
ਅੰਮ੍ਰਿਤਸਰ, 3 ਫਰਵਰੀ : ਅੱਜ ਫੇਰ ਫਤਿਹਗੜ੍ਹ ਚੂੜੀਆਂ ਪੁਲੀਸ ਚੌਕੀ ਵਿਚ ਅਚਾਨਕ ਧਮਾਕਾ ਹੋ ਗਿਆ। ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਇਲਾਕੇ ਵਿਚ ਵੱਖ ਵੱਖ ਪੁਲੀਸ ਸਟੇਸ਼ਨਾਂ ‘ਤੇ ਲਗਾਤਾਰ ਧਮਾਕੇ ਹੋ ਚੁੱਕੇ ਹਨ। ਅੰਮ੍ਰਿਤਸਰ ਬਾਈਪਾਸ ‘ਤੇ ਸਥਿੱਤ ਪੁਲੀਸ ਚੌਕੀ ਫਤਿਹਗੜ੍ਹ ਚੂੜੀਆਂ ਵਿਖੇ ਅੱਜ ਹੋਏ ਧਮਾਕੇ ਬਾਰੇ ਅਜੇ ਤੱਕ ਨਾ ਤਾਂ ਕਿਸੇ ਨੇ ਕੋਈ ਜੁੰਮੇਵਾਰੀ ਹੀ ਲਈ ਹੈ ਅਤੇ ਨਾ ਹੀ ਅਧਿਕਾਰਤ ਤੌਰ ‘ਤੇ ਪੁਲੀਸ ਵਲੋਂ ਕੋਈ ਬਿਆਨ ਸਾਹਮਣੇ ਆਇਆ ਹੈ। ਇਸ ਧਮਾਕੇ ਨਾਲ ਆਸ ਪਾਸ ਦੇ ਇਲਾਕੇ ਵਿਚ ਸਹਿਮ ਦਾ ਮਹੌਲ ਬਣਿਆ ਹੋਇਆ ਹੈ।