ਅੰਦਰੂਨੀ ਕਲੇਸ਼ ਅਤੇ ਗੁੱਟਬਾਜ਼ੀ ਤੋਂ ਤੰਗ ਆ ਕੇ ਕਾਂਗਰਸ ਛੱਡ ‘ਆਪ’ ’ਚ ਵਾਪਸ ਆਏ ਕੌਂਸਲਰ ਸਨੀ ਮਾਸਟਰ
ਲੁਧਿਆਣਾ, 7 ਜੂਨ : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਵੱਡੀ ਸਫਲਤਾ ਮਿਲੀ ਹੈ। ਵਾਰਡ ਨੰਬਰ 58 ਤੋਂ ਕੌਂਸਲਰ ਸਤਨਾਮ ਸਿੰਘ ਸੰਨੀ ਮਾਸਟਰ, ਜੋ ਕੁਝ ਦਿਨ ਪਹਿਲਾਂ 'ਆਪ' ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ, ਸ਼ਨੀਵਾਰ ਨੂੰ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਮੁੜ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ, ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੇ ਭਤੀਜੇ ਪਰਮਵੀਰ ਸਿੰਘ ਰੌਣੀ ਵੀ ਪਾਰਟੀ ਵਿੱਚ ਵਾਪਸ ਰੋਣੀ ਹੋ ਗਏ। 'ਆਪ' ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਪਾਰਟੀ ਆਗੂ ਡਾ. ਸੰਨੀ ਆਹਲੂਵਾਲੀਆ ਅਤੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਦੀ ਮੌਜੂਦਗੀ ਵਿੱਚ ਸੰਨੀ ਮਾਸਟਰ ਅਤੇ ਰੌਣੀ ਨੂੰ ਰਸਮੀ ਤੌਰ 'ਤੇ ਪਾਰਟੀ ਵਿੱਚ ਦੁਬਾਰਾ ਸ਼ਾਮਲ ਕਰਾਇਆ ਅਤੇ ਉਨ੍ਹਾਂ ਦੀ ਘਰ ਵਾਪਸੀ ਕਰਾਈ। ਪਾਰਟੀ ਵਿੱਚ ਵਾਪਸੀ ਤੋਂ ਬਾਅਦ, ਸੰਨੀ ਮਾਸਟਰ ਨੇ ਕਿਹਾ, "ਮੈਂ ਕਾਂਗਰਸ ਵਿੱਚ ਖ਼ੁਸ਼ ਨਹੀਂ ਸੀ। ਉੱਥੇ ਸਿਰਫ਼ ਅੰਦਰੂਨੀ ਲੜਾਈ ਅਤੇ ਧੜੇਬੰਦੀ ਹੈ। ਆਮ ਲੋਕਾਂ ਦਾ ਕੋਈ ਸਤਿਕਾਰ ਨਹੀਂ ਹੈ। ਉੱਥੇ ਜਾਣ ਤੋਂ ਬਾਅਦ, ਮੈਨੂੰ...





