
ਭਾਰਤ ਵਿੱਚ ਪਹਿਲੀ ਵਾਰ ਹੋਈਆਂ ਪੀਥੀਅਨ ਗੇਮਾਂ
ਪੰਚਕੁੱਲਾ, 23 ਦਸੰਬਰ : ਭਾਰਤ ਵਿਚ ਪਹਿਲੀ ਵਾਰ ਕਰਵਾਈਆਂ ਗਈਆਂ ਪੀਥੀਅਨ ਗੇਮਾਂ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਸਮਾਪਤ ਹੋ ਗਈਆਂ। ਪੀਥੀਅਨ ਰਾਸ਼ਟਰੀ ਕਲਚਰਲ ਜੇਮਜ਼ 2024 ਦੇ ਨਾਮ ਨਾਲ ਕਰਵਾਈਆਂ ਗਈਆਂ ਇਨ੍ਹਾਂ ਗੇਮਾਂ ਵਿਚ ਵਿਰਾਸਤੀ ਖੇਡਾਂ ਅਤੇ ਮਾਰਸ਼ਲ ਆਰਟ ਤੋਂ ਇਲਾਵਾ ਹੋਰ ਕਈ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ।
ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੁਖਚੈਨ ਸਿੰਘ ਕਲਸਾਣੀ ਨੇ ਦੱਸਿਆ ਕਿ ਅਜਿਹੇ ਮੁਕਾਬਲੇ ਭਾਰਤ ਵਿਚ ਪਹਿਲੀ ਵਾਰ ਕਰਵਾਏ ਗਏ ਹਨ। ਇਨ੍ਹਾਂ ਮੁਕਾਬਲਿਆਂ ਦੀ ਅਗਵਾਈ ਝਾਰਖੰਡ ਦੇ ਸਾਬਕਾ ਮੰਤਰੀ ਅਤੇ ਇੰਟਰਨੈਸ਼ਨਲ ਪੀਥੀਅਨ ਕੌਂਸਲ ਦੇ ਇੰਡੀਆ ਪ੍ਰਧਾਨ ਡਾ ਬਜਿੰਦਰ ਗੋਇਲ ਨੇ ਕੀਤੀ। ਇਸ ਦੌਰਾਨ ਕਰਵਾਏ ਗਏ ਵਿਰਾਸਤੀ ਖੇਡਾਂ ਦੇ ਮੁਕਾਬਲਿਆਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਗੱਤਕਾ ਮੁਕਾਬਲੇ ਵੀ ਕਰਵਾਏ ਗਏ। ਬਹੁਤ ਹੀ ਵਿਧੀਵਤ ਢੰਗ ਨਾਲ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ 12 ਰਾਜਾਂ ਦੇ 200 ਲੜਕੇ ਅਤੇ ਲੜਕੀਆਂ ਨੇ ਭਾਗ ਲਿਆ।
ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ ਅਤੇ ਵਿੱਤ ਸਕੱਤਰ ਬਲਜੀਤ ਸਿ...