ਭਾਰਤ ਸਰਕਾਰ ਨੇ ਫੇਰ ਵਧਾ ਦਿੱਤੀਆਂ ਦਵਾਈਆਂ ਦੀਆਂ ਕੀਮਤਾਂ
ਨਵੀਂ ਦਿੱਲੀ 16 ਅਕਤੂਬਰ : ਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ 8 ਸ਼ੈਡਿਊਲ ਦਵਾਈਆਂ ਦੀ ਵੱਧ ਤੋਂ ਵੱਧ ਕੀਮਤ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਇਹਨਾਂ ਦਵਾਈਆਂ ਦੀ ਵਰਤੋਂ ਦਮਾ, ਟੀਬੀ, ਗਲੂਕੋਮਾ ਦੇ ਨਾਲ ਕਈ ਹੋਰ ਬੀਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ।ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਦੱਸਿਆ ਕਿ NPPA ਨੇ ਅੱਠ ਦਵਾਈਆਂ ਦੇ ਗਿਆਰਾਂ ਸ਼ੈਡਿਊਲਡ ਫਾਰਮੂਲੇਸ਼ਨਾਂ ਦੀਆਂ ਵੱਧ ਤੋਂ ਵੱਧ ਕੀਮਤਾਂ ਨੂੰ ਉਹਨਾਂ ਦੀਆਂ ਮੌਜੂਦਾ ਵੱਧ ਤੋਂ ਵੱਧ ਕੀਮਤਾਂ ਤੋਂ 50% ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।ਇਸ ਤੋਂ ਪਹਿਲਾਂ NPPA ਨੇ 2019 ਅਤੇ 2020 ਵਿੱਚ 21 ਅਤੇ 9 ਫਾਰਮੂਲੇਸ਼ਨ ਦਵਾਈਆਂ ਦੀਆਂ ਕੀਮਤਾਂ ਨੂੰ 50% ਵਧਾਉਣ ਦਾ ਫੈਸਲਾ ਕੀਤਾ ਸੀ।ਇਹਨਾਂ ਦਵਾਈਆਂ ਅਤੇ ਫਾਰਮੂਲੇਸ਼ਨਾਂ ਦੀਆਂ ਕੀਮਤਾਂ ਨੂੰ ਸਰਕਾਰ ਨੇ ਸੋਧਿਆ ਹੈ:ਧੀਮੀ ਦਿਲ ਦੀ ਧੜਕਣ ਦੇ ਇਲਾਜ ਲਈ ਵਰਤਿਆ ਜਾਣ ਵਾਲਾ ਐਟ੍ਰੋਪੀਨ ਇੰਜੈਕਸ਼ਨ (0.6 mg/ml)ਟੀਬੀ ਦੇ ਇਲਾਜ ਲਈ ਵਰਤਿਆ ਜਾਣ ਵਾਲਾ ਇੰਜੈਕਸ਼ਨ ਪਾਊਡਰ ਸਟ੍ਰੈਪਟੋਮਾਈਸਿਨ (750mg ਅਤੇ 1000mg ਫਾਰਮੂਲੇਸ਼ਨ)ਦਮੇ ਦੀ ਦਵਾਈ ਸਾਲਬੁਟਾਮੋਲ ਦੀਆਂ 2mg ਅਤੇ 4mg ਦੀ...
