ਖੇਡਾਂ ਦਾ ਖੇਤਰ ਵਿਚ ਪੰਜਾਬ ਬਣਿਆ ਦੇਸ਼ ਦਾ ਮੋਹਰੀ ਸੂਬਾ
ਚੰਡੀਗੜ੍ਹ, 25 ਦਸੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਾਲ 2024 ਦੌਰਾਨ ਖੇਡਾਂ ਦੇ ਖੇਤਰ ਵਿਚ ਪੰਜਾਬ ਨੂੰ ਸਿਖਰ 'ਤੇ ਲਿਆ ਖੜ੍ਹਾ ਕੀਤਾ ਹੈ। ਇਸ ਵੇਲੇ ਪੂਰੇ ਭਾਰਤ ਵਿਚੋਂ ਖੇਡਾਂ ਦੇ ਖੇਤਰ ਵਿਚ ਪੰਜਾਬ ਨੰਬਰ ਇਕ 'ਤੇ ਆ ਚੁੱਕਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਿਛਲੇ ਸਾਲ ਪੰਜਾਬ ਸਰਕਾਰ ਵਲੋਂ ਬਣਾਈ ਗਈ ਨਵੀਂ ਖੇਡ ਨੀਤੀ ਕਾਰਨ ਹੀ ਪੰਜਾਬ ਨੇ ਇੰਨੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ। ਇਸ ਸਾਲ ਪੈਰਿਸ ਓਲੰਪਿਕਸ ਵਿਚ ਭਾਰਤ ਦੇ ਕੁੱਲ 100 ਖਿਡਾਰੀਆਂ ਵਿਚੋਂ 19 ਖਿਡਾਰੀ ਤਾਂ ਇਕੱਲੇ ਪੰਜਬ ਵਿਚੋਂ ਹੀ ਸਨ। ਇਨ੍ਹਾਂ ਪੰਜਾਬ ਦੇ ਖਿਡਾਰੀਆਂ ਵਿਚ 10 ਹਾਕੀ ਖਿਡਾਰੀ, ਨਿਸ਼ਾਨੇਬਾਜੀ ਵਿਚ 6 ਖਿਡਾਰੀ, ਐਥਲੈਟਿਕਸ ਵਿਚ ਦੋ ਖਿਡਾਰੀ ਅਤੇ ਗੌਲਫ ਵਿਚ ਇਕ ਖਿਡਾਰੀ ਓਲੰਪਿਕ ਖੇਡਾਂ ਵਿਚ ਗਿਆ। ਇਸੇ ਤਰਾਂ ਪੰਜਾਬ ਦੇ ਤਿੰਨ ਖਿਡਾਰੀਆਂ ਨੇ ਪੈਰਿਸ ਪੈਰਾ ਉਲੰਪਿਕਸ ਵਿਚ ਵੀ ਹਿੱਸਾ ਲਿਆ ਸੀ। ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਤਹਿਤ 22 ਖਿਡਾਰੀਆਂ ਨੂੰ ਤਿਆਰੀ ਕਰਨ ਲਈ 15 ਲੱਖ ਰੁਪਏ ਪ੍ਰਤੀ ਖਿਡਾਰੀ ਦੇ ਹਿਸਾਬ ਨਾਲ ਸਰਕਾ...



