Thursday, November 13Malwa News
Shadow

Hot News

ਢਾਈ ਲੱਖ ਰਿਸ਼ਵਤ ਲੈਣ ਵਾਲਾ ਬਿਜਲੀ ਵਿਭਾਗ ਦਾ ਮੁੱਖ ਖਜਾਨਚੀ ਗ੍ਰਿਫਤਾਰ

ਢਾਈ ਲੱਖ ਰਿਸ਼ਵਤ ਲੈਣ ਵਾਲਾ ਬਿਜਲੀ ਵਿਭਾਗ ਦਾ ਮੁੱਖ ਖਜਾਨਚੀ ਗ੍ਰਿਫਤਾਰ

Hot News
ਗੁਰਦਾਸਪੁਰ, 4 ਫਰਵਰੀ : ਵਿਜੀਲੈਂਸ ਬਿਊਰੋ ਨੇ ਬਿਜਲੀ ਦਫਤਰ ਗੁਰਦਾਸਪੁਰ ਵਿਖੇ ਤਾਇਨਾਤ ਮੁੱਖ ਖਜਾਨਚੀ ਅੰਮ੍ਰਿਤ ਭੂਸ਼ਨ ਨੂੰ ਦੋ ਲੱਖ 60 ਹਜਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਹੈ। ਜਿਲਾ ਗੁਰਦਾਸਪੁਰ ਦੇ ਪਿੰਡ ਝੰਗੀ ਸਰੂਪ ਦਾਸ ਦੇ ਵਾਸੀ ਰਘਬੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 11 ਕੇ.ਵੀ. ਬਿਜਲੀ ਦੀਆਂ ਲਾਈਨਾਂ ਬਦਲਣ ਲਈ ਮੁੱਖ ਖਜਾਨਚੀ ਨੇ ਦੋ ਲੱਖ 60 ਹਜਾਰ ਰੁਪਏ ਰਿਸ਼ਵਤ ਲਈ ਸੀ, ਪਰ ਇਹ ਲਾਈਨਾਂ ਬਦਲੀਆਂ ਨਹੀਂ ਗਈਆਂ। ਇਸ ਸ਼ਿਕਾਇਤ ਦੀ ਜਾਂਚ ਪਿਛੋਂ ਵਿਜੀਲੈਂਸ ਬਿਊਰੋ ਨੇ ਮੁੱਖ ਖਜਾਨਚੀ ਅੰਮ੍ਰਿਤ ਭੂਸ਼ਣ ਨੂੰ ਗ੍ਰਿਫਤਾਰ ਕਰ ਲਿਆ ਹੈ।...
ਬਹੁਕਰੋੜੀ ਬੈਂਕ ਫਰਾਡ ਦੇ ਮਾਮਲੇ ‘ਚ ਦੋ ਗ੍ਰਿਫਤਾਰ

ਬਹੁਕਰੋੜੀ ਬੈਂਕ ਫਰਾਡ ਦੇ ਮਾਮਲੇ ‘ਚ ਦੋ ਗ੍ਰਿਫਤਾਰ

Hot News
ਕਪੂਰਥਲਾ, 4 ਫਰਵਰੀ : ਪੰਜਾਬ ਵਿਜੀਲੈਂਸ ਬਿਊਰੋ ਨੇ ਸਟੇਟ ਬੈਂਕ ਵਿਚ ਕਰੋੜਾਂ ਰੁਪਏ ਦਾ ਘਪਲਾ ਕਰਨ ਵਾਲੇ ਸਤਨਾਮ ਸਿੰਘ ਅਤੇ ਸਰਬਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਵਿਖੇ ਸਾਲ 2017 ਵਿਚ ਪਰਚਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਸੀ। ਇਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਬੈਂਕ ਦੇ ਬਰਾਂਚ ਮੈਨੇਜਰ ਤੇ ਹੋਰ ਮੁਲਾਜ਼ਮਾਂ ਤੇ ਮਾਲ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਟੇਟ ਬੈਂਕ ਰਾਹੀ਼ ਕਰਜਾ ਲਿਮਟਾਂ ਜਾਰੀ ਕਰਵਾ ਕੇ ਕਰੋੜਾਂ ਰੁਪਏ ਦਾ ਗਬਨ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ 30 ਅਪ੍ਰੈਲ 2016 ਤੱਕ ਦੀਆਂ 14 ਕਰਜਾ ਫਾਈਲਾਂ ਰਾਹੀਂ ਹੀ 3 ਕਰੋੜ 71 ਲੱਖ ਰੁਪਏ ਦਾ ਗਬਨ ਕੀਤਾ ਗਿਆ ਹੈ।ਇਸ ਗਬਨ ਸਬੰਧੀ 33 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 28 ਵਿਅਕਤੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਤਿੰਨ ਵਿਅਕਤੀਆਂ ਨੂੰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਬਾਕੀ ਰਹਿੰਦੇ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਵਿਜੀਲੈਂਸ...
ਨਸ਼ਾ ਤਸਕਰੀ ‘ਚ ਫੜ੍ਹੇ ਗਏ ਇੰਸਪੈਕਟਰ ਤੇ ਕੰਡਕਟਰ ਵਿਭਾਗ ਵਲੋਂ ਸਸਪੈਂਡ

ਨਸ਼ਾ ਤਸਕਰੀ ‘ਚ ਫੜ੍ਹੇ ਗਏ ਇੰਸਪੈਕਟਰ ਤੇ ਕੰਡਕਟਰ ਵਿਭਾਗ ਵਲੋਂ ਸਸਪੈਂਡ

Hot News
ਚੰਡੀਗੜ੍ਹ, 4 ਫਰਵਰੀ : ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਸ਼ਾ ਤਸਕਰੀ ਦੇ ਦੋਸ਼ਾਂ ਵਿਚ ਸ਼ਾਮਲ ਟਰਾਂਸਪੋਰਟ ਵਿਭਾਗ ਦੇ ਦੋ ਮੁਲਾਜ਼ਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲੀਸ ਵਲੋਂ ਨਸ਼ਾ ਤਸਕਰੀ ਦੇ ਦੋਸ਼ਾ ਅਧੀਨ ਇੰਸਪੈਕਟਰ ਤੇ ਕੰਡਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੰਜਾਬ ਰੋਡਵੇਜ਼ ਜਲੰਧਰ 2 ਦੇ ਇੰਸਪੈਕਟਰ ਕੀਰਤ ਸਿੰਘ ਅਤੇ ਕੰਡਕਟਰ ਦੀਪਕ ਸ਼ਰਮਾਂ ਨੂੰ ਡਿਊਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਮੰਤਰੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਨਾਲ ਫੜ੍ਹੇ ਗਏ ਤੀਜੇ ਵਿਅਕਤੀ ਅਜੀਤ ਸਿੰਘ ਰਾਜੂ ਦਾ ਟਰਾਂਸਪੋਰਟ ਵਿਭਾਗ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚੋਂ ਨਸ਼ੇ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਲਈ ਨਸ਼ੇ ਦੇ ਮਾਮਲੇ ਵਿਚ ਕਿਸੇ ਵੀ ਵਿਅਕਤੀ ਨਾਲ ਕੋਈ ਰਿਆਇਤ ਨਹੀਂ ਵਰਤੀ ਜਾਵੇਗੀ।...
ਪੰਜਾਬ ਦੇ 57 ਲੱਖ ਮਜਦੂਰ ਪੋਰਟਲ ‘ਤੇ ਰਜਿਸਟਰਡ

ਪੰਜਾਬ ਦੇ 57 ਲੱਖ ਮਜਦੂਰ ਪੋਰਟਲ ‘ਤੇ ਰਜਿਸਟਰਡ

Hot News
ਚੰਡੀਗੜ੍ਹ, 4 ਫਰਵਰੀ : ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਕਿਰਤ ਵਿਭਾਗ ਦੇ ਈ-ਸ਼੍ਰਮ ਪੋਰਟਲ 'ਤੇ 57,75,402 ਮਜ਼ਦੂਰਾਂ ਨੂੰ ਰਜਿਸਟਰਡ ਕੀਤਾ ਗਿਆ ਹੈ। ਨਵੀਂ ਦਿੱਲੀ ਵਿੱਚ ਕਿਰਤ ਮੰਤਰੀਆਂ ਦੇ ਸੰਮੇਲਨ ਵਿੱਚ, ਉਨ੍ਹਾਂ ਨੇ ਕਿਹਾ ਸੀ ਕਿ ਈ-ਸ਼੍ਰਮ ਤਹਿਤ ਰਜਿਸਟਰਡ ਮਜ਼ਦੂਰਾਂ ਲਈ ਮੈਡੀਕਲ ਬੀਮਾ, ਬੱਚਿਆਂ ਲਈ ਵਜ਼ੀਫ਼ਾ ਅਤੇ ਸੇਵਾਨਿਵਰਤੀ ਬਾਅਦ ਪੈਨਸ਼ਨ ਲਾਭ ਦਿੱਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਬਿਲਡਿੰਗ ਅਤੇ ਹੋਰ ਨਿਰਮਾਣ ਮਜ਼ਦੂਰ ਕਲਿਆਣ ਬੋਰਡ ਨੇ ਨਿਰਮਾਣ ਮਜ਼ਦੂਰਾਂ ਲਈ ਰਜਿਸਟਰੇਸ਼ਨ ਫਾਰਮ ਨੂੰ ਸੌਖਾ ਬਣਾਇਆ ਹੈ। ਫਾਰਮ ਨੰਬਰ 27 ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ ਹੈ।ਜੇਕਰ ਕਿਸੇ ਮਜ਼ਦੂਰ ਦੀ ਅਰਜ਼ੀ 'ਤੇ ਕੋਈ ਇਤਰਾਜ ਹੁੰਦਾ ਹੈ, ਤਾਂ ਸਬੰਧਤ ਨਿਰਮਾਣ ਮਜ਼ਦੂਰ ਨੂੰ ਐਸਐਮਐਸ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਕਿਰਤ ਨਿਰੀਖਕਾਂ ਨੂੰ ਅਰਜ਼ੀ ਪ੍ਰਾਪਤ ਹੋਣ ਦੇ 14 ਦਿਨਾਂ ਦੇ ਅੰਦਰ ਰਜਿਸਟਰੇਸ਼ਨ ਜਾਂ ਨਵੀਨੀਕਰਨ ਅਰਜ਼ੀ 'ਤੇ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।...
ਪੰਜਾਬ ਨੂੰ ਮਿਲਿਆ ਬੈਸ ਗ੍ਰੀਨ ਸਟੇਟ ਦਾ ਐਵਾਰਡ

ਪੰਜਾਬ ਨੂੰ ਮਿਲਿਆ ਬੈਸ ਗ੍ਰੀਨ ਸਟੇਟ ਦਾ ਐਵਾਰਡ

Hot News
ਨਵੀਂ ਦਿੱਲੀ, 4 ਫਰਵਰੀ : ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ.ਈ.) ਵਲੋਂ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਚ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਪੰਜਾਬ ਸਟੇਟ ਨੂੰ 'ਬੈਸਟ ਗ੍ਰੀਨ ਸਟੇਟ' ਅਤੇ 'ਬੈਸਟ ਗ੍ਰੀਨ ਡਿਸਟ੍ਰਿਕਟ' ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਪੰਜਾਬ ਦੇ ਸਕੂਲਾਂ ਵਿਚ ਵਾਤਾਵਰਣ ਲਈ ਦਿੱਤੀ ਜਾਂਦੀ ਚੰਗੀ ਸਿੱਖਿਆ ਅਤੇ ਸਕੂਲਾਂ ਦੇ ਚੰਗੇ ਵਾਤਾਵਰਣ ਦਾ ਮੁਆਇਨਾ ਕਰਕੇ ਦਿੱਤੇ ਗਏ ਹਨ।ਅੱਜ ਦੇ ਸਮਾਗਮ ਦੌਰਾਨ ਪ੍ਰਸਿੱਧ ਵਿਗਿਆਨੀ ਸੋਨਮ ਵਾਂਗਚੁਕ ਅਤੇ ਸੀ ਐਸ ਈ ਦੀ ਮੁਖੀ ਸੁਨੀਤਾ ਨਰਾਇਣ ਨੇ ਪੁਰਸਕਾਰ ਸੌਂਪੇ। ਪੰਜਾਬ ਵਲੋਂ ਪੁਰਸਕਾਰ ਹਾਸਲ ਕਰਨ ਲਈ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਕਾਰਜਕਾਰੀ ਡਾਇਰੈਕਟਰ ਇੰਜ. ਪ੍ਰਿਤਪਾਲ ਸਿੰਘ ਅਤੇ ਜੁਆਇੰਟ ਡਾਇਰੈਕਟਰ ਡਾ. ਕੁਲਬੀਰ ਸਿੰਘ ਸਮਾਗਮ ਵਿਚ ਪਹੁੰਚੇ।ਸੀ ਐਸ ਈ ਵਲੋਂ ਇਨ੍ਹਾਂ ਪੁਰਸਕਾਰਾਂ ਲਈ ਦੇਸ਼ ਭਰ ਦੇ ਸਕੂਲਾਂ ਦਾ ਮੁਲਾਂਕਣ ਕੀਤਾ ਗਿਆ। ਇਨ੍ਹਾਂ ਵਿਚੋਂ 11917 ਸਕੂਲ ਨਿਰਧਾਰਤ ਮਾਪਦੰਡਾਂ 'ਤੇ ਪੂਰੇ ਉੱਤਰੇ ਹਨ। ਇਨ੍ਹਾਂ ਵਿਚੋਂ 7406 ਸਕੂਲ ਇਕੱਲੇ ਪੰਜਾਬ ਦੇ ਹੀ ਹਨ, ਜੋ ਕਿ ਪੂਰੇ ਦੇਸ਼ ਦ...
ਸੰਕਟਕਾਲੀਨ ਸਥਿੱਤੀਆਂ ਨਾਲ ਨਜਿੱਠਣ ਲਈ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਟਰੇਨਿੰਗ

ਸੰਕਟਕਾਲੀਨ ਸਥਿੱਤੀਆਂ ਨਾਲ ਨਜਿੱਠਣ ਲਈ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਟਰੇਨਿੰਗ

Hot News
ਚੰਡੀਗੜ੍ਹ, 4 ਫਰਵਰੀ : ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਕੁਦਰਤੀ ਆਫਤਾਂ ਦਾ ਮੁਕਾਬਲਾ ਕਰਨ ਲਈ ਮੁਹਾਰਤ ਹਾਸਲ ਕਰਵਾਉਣ ਲਈ ਨਵੀਂ ਪਹਿਲਕਦਮੀ ਕੀਤੀ ਗਈ ਹੈ। ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕੁਦਰਤੀ ਆਫਤਾਂ ਅਤੇ ਐਮਰਜੰਸੀ ਹਾਲਾਤਾਂ ਨਾਲ ਨਜਿੱਠਣ ਦੀ ਟਰੇਨਿੰਗ ਦੇਣ ਲਈ 4 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕੁਦਤਰੀ ਆਫਤਾਂ ਅਤੇ ਰੋਜ਼ਾਨਾਂ ਜ਼ਿੰਦਗੀ ਵਿਚ ਵਾਪਰਣ ਵਾਲੀਆਂ ਘਟਨਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਬਿਜਲੀ ਦੇ ਕਰੰਟ ਲੱਗਣ ਜਾਂ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਬਾਰੇ ਵਿਦਿਆਰਥੀਆਂ ਨੂੰ ਇਸਦੇ ਬਚਾਅ ਦੀ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ। ਇਸ ਤੋਂ ਇਲਾਵਾ ਕਿਸੇ ਤਰਾਂ ਦਾ ਹਾਦਸਾ ਵਾਰਪਣ 'ਤੇ ਵੀ ਬਚਾਅ ਲਈ ਵਿਦਿਆਰਥੀਆਂ ਨੂੰ ਪੂਰੀ ਜਾਣਕਾਰੀ ਹੋਣੀ ਲਾਜ਼ਮੀ ਹੈ। ਇਸ ਲਈ ਸਾਰੇ ਸਕੂਲਾਂ ਵਿਚ ਪੁਲੀਸ, ਫਾਇਰ ਸੇਫਟੀ, ਮਹਿਲਾ ਹੇਲਪ ਲਾਈਨ, ਚਾਈਲਡ ਹੈਲਪ ਲਾਈਨ, ਟਰੈਫਿਕ ਹੈਲਪ ਲਾਈਨ ਆਦਿ ਫੋਨ ਨੰਬਰ ਅਤੇ ਹੋਰ ਜਾਣਕਾਰੀ ਲਈ ...
ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੀ 26ਵੀਂ ਕਨਵੋਕੇਸ਼ਨ

ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੀ 26ਵੀਂ ਕਨਵੋਕੇਸ਼ਨ

Hot News
ਫਰੀਦਕੋਟ, 3 ਫਰਵਰੀ : ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS), ਫਰੀਦਕੋਟ ਨੇ ਆਪਣਾ 26ਵਾਂ ਬੈੱਚ ਕਨਵੋਕੇਸ਼ਨ ਸਮਾਰੋਹ ਮਨਾਇਆ, ਜੋ ਕਿ ਵਿਦਿਆਰਥੀਆਂ ਦੀ ਵਿਦਿਅਕ ਸਫਲਤਾ ਨੂੰ ਸਮਰਪਿਤ ਸੀ। ਇਸ ਸਮਾਰੋਹ ਦੌਰਾਨ, ਯੂਨੀਵਰਸਿਟੀ ਦੇ ਸੰਬੰਧਤ ਅਤੇ ਕੰਨਸਟੀਚਿਊਟ ਕਾਲਜਾਂ ਦੇ 251 ਪੋਸਟਗ੍ਰੈਜੂਏਟ ਅਤੇ ਅੰਡਰਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।ਇਸ ਮੌਕੇ, ਕੁੱਲ 251 ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਵਿੱਚ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 3 ਪੀ.ਐਚ.ਡੀ., 1 ਐਮ.ਚੀ.ਐਚ., 1 ਡੀ.ਐੱਮ., 48 ਐੱਮ.ਡੀ., 27 ਐੱਮ.ਐੱਸ., 2 ਐੱਮ.ਡੀ.ਐੱਸ., 19 ਐੱਮ.ਪੀ.ਟੀ., 22 ਐੱਮ.ਐੱਸ.ਸੀ. ਨਰਸਿੰਗ, 1 ਐੱਮ.ਐੱਸ.ਸੀ. ਐੱਮ.ਐਲ.ਟੀ. (ਮਾਈਕਰੋਬਾਇਓਲੋਜੀ), 51 ਐੱਮ.ਬੀ.ਬੀ.ਐੱਸ., 16 ਬੀ. ਫਾਰਮੇਸੀ, 36 ਬੀ.ਐੱਸ.ਸੀ. ਨਰਸਿੰਗ, 3 ਬੀ.ਐੱਸ.ਸੀ. ਮੈਡੀਕਲ ਲੈਬ ਟੈਕਨੋਲੋਜੀ (ਨਵੀਂ ਯੋਜਨਾ), 2 ਬੀ.ਡੀ.ਐੱਸ., 18 ਬੀ.ਪੀ.ਟੀ. ਅਤੇ 1 ਬੀ.ਐੱਸ.ਸੀ. ਰੇਡੀਓਥੈਰੇਪੀ ਟੈਕਨੋਲੋਜੀ ਸ਼ਾਮਲ ਹਨ। ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀਆਂ ਨੂੰ ਸਨਮਾਨਤ ਕਰਦੇ ਹੋਏ, 3 ਚਾਂਸਲਰ ...
ਸੱਤ ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਹੋਈ ਮੌਤ

ਸੱਤ ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਹੋਈ ਮੌਤ

Hot News
ਫਰੀਦਕੋਟ, 3 ਫਰਵਰੀ : ਇਸ ਜਿਲੇ ਦੇ ਮੜ੍ਹਾਕ ਦੇ 30 ਸਾਲਾ ਨੌਜਵਾਨ ਸੁਖਪ੍ਰੀਤ ਸਿੰਘ ਦੀ ਕੈਨੇਡਾ ਵਿਚ ਮੌਤ ਹੋ ਗਈ, ਜੋ ਪਿਛਲੇ ਸਾਲ ਜੂਨ ਵਿੱਚ ਆਪਣੀ ਪਤਨੀ ਪਵਨਪ੍ਰੀਤ ਕੌਰ ਨਾਲ ਕੈਨੇਡਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਉਹ ਕੈਨੇਡਾ ਵਿਚ ਕਾਰ ਮਕੈਨਿਕ ਵਜੋਂ ਕੰਮ ਕਰਦਾ ਸੀ।ਸੁਖਪ੍ਰੀਤ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਕੈਨੇਡਾ ਗਿਆ ਸੀ, ਪਰ ਪਰਿਵਾਰ ਦੇ ਸੁਪਨੇ ਅਧੂਰੇ ਹੀ ਰਹਿ ਗਏ ਹਨ। ਉਸ ਦੇ ਪਿਤਾ ਸਿਕੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮੱਦਦ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਪ੍ਰੀਤ ਇੱਕ ਮਿਹਨਤੀ ਨੌਜਵਾਨ ਸੀ ਜਿਸਨੇ ਆਪਣੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਲਈ ਕੈਨੇਡ ਜਾਣ ਦਾ ਫੈਸਲਾ ਕੀਤਾ ਸੀ।...
ਅੰਮ੍ਰਿਤਸਰ ‘ਚ ਫੇਰ ਪੁਲੀਸ ਚੌਕੀ ਨੇੜੇ ਧਮਾਕਾ

ਅੰਮ੍ਰਿਤਸਰ ‘ਚ ਫੇਰ ਪੁਲੀਸ ਚੌਕੀ ਨੇੜੇ ਧਮਾਕਾ

Hot News
ਅੰਮ੍ਰਿਤਸਰ, 3 ਫਰਵਰੀ : ਅੱਜ ਫੇਰ ਫਤਿਹਗੜ੍ਹ ਚੂੜੀਆਂ ਪੁਲੀਸ ਚੌਕੀ ਵਿਚ ਅਚਾਨਕ ਧਮਾਕਾ ਹੋ ਗਿਆ। ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਇਲਾਕੇ ਵਿਚ ਵੱਖ ਵੱਖ ਪੁਲੀਸ ਸਟੇਸ਼ਨਾਂ 'ਤੇ ਲਗਾਤਾਰ ਧਮਾਕੇ ਹੋ ਚੁੱਕੇ ਹਨ। ਅੰਮ੍ਰਿਤਸਰ ਬਾਈਪਾਸ 'ਤੇ ਸਥਿੱਤ ਪੁਲੀਸ ਚੌਕੀ ਫਤਿਹਗੜ੍ਹ ਚੂੜੀਆਂ ਵਿਖੇ ਅੱਜ ਹੋਏ ਧਮਾਕੇ ਬਾਰੇ ਅਜੇ ਤੱਕ ਨਾ ਤਾਂ ਕਿਸੇ ਨੇ ਕੋਈ ਜੁੰਮੇਵਾਰੀ ਹੀ ਲਈ ਹੈ ਅਤੇ ਨਾ ਹੀ ਅਧਿਕਾਰਤ ਤੌਰ 'ਤੇ ਪੁਲੀਸ ਵਲੋਂ ਕੋਈ ਬਿਆਨ ਸਾਹਮਣੇ ਆਇਆ ਹੈ। ਇਸ ਧਮਾਕੇ ਨਾਲ ਆਸ ਪਾਸ ਦੇ ਇਲਾਕੇ ਵਿਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ।...
ਸਰਹੱਦੀ ਇਲਾਕਿਆਂ ‘ਚ ਲਗਾਏ ਜਾਣਗੇ ਸੀਸੀਟੀਵੀ ਕੈਮਰੇ : ਯਾਦਵ

ਸਰਹੱਦੀ ਇਲਾਕਿਆਂ ‘ਚ ਲਗਾਏ ਜਾਣਗੇ ਸੀਸੀਟੀਵੀ ਕੈਮਰੇ : ਯਾਦਵ

Hot News
ਪਠਾਨਕੋਟ, 3 ਫਰਵਰੀ : ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸੁਰੱਖਿਆ ਨੂੰ ਮਜਬੂਤ ਕਰਨ ਲਈ ਪਠਾਨਕੋਟ ਤੋਂ ਫਾਜਿਲਕਾ ਤੱਕ ਦੇ ਸਰਹੱਦੀ ਖੇਤਰਾਂ ਵਿੱਚ 703 ਰਣਨੀਤਕ ਥਾਵਾਂ 'ਤੇ 2300 ਸੀਸੀਟੀਵੀ ਕੈਮਰੇ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ। ਇਹ ਕੈਮਰੇ 45 ਕਰੋੜ ਰੁਪਏ ਦੀ ਲਾਗਤ 'ਤੇ ਲਗਾਏ ਜਾਣਗੇ।ਡੀਜੀਪੀ ਨੇ ਪਠਾਨਕੋਟ ਵਿੱਚ ਨਵੇਂ ਸਾਇਬਰ ਕਰਾਈਮ ਪੁਲਿਸ ਸਟੇਸ਼ਨ ਦਾ ਉਦਘਾਟਨ ਕੀਤਾ, ਜਿਸ ਵਿੱਚ ਆਧੁਨਿਕ ਤਕਨੀਕ ਲੱਗਾਈ ਗਈ ਹੈ ਤਾਂ ਜੋ ਜਟਿਲ ਸਾਇਬਰ ਅਪਰਾਧਾਂ ਨਾਲ ਨਜਿੱਠਿਆ ਜਾ ਸਕੇ। ਨਾਗਰਿਕ 1930 ਟੋਲ-ਫ੍ਰੀ ਹੈਲਪਲਾਈਨ 'ਤੇ ਸਾਇਬਰ ਅਪਰਾਧਾਂ ਦੀ ਰਿਪੋਰਟ ਕਰ ਸਕਦੇ ਹਨ।ਉਨ੍ਹਾਂ ਨੇ ਇੱਕ ਨਵੇਂ ਨਵੀਨੀਕ੍ਰਿਤ ਪੁਲਿਸ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਵੀ ਉਦਘਾਟਨ ਕੀਤਾ, ਜਿਸ ਵਿੱਚ 344 ਐਚਡੀ ਕੈਮਰੇ (ਜਿਨ੍ਹਾਂ ਵਿੱਚ ਆਟੋ ਨੰਬਰ ਪਲੇਟ ਰੀਡਰ ਕੈਮਰੇ ਵੀ ਸ਼ਾਮਲ ਹਨ) ਲਗਾਏ ਗਏ ਹਨ। ਇਸ ਦੇ ਨਾਲ ਹੀ 357 ਹੋਰ ਕੈਮਰੇ ਲਗਾਏ ਜਾ ਰਹੇ ਹਨ।ਡੀਜੀਪੀ ਨੇ ਪੰਜਾਬ ਪੁਲਿਸ, ਭਾਰਤੀ ਸੇਨਾ, ਬੀਐਸਐਫ਼ ਅਤੇ ਹੋਰ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਨਾਲ ਇੱਕ ਸੰਯੁਕਤ ਬੈਠਕ ਵੀ ਕੀਤੀ। ਉਨ੍ਹਾਂ...