ਦੁਨੀਆਂ ਦੇ 188 ਕਰੋੜ ਵਿਅਕਤੀਆਂ ਨੂੰ ਆਇਓਡੀਨ ਦੀ ਕਮੀ : ਤੁਸੀਂ ਇਨ੍ਹਾਂ ਚੀਜਾਂ ਦਾ ਰੱਖੋ ਧਿਆਨ
ਚੰਡੀਗੜ੍ਹ, 7 ਜਨਵਰੀ : ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਦੁਨੀਆ ਵਿੱਚ ਲਗਭਗ 188 ਕਰੋੜ ਲੋਕਾਂ ਨੂੰ ਭੋਜਨ ਵਿੱਚ ਲੋੜੀਂਦਾ ਆਇਓਡੀਨ ਨਹੀਂ ਮਿਲ ਰਿਹਾ ਹੈ। ਇਨ੍ਹਾਂ ਵਿੱਚ 24.1 ਕਰੋੜ ਸਕੂਲੀ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਸਾਰੇ ਲੋਕਾਂ ਨੂੰ ਆਇਓਡੀਨ ਘਾਟ ਵਿਕਾਰ (IDD) ਦਾ ਖ਼ਤਰਾ ਹੈ। ਇਸ ਕਾਰਨ ਗਲਗੰਡ ਅਤੇ ਹਾਈਪੋਥਾਈਰਾਇਡਿਜ਼ਮ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।ਭਾਰਤ ਦੇ ਸਾਲਟ ਕਮਿਸ਼ਨਰ ਦਫ਼ਤਰ ਦੇ ਅਨੁਸਾਰ, ਦੇਸ਼ ਦੇ ਲਗਭਗ 20 ਕਰੋੜ ਤੋਂ ਵੱਧ ਲੋਕਾਂ ਨੂੰ ਆਇਓਡੀਨ ਘਾਟ ਵਿਕਾਰ ਦਾ ਖ਼ਤਰਾ ਹੈ। 7 ਕਰੋੜ ਤੋਂ ਵੱਧ ਲੋਕ ਗਲਗੰਡ ਅਤੇ ਆਇਓਡੀਨ ਦੀ ਕਮੀ ਤੋਂ ਹੋਣ ਵਾਲੇ ਹੋਰ ਵਿਕਾਰਾਂ ਨਾਲ ਜੂਝ ਰਹੇ ਹਨ।ਆਇਓਡੀਨ ਇੱਕ ਟ੍ਰੇਸ ਮਿਨਰਲ ਹੈ, ਯਾਨੀ ਅਜਿਹਾ ਖਣਿਜ ਜੋ ਸਰੀਰ ਨੂੰ ਬਹੁਤ ਘੱਟ ਮਾਤਰਾ ਵਿੱਚ ਚਾਹੀਦਾ ਹੈ। ਇਸ ਦੇ ਬਾਵਜੂਦ ਇਹ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਆਇਓਡੀਨ ਦੀ ਕਮੀ ਹੋਣ 'ਤੇ IDD ਦਾ ਜੋਖਮ ਵੱਧ ਸਕਦਾ ਹੈ। ਅਜਿਹਾ ਹੋਣ 'ਤੇ ਸਰੀਰ ਮੂਡ ਸਵਿੰਗਸ ਅਤੇ ਚਿੜਚਿੜਾਪਣ ਵਰਗੇ ਸੰਕੇਤ ਦਿੰਦਾ ਹੈ। ਇਨ੍ਹਾਂ ਨੂੰ ਪਛਾਣਨਾ ਜ਼ਰੂਰੀ ਹੈ।ਸਰਦੀਆਂ ਦਾ ...








