ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਸੰਸਥਾ ਦੇ 24 ਸਾਬਕਾ ਕੈਡਿਟ, “ਅਚੀਵਰ ਐਵਾਰਡ” ਨਾਲ ਸਨਮਾਨਿਤ
ਚੰਡੀਗੜ੍ਹ, 18 ਜੂਨ: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ ਆਰ ਐਸ ਏ ਐਫ ਪੀ ਆਈ) ਐਸ.ਏ.ਐਸ. ਨਗਰ ਵੱਲੋਂ ਨੈਸ਼ਨਲ ਡਿਫੈਂਸ ਅਕੈਡਮੀ (ਐਨ ਡੀ ਏ) ਅਤੇ ਹੋਰ ਸੇਵਾਵਾਂ ਸਿਖਲਾਈ ਅਕੈਡਮੀਆਂ ਤੋਂ ਗ੍ਰੈਜੂਏਟ ਹੋ ਕੇ ਰੱਖਿਆ ਬਲਾਂ ਵਿੱਚ ਕਮਿਸ਼ਨ ਹਾਸਲ ਕਰਨ ਵਾਲੇ ਆਪਣੇ ਸਾਬਕਾ ਕੈਡਿਟਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਇੱਕ ਵਿਸ਼ੇਸ਼ ਸਮਾਗਮ ਦੌਰਾਨ ਉਨ੍ਹਾਂ ਨੂੰ ਵੱਕਾਰੀ "ਅਚੀਵਰ ਐਵਾਰਡਜ਼" ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਸੰਸਥਾ ਦੇ ਸੰਸਥਾਪਕ ਡਾਇਰੈਕਟਰ ਅਤੇ ਗਵਰਨਿੰਗ ਬਾਡੀ ਦੇ ਮੈਂਬਰ ਮੇਜਰ ਜਨਰਲ (ਸੇਵਾਮੁਕਤ) ਬੀ ਐਸ ਗਰੇਵਾਲ, ਵੀ ਐਸ ਐਮ ਨੇ ਕੀਤੀ।ਇਸ "ਅਚੀਵਰ ਐਵਾਰਡ" ਸਮਾਰੋਹ ਵਿੱਚ ਏ ਐਫ ਪੀ ਆਈ ਦੇ 24 ਵਿਸ਼ੇਸ਼ ਸਾਬਕਾ ਕੈਡਿਟਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚੋਂ ਅੱਠ ਕੈਡਿਟਾਂ ਨੇ ਹਾਲ ਹੀ ਵਿੱਚ ਮਈ/ਜੂਨ 2025 ‘ਚ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਹੈ। ਮੇਜਰ ਜਨਰਲ ਬੀ.ਐਸ. ਗਰੇਵਾਲ ਨੇ ਕਮਿਸ਼ਨ ਪ੍ਰਾਪਤ ਕਰਨ ਵਾਲੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਮ.ਆਰ.ਐਸ.ਐਫ.ਪੀ.ਆਈ. ਵਿਖੇ ਉਨ੍ਹਾਂ ਦੀ ਸਿਖਲਾਈ,...


