹਾਸਕ ਹੋਇਆ। ਦੁਨੀਆ ਭਰ ਦੇ ਵੱਖ-ਵੱਖ ਧਰਮਾਂ ਦੇ ਵੱਡੇ-ਵੱਡੇ ਧਾਰਮਿਕ ਆਗੂ ਇਕ ਮੰਚ ’ਤੇ ਇਕੱਠੇ ਹੋਏ — ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰਨ ਲਈ। ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਹੋਏ ਸਰਵ ਧਰਮ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਵਿਸ਼ਵ ਭਰ ਤੋਂ ਆਏ ਧਾਰਮਿਕ ਗੁਰੂਆਂ ਨੇ ਗੁਰੂ ਦੇ ਚਰਨਾ ਵਿੱਚ ਨਮਨ ਕੀਤਾ — ਉਸ ਮਹਾਨ ਗੁਰੂ ਨੂੰ, ਜਿਨ੍ਹਾਂ ਹੋਰਾਂ ਦੇ ਧਰਮ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ।
ਸੰਗਤ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਗਹਿਰੀ ਗੱਲ ਕਹੀ, ਜਿਸ ਨੇ ਸਭ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਤਿਹਾਸ ਵਿੱਚ ਐਸਾ ਕੋਈ ਉਦਾਹਰਣ ਨਹੀਂ ਜਿੱਥੇ ਕਿਸੇ ਨੇ ਦੂਸਰੇ ਧਰਮ ਦੀ ਰੱਖਿਆ ਲਈ ਸ਼ਹੀਦੀ ਦਿੱਤੀ ਹੋਵੇ। ਬਹੁਤ ਲੋਕਾਂ ਨੇ ਆਪਣੇ ਧਰਮ ਲਈ ਜਾਨਾਂ ਦਿੱਤੀਆਂ ਹਨ, ਪਰ ਗੁਰੂ ਤੇਗ ਬਹਾਦਰ ਜੀ ਨੇ ਹੋਰਾਂ ਦੇ ਧਰਮ ਦੀ ਆਜ਼ਾਦੀ ਲਈ ਆਪਣੇ...








