
ਫਰੀਦਕੋਟ, 3 ਫਰਵਰੀ : ਇਸ ਜਿਲੇ ਦੇ ਮੜ੍ਹਾਕ ਦੇ 30 ਸਾਲਾ ਨੌਜਵਾਨ ਸੁਖਪ੍ਰੀਤ ਸਿੰਘ ਦੀ ਕੈਨੇਡਾ ਵਿਚ ਮੌਤ ਹੋ ਗਈ, ਜੋ ਪਿਛਲੇ ਸਾਲ ਜੂਨ ਵਿੱਚ ਆਪਣੀ ਪਤਨੀ ਪਵਨਪ੍ਰੀਤ ਕੌਰ ਨਾਲ ਕੈਨੇਡਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਉਹ ਕੈਨੇਡਾ ਵਿਚ ਕਾਰ ਮਕੈਨਿਕ ਵਜੋਂ ਕੰਮ ਕਰਦਾ ਸੀ।
ਸੁਖਪ੍ਰੀਤ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਕੈਨੇਡਾ ਗਿਆ ਸੀ, ਪਰ ਪਰਿਵਾਰ ਦੇ ਸੁਪਨੇ ਅਧੂਰੇ ਹੀ ਰਹਿ ਗਏ ਹਨ। ਉਸ ਦੇ ਪਿਤਾ ਸਿਕੰਦਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮੱਦਦ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਸੁਖਪ੍ਰੀਤ ਇੱਕ ਮਿਹਨਤੀ ਨੌਜਵਾਨ ਸੀ ਜਿਸਨੇ ਆਪਣੀ ਆਰਥਿਕ ਸਥਿਤੀ ਨੂੰ ਬਿਹਤਰ ਬਣਾਉਣ ਲਈ ਕੈਨੇਡ ਜਾਣ ਦਾ ਫੈਸਲਾ ਕੀਤਾ ਸੀ।