Monday, November 4Malwa News
Shadow

ਸਕੀ ਤਾਈ ਤੇ ਦਾਦੀ ਨੇ ਹੀ ਗਵਾਂਢੀ ਪਾਸੋਂ ਕਰਵਾਇਆ ਰੇਪ

ਪਟਿਆਲਾ 20 ਅਕਤੂਬਰ : ਪਟਿਆਲੇ ਦੇ ਭਾਦਸੋਂ ਥਾਣਾ ਇਲਾਕੇ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਇੱਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨਾਬਾਲਗ ਲੜਕੀ ਨੇ ਆਪਣੀ ਦਾਦੀ ਅਤੇ ਤਾਈ ‘ਤੇ ਗੁਆਂਢੀਆਂ ਦੁਆਰਾ ਬਲਾਤਕਾਰ ਕਰਵਾਉਣ ਦੇ ਦੋਸ਼ ਲਗਾਏ ਗਏ ਹਨ।
ਪੁਲਿਸ ਨੇ ਲੜਕੀ ਦੇ ਬਿਆਨ ਰਿਕਾਰਡ ਕਰਦੇ ਹੋਏ ਉਸਦੀ ਦਾਦੀ ਚਰਨਜੀਤ ਕੌਰ, ਤਾਈ ਸਰੋਜ ਬਾਲਾ, ਗੁਆਂਢੀ ਗੁਰਵਿੰਦਰ ਸਿੰਘ ਅਤੇ ਕਰਨਵੀਰ ਸਿੰਘ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਹੈ। ਫਿਲਹਾਲ ਇਸ ਕੇਸ ਦੇ ਸੰਬੰਧ ਵਿੱਚ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
ਪੀੜਤ ਲੜਕੀ ਨੇ ਬਿਆਨ ਦਿੱਤਾ ਹੈ ਕਿ ਉਹ ਆਪਣੇ ਭਰਾ ਦੇ ਨਾਲ ਬਚਪਨ ਤੋਂ ਹੀ ਦਾਦੀ ਚਰਨਜੀਤ ਕੌਰ ਦੇ ਕੋਲ ਰਹਿੰਦੀ ਸੀ ਅਤੇ ਪਰਿਵਾਰ ਵਿੱਚ ਤਾਈ ਸਰੋਜ ਬਾਲਾ ਵੀ ਰਹਿੰਦੀ ਹੈ। ਉਸਦੀ ਦਾਦੀ ਅਤੇ ਤਾਈ ਹਮੇਸ਼ਾ ਹੀ ਗੈਰ ਮਰਦਾਂ ਦੇ ਨਾਲ ਸੰਬੰਧ ਬਣਾਉਣ ਲਈ ਦਬਾਅ ਬਣਾਉਂਦੀਆਂ ਰਹਿੰਦੀਆਂ ਸਨ, ਪਰ ਉਹ ਮਨ੍ਹਾ ਕਰ ਦਿੰਦੀ ਸੀ।
ਦਾਦੀ ਅਤੇ ਤਾਈ ਜਦੋਂ ਨਰੇਗਾ ਦੇ ਤਹਿਤ ਕੰਮ ਕਰਨ ਚਲੀ ਜਾਂਦੀਆਂ ਤਾਂ ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਗੁਆਂਢ ਵਿੱਚ ਰਹਿਣ ਵਾਲਾ ਗੁਰਵਿੰਦਰ ਸਿੰਘ ਅਤੇ ਕਰਨਵੀਰ ਸਿੰਘ ਘਰ ਆ ਕੇ ਬਿਜਲੀ ਦੇ ਕੰਮ ਦੇ ਬਹਾਨੇ ਉਸਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਸਨ।
14 ਅਕਤੂਬਰ ਨੂੰ ਪੀੜਤ ਲੜਕੀ ਦੇ ਭਰਾ, ਭੈਣ ਅਤੇ ਮਾਂ ਕੰਮ ‘ਤੇ ਗਏ ਹੋਏ ਸਨ ਅਤੇ ਘਰ ਵਿੱਚ ਦਾਦੀ ਦੇ ਇਲਾਵਾ ਤਾਈ ਮੌਜੂਦ ਸੀ। ਇਨ੍ਹਾਂ ਦੋਨਾਂ ਦੇ ਕਹਿਣ ‘ਤੇ ਸਵੇਰੇ ਤਕਰੀਬਨ 12 ਵਜੇ ਕਰਨਵੀਰ ਸਿੰਘ ਬਾਈਕ ‘ਤੇ ਆਇਆ ਅਤੇ ਧਮਕੀਆਂ ਦਿੰਦੇ ਹੋਏ ਕਹਿਣ ਲੱਗਾ ਕਿ ਉਸਦੇ ਨਾਲ ਜਾਵੇ, ਅਜਿਹਾ ਨਾ ਕਰਨ ‘ਤੇ ਉਹ ਗੁਰਵਿੰਦਰ ਸਿੰਘ ਤੋਂ ਵੀਡੀਓ ਬਣਵਾਉਣ ਤੋਂ ਬਾਅਦ ਉਸਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦੇਵੇਗਾ। ਦਾਦੀ ਅਤੇ ਤਾਈ ਦੀ ਸ਼ਹਿ ‘ਤੇ ਕਰਨਵੀਰ ਸਿੰਘ ਉਸਨੂੰ ਜ਼ਬਰਦਸਤੀ ਚਾਸਵਾਲ ਪਿੰਡ ਦੇ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਉਸਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਪਿੰਡ ਦਿਤੁਪੁਰ ਦੇ ਅੱਡੇ ‘ਤੇ ਛੱਡ ਕੇ ਫਰਾਰ ਹੋ ਗਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਪਰਚਾ ਦਰਜ ਕਰਨ ਪਿਛੋਂ ਮੁਲਜ਼ਮਾਂ ਨੁੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।