ਚੰਡੀਗੜ੍ਹ, 7 ਦਸੰਬਰ : ਬਾਗਬਾਨੀ ਵਿਭਾਗ ਪੰਜਾਬ ਵਲੋਂ ਕੇਂਦਰੀ ਸਿਲਕ ਬੋਰਡ ਦੀ ਸਹਾਇਤਾ ਨਾਲ ਸਿਲਕ ਮਾਰਕ ਐਕਸਪੋ ਕਰਵਾਇਆ ਗਿਆ, ਜਿਸ ਵਿਚ ਬਾਗਬਾਨੀ ਵਿਭਾਗ ਵਲੋਂ ਸਿਲਕ ਪ੍ਰੋਸੈਸਿੰਗ ਦੀਆਂ ਸਟਾਲਾਂ ਲਗਾਈਆਂ ਗਈਆਂ।
ਕਿਸਾਨ ਭਵਨ ਚੰਡੀਗੜ੍ਹ ਵਿਖੇ ਲਗਾਏ ਗਏ ਇਸ ਐਕਸਪੋ ਵਿਚ ਰੇਸ਼ਮ ਦੇ ਉਤਪਾਦਾਂ ਦੀਆਂ ਵੱਖ ਵੱਖ ਵੰਨਗੀਆਂ ਅਤੇ ਰੇਸ਼ਮ ਦੀ ਖੇਤੀ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਮੌਕੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਵਿਸੇ਼ਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬ ਵਿਚ ਰੇਸ਼ਮ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰਦਾਸਪੁਰ, ਪਠਾਨਕੋਟ, ਰੋਪੜ ਅਤੇ ਹੁਸ਼ਿਆਰਪੁਰ ਜਿਲਿਆਂ ਵਿਚ ਰੇਸ਼ਮ ਦੀ ਖੇਤੀ ਨੂੰ ਭਾਰੀ ਹੁਲਾਰਾ ਮਿਲ ਰਿਹਾ ਹੈ।