
ਸਕੀ ਤਾਈ ਤੇ ਦਾਦੀ ਨੇ ਹੀ ਗਵਾਂਢੀ ਪਾਸੋਂ ਕਰਵਾਇਆ ਰੇਪ
ਪਟਿਆਲਾ 20 ਅਕਤੂਬਰ : ਪਟਿਆਲੇ ਦੇ ਭਾਦਸੋਂ ਥਾਣਾ ਇਲਾਕੇ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇੱਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨਾਬਾਲਗ ਲੜਕੀ ਨੇ ਆਪਣੀ ਦਾਦੀ ਅਤੇ ਤਾਈ 'ਤੇ ਗੁਆਂਢੀਆਂ ਦੁਆਰਾ ਬਲਾਤਕਾਰ ਕਰਵਾਉਣ ਦੇ ਦੋਸ਼ ਲਗਾਏ ਗਏ ਹਨ।ਪੁਲਿਸ ਨੇ ਲੜਕੀ ਦੇ ਬਿਆਨ ਰਿਕਾਰਡ ਕਰਦੇ ਹੋਏ ਉਸਦੀ ਦਾਦੀ ਚਰਨਜੀਤ ਕੌਰ, ਤਾਈ ਸਰੋਜ ਬਾਲਾ, ਗੁਆਂਢੀ ਗੁਰਵਿੰਦਰ ਸਿੰਘ ਅਤੇ ਕਰਨਵੀਰ ਸਿੰਘ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਫਿਲਹਾਲ ਇਸ ਕੇਸ ਦੇ ਸੰਬੰਧ ਵਿੱਚ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।ਪੀੜਤ ਲੜਕੀ ਨੇ ਬਿਆਨ ਦਿੱਤਾ ਹੈ ਕਿ ਉਹ ਆਪਣੇ ਭਰਾ ਦੇ ਨਾਲ ਬਚਪਨ ਤੋਂ ਹੀ ਦਾਦੀ ਚਰਨਜੀਤ ਕੌਰ ਦੇ ਕੋਲ ਰਹਿੰਦੀ ਸੀ ਅਤੇ ਪਰਿਵਾਰ ਵਿੱਚ ਤਾਈ ਸਰੋਜ ਬਾਲਾ ਵੀ ਰਹਿੰਦੀ ਹੈ। ਉਸਦੀ ਦਾਦੀ ਅਤੇ ਤਾਈ ਹਮੇਸ਼ਾ ਹੀ ਗੈਰ ਮਰਦਾਂ ਦੇ ਨਾਲ ਸੰਬੰਧ ਬਣਾਉਣ ਲਈ ਦਬਾਅ ਬਣਾਉਂਦੀਆਂ ਰਹਿੰਦੀਆਂ ਸਨ, ਪਰ ਉਹ ਮਨ੍ਹਾ ਕਰ ਦਿੰਦੀ ਸੀ।ਦਾਦੀ ਅਤੇ ਤਾਈ ਜਦੋਂ ਨਰੇਗਾ ਦੇ ਤਹਿਤ ਕੰਮ ਕਰਨ ਚਲੀ ਜਾਂਦੀਆਂ ਤਾਂ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਗੁਆਂਢ ਵਿੱਚ ਰਹਿਣ ਵਾਲਾ ਗੁਰਵਿੰਦਰ ਸਿੰਘ ਅਤੇ ਕਰਨਵੀਰ ਸਿੰਘ ਘਰ ਆ ਕੇ ਬਿਜ...