Tuesday, March 3Malwa News
Shadow

Tag: punjab news

ਲੁਧਿਆਣਾ ‘ਚ ਬਣ ਰਿਹਾ ਹੈ 1550 ਕਰੋੜ ਦੀ ਲਾਗਤ ਵਾਲਾ ਵਾਟਰ ਟਰੀਟਮੈਂਟ ਪਲਾਂਟ

ਲੁਧਿਆਣਾ ‘ਚ ਬਣ ਰਿਹਾ ਹੈ 1550 ਕਰੋੜ ਦੀ ਲਾਗਤ ਵਾਲਾ ਵਾਟਰ ਟਰੀਟਮੈਂਟ ਪਲਾਂਟ

Hot News
ਲੁਧਿਆਣਾ, 19 ਫਰਵਰੀ : ਪੰਜਾਬ ਸਰਕਾਰ ਵਲੋਂ ਸਾਫ ਸੁਥਰੇ ਵਾਤਾਰਵਣ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦੇ ਹਿੱਸੇ ਵਜੋਂ ਲੁਧਿਆਣਾ ਵਿਖੇ 1550 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਵਾਟਰ ਟਰੀਟਮੈਂਟ ਪਲਾਂਟ ਦੀ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਅੱਜ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਦੌਰਾ ਕੀਤਾ। ਇਸ ਮੌਕੇ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਇਸ ਵਾਟਰ ਟਰੀਟਮੈਂਟ ਪਲਾਂਟ ਨਾਲ ਲੁਧਿਆਣਾ ਸ਼ਹਿਰ ਦੇ ਲੱਖਾਂ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਸ ਪਲਾਂਟ ਨੇ ਕੇਵਲ ਲੁਧਿਆਣਾ ਦੇ ਵਾਸੀਆਂ ਨੂੰ ਹੀ ਫਾਇਦਾ ਨਹੀਂ ਹੋਵੇਗਾ, ਸਗੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇਗਾ, ਕਿਉਂਕਿ ਲੁਧਿਆਣਾਂ ਦੀਆਂ ਸਨਅਤੀ ਇਕਾਈਆਂ ਦੇ ਪ੍ਰਦੂਸ਼ਣ ਦੀਆਂ ਪੂਰੇ ਪੰਜਾਬ ਤੋਂ ਸ਼ਿਕਾਇਤਾਂ ਆ ਰਹੀਆਂ ਸਨ। ਇਸ ਪ੍ਰੋਜੈਕਟ 'ਤੇ ਪੰਜਾਬ ਸਰਕਾਰ ਵਲੋਂ 30 ਪ੍ਰਤੀਸ਼ਤ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਅਤੇ ਬਾਕੀ ਸਹਾਇਤਾ ਵਰਲਡ ਬੈਂਕ ਅਤੇ ਏ ਆਈ ਆਈ ਬੀ ਵਲੋਂ ਦਿੱਤੀ ਜਾ ਰਹੀ ਹੈ।...
ਪੰਜਾਬ ‘ਚ ਦਿੱਤੇ 154 ਮਿੰਨੀ ਬੱਸਾਂ ਦੇ ਪਰਮਿਟ : ਭੁੱਲਰ

ਪੰਜਾਬ ‘ਚ ਦਿੱਤੇ 154 ਮਿੰਨੀ ਬੱਸਾਂ ਦੇ ਪਰਮਿਟ : ਭੁੱਲਰ

Hot News
ਚੰਡੀਗੜ੍ਹ, 19 ਫਰਵਰੀ : ਪੰਜਾਬ ਸਰਕਾਰ ਨੇ ਰਾਜ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਮਕਸਦ ਨਾਲ ਇਸ ਨਵੇਂ ਸਾਲ ਵਿਚ ਹੀ ਹੁਣ ਤੱਕ 154 ਮਿੰਨੀ ਬੱਸਾਂ ਦੇ ਸਟੇਜ ਕੈਰੇਜ ਪਰਮਿਟ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਵਿਚ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਉਣ ਲਈ ਦਿਨ ਰਾਤ ਯਤਨ ਕੀਤੇ ਜਾ ਰਹੇ ਹਨ। ਇਸੇ ਸਿਲਸਲੇ ਤਹਿਤ ਹੀ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਨੌਜਵਾਨਾਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਵੀ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਟਰਾਂਸਪੋਰਟ ਵਿਭਾਗ ਵਲੋਂ ਵੱਖ ਵੱਖ ਸੰਪਰਕ ਸੜਕਾਂ 'ਤੇ ਚਲਾਉਣ ਲਈ 154 ਨੌਜਵਾਨਾਂ ਨੂੰ ਮਿੰਨੀ ਬੱਸਾਂ ਦੇ ਪਰਮਿਟ ਜਾਰੀ ਕੀਤੇ ਗਏ ਹਨ। ਇਨ੍ਹਾਂ ਨੌਜਵਾਨਾਂ ਨੂੰ ਮਿੰਨੀ ਬੱਸਾਂ ਰਾਹੀਂ ਰੋਜ਼ਗਾਰ ਵੀ ਮਿਲੇਗਾ ਅਤੇ ਲੋਕਾਂ ਨੂੰ ਵੱਡੀ ਸਹੂਲਤ ਵੀ ਮਿਲੇਗੀ।...
ਹਰਮਨਦੀਪ ਪਾਸੋਂ ਫੜ੍ਹੀ ਗਈ 10 ਕਿੱਲੋ ਹੈਰੋਇਨ

ਹਰਮਨਦੀਪ ਪਾਸੋਂ ਫੜ੍ਹੀ ਗਈ 10 ਕਿੱਲੋ ਹੈਰੋਇਨ

Hot News
ਅੰਮ੍ਰਿਤਸਰ, 19 ਫਰਵਰੀ : ਪੰਜਾਬ ਪੁਲੀਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਅੱਜ ਅੰਮ੍ਰਿਤਸਰ ਦੇ ਇਕ ਨਸ਼ਾ ਤਸਕਰ ਨੂੰ 10 ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਜਿਲਾ ਅੰਮ੍ਰਿਤਸਰ ਦੇ ਪਿੰਡ ਘੁੰਮਣਪੁਰਾ ਦੇ ਰਹਿਣ ਵਾਲੇ ਹਰਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਕੋਲੋਂ 10 ਕਿੱਲੋ ਹੈਰੋਇਨ ਵੀ ਕਾਬੂ ਕੀਤੀ ਹੈ। ਪੁਲੀਸ ਨੇ ਉਸ ਨੂੰ ਇਕ ਮੋਟਰਸਾਈਕਲ 'ਤੇ ਜਾਂਦਿਆਂ ਗ੍ਰਿਫਤਾਰ ਕੀਤਾ, ਜਦੋਂ ਹੈਰੋਇਨ ਦੀ ਸਪਲਾਈ ਦੇਣ ਜਾ ਰਿਹਾ ਸੀ। ਉਸਦੇ ਪਾਕਿਸਤਾਨ ਵਿਚਲੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਅਤੇ ਉਹ ਪਾਕਿਸਤਾਨ ਤੋਂ ਨਸ਼ਾ ਮੰਗਵਾਉਂਦਾ ਸੀ। ਪੁਲੀਸ ਨੇ ਇਸ ਸਬੰਧੀ ਪਰਚਾ ਦਰਜ ਕਰ ਲਿਆ ਹੈ ਅਤੇ ਫੜ੍ਹੇ ਗਏ ਹਰਮਨਦੀਪ ਸਿੰਘ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। https://youtu.be/VLytiaYqvRA...
497 ਹੋਰ ਨੌਜਵਾਨਾਂ ਨੂੰ ਵੰਡੇ ਭਗਵੰਤ ਮਾਨ ਨੇ ਨਿਯੁਕਤੀ ਪੱਤਰ

497 ਹੋਰ ਨੌਜਵਾਨਾਂ ਨੂੰ ਵੰਡੇ ਭਗਵੰਤ ਮਾਨ ਨੇ ਨਿਯੁਕਤੀ ਪੱਤਰ

Breaking News
ਚੰਡੀਗੜ੍ਹ, 19 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਮਾਨ ਨੇ ਕਿਹਾ - ਮਿਸ਼ਨ ਰੋਜ਼ਗਾਰ ਤਹਿਤ ਇਹ ਨੌਕਰੀਆਂ ਦਿੱਤੀਆਂ ਗਈਆਂ। ਇਹ ਪ੍ਰੋਗਰਾਮ ਦੁਪਹਿਰ 1 ਵਜੇ ਨਗਰ ਭਵਨ ਚੰਡੀਗੜ੍ਹ ਵਿੱਚ ਸ਼ੁਰੂ ਹੋਇਆ। ਸਵੇਰ ਤੋਂ ਹੀ ਸੀਐਮ ਦੇ ਪ੍ਰੋਗਰਾਮ ਲਈ ਨੌਜਵਾਨਾਂ ਦੀ ਭੀੜ ਲੱਗੀ ਰਹੀ। ਅੱਜ ਪੰਜਾਬ ਦੇ 497 ਨੌਜਵਾਨਾਂ ਨੂੰ ਮੁੱਖ ਮੰਤਰੀ ਨੇ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ।ਪ੍ਰੋਗਰਾਮ ਦੌਰਾਨ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ - ਹਾਲ ਹੀ ਵਿੱਚ ਪੰਜਾਬ ਦਾ ਇੱਕ ਬੱਚਾ ਲਵਪ੍ਰੀਤ ਐਸਡੀਐਮ ਬਣਿਆ। ਬੇਟੇ ਦੇ ਐਸਡੀਐਮ ਬਣਨ 'ਤੇ ਪਰਿਵਾਰ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੇ ਸਾਡੇ ਬੱਚੇ ਨੂੰ ਨੌਕਰੀ ਦਿੱਤੀ। ਅੱਗੇ ਸੀਐਮ ਮਾਨ ਨੇ ਕਿਹਾ - ਰਾਜ ਵਿੱਚ ਸਾਡੀ ਸਰਕਾਰ ਆਉਣ ਤੋਂ ਬਾਅਦ ਬੱਚਿਆਂ ਨੂੰ ਮੌਕੇ ਮਿਲਣ ਲੱਗੇ। ਇਹ ਇਕੱਲੇ ਸੰਭਵ ਨਹੀਂ ਹੈ, ਇਸ ਨੂੰ ਕਰਨ ਵਿੱਚ ਸਾਡੀ ਟੀਮ ਦਾ ਬਹੁਤ ਸਹਿਯੋਗ ਹੈ। ਪੰਜਾਬ ਦੀ ਧਰਤੀ 'ਤੇ ਕੋਈ ਭੁੱਖਾ ਨਹੀਂ ਮਰਦਾ। ਇਹ ਗੁਰੂਆਂ ਦੀ ਧਰਤੀ ਹੈ।ਸੀਐਮ ਮਾਨ ਨੇ ਕਿਹਾ - ਪਿਛਲੇ ਕਈ ਦਿ...
ਕਿਸਾਨਾਂ ਨੂੰ ਫਸਲਾਂ ਦੀ ਸੰਭਾਲ ਬਾਰੇ ਦਿੱਤੀ ਜਾਣਕਾਰੀ

ਕਿਸਾਨਾਂ ਨੂੰ ਫਸਲਾਂ ਦੀ ਸੰਭਾਲ ਬਾਰੇ ਦਿੱਤੀ ਜਾਣਕਾਰੀ

Local
ਬਠਿੰਡਾ, 19 ਫਰਵਰੀ : ਇਸ ਜਿਲੇ ਦੇ ਪਿੰਡ ਹਰਰਾਏਪੁਰ ਅਤੇ ਮਹਿਰਾਜ ਵਿਖੇ ਕੀਟਨਾਸ਼ਕ ਕੰਪਨੀ ਦੇ ਪ੍ਰਤੀਨਿਧੀ ਜੇਪਾਲ ਸਿੰਘ ਅਤੇ ਨਿਟੂ ਸਿੰਘ ਨੇ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਅਤੇ ਫਸਲਾਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨੂੰ ਫਸਲਾਂ ਦੀ ਸੁਰੱਖਿਆ ਅਤੇ ਵਾਤਾਰਵਣ ਦੀ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ। ਪਿੰਡ ਦੇ ਕਿਸਾਨ ਮਲਕੀਤ ਸਿੰਘ, ਭਗਵਾਨ ਸਿੰਘ, ਸਨਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਮੇਗਲ ਸਿੰਘ ਨੰਬਰਦਾਰ, ਨਿਰਮਲ ਸਿੰਘ, ਲੀਵੀਰ ਸਿੰਘ ਅਤੇ ਹੋਰ ਕਿਸਾਨ ਹਾਜਰ ਸਨ।...
ਓਵਰ ਸਪੀਡ ਵਾਲੇ ਵਾਹਨਾਂ ਖਿਲਾਫ ਸਖਤ ਹਦਾਇਤਾਂ

ਓਵਰ ਸਪੀਡ ਵਾਲੇ ਵਾਹਨਾਂ ਖਿਲਾਫ ਸਖਤ ਹਦਾਇਤਾਂ

Local
ਫਰੀਦਕੋਟ, 19 ਫਰਵਰੀ : ਦਿਨ ਬ ਦਿਨ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਪੀਡ ਲਿਮਟ ਤੋਂ ਵੱਧ ਸਪੀਡ 'ਤੇ ਵਾਹਨ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਓਵਰ ਸਪੀਡ ਕਾਰਨ ਪਿਛਲੇ ਦਿਨੀਂ ਹੋਏ ਐਕਸੀਡੈਂਟ ਵਿਚ ਪੰਜ ਵਿਅਕਤੀਆਂ ਦੀ ਮੌਤ ਹੋਣ ਅਤੇ 25 ਵਿਅਕਤੀ ਜਖਮੀ ਹੋਣ ਦੀ ਘਟਨਾ ਪਿਛੋਂ ਅੱਜ ਡਿਪਟੀ ਕਮਿਸ਼ਨਰ ਨੇ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਨੇ ਵੱਖ ਵੱਖ ਵਾਹਨਾਂ ਲਈ ਵੱਖ ਸਪੀਡ ਲਿਮਟ ਦੇ ਡਾਟੇ ਜਾਰੀ ਕਰਦਿਆਂ ਉਨ੍ਹਾਂ ਨੇ ਦੱਸਿਆ ਬਹੁਤ ਸਾਰੇ ਵੱਡੇ ਵਾਹਨਾਂ ਦੇ ਚਾਲਕ ਬਹੁਤ ਜਿਆਦਾ ਸਪੀਡ 'ਤੇ ਡਰਾਈਵਿੰਗ ਕਰਦੇ ਹਨ। ਉਨ੍ਹਾਂ ਨੇ ਟਰੈਫਿਕ ਪੁਲੀਸ ਨੂੰ ਹਦਾਇਤ ਕੀਤੀ ਕਿ ਓਵਰ ਸਪੀਡ ਵਾਲੇ ਕਿਸੇ ਵੀ ਵਾਹਨ ਨਾਲ ਕੋਈ ਰਿਆਇਤ ਨਾ ਵਰਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਆਦਾ ਸਪੀਡ 'ਤੇ ਗੱਡੀਆਂ ਚਲਾ ਕੇ ਹਾਦਸੇ ਕਰਨ ਵਾਲਿਆਂ ਨੂੰ ਸਖਤ ਜੁਰਮਾਨੇ ਕੀਤੇ ਜਾਣ।...
ਪੰਜਾਬ ‘ਚ ਹੋ ਚੁੱਕਾ ਹੈ 94 ਹਜਾਰ ਕਰੋੜ ਦਾ ਨਿਵੇਸ਼ : ਸੌਂਦ

ਪੰਜਾਬ ‘ਚ ਹੋ ਚੁੱਕਾ ਹੈ 94 ਹਜਾਰ ਕਰੋੜ ਦਾ ਨਿਵੇਸ਼ : ਸੌਂਦ

Punjab Politics
ਚੰਡੀਗੜ੍ਹ, 17 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਰਕਾਰ ਵਲੋਂ ਕੀਤੇ ਜਾ ਰਹੇ ਅਗਾਂਹਵਧੂ ਯਤਨਾਂ ਸਦਕਾ ਹੁਣ ਤੱਕ ਪੰਜਾਬ ਵਿਚ 94203 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਹੈ। ਇਸ ਲਈ ਨਿਵੇਸ਼ਕਾਂ ਵਲੋਂ ਹੁਣ ਪੰਜਾਬ ਵਿਚ ਨਿਵੇਸ਼ ਕਰਨ ਵਿਚ ਡੂੰਘੀ ਦਿਲਚਸਪੀ ਦਿਖਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਉਦਯੋਗਪਤੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਅਤੇ ਵੱਡੀਆਂ ਸਨਅਤਾਂ ਸਥਾਪਿਤ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ, ਜਿਸ ਦੇ ਬਹੁਤ ਹੀ ਵਧੀਆ ਸਿੱਟੇ ਨਿਕਲ ਰਹੇ ਹਨ।...
44 ਹੋਰ ਨੌਜਵਾਨਾਂ ਨੂੰ ਵੰਡੀਆਂ ਸਰਕਾਰੀ ਨੌਕਰੀਆਂ

44 ਹੋਰ ਨੌਜਵਾਨਾਂ ਨੂੰ ਵੰਡੀਆਂ ਸਰਕਾਰੀ ਨੌਕਰੀਆਂ

Punjab Politics
ਚੰਡੀਗੜ੍ਹ, 17 ਫਰਵਰੀ : ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਸਿਲਸਲੇ ਵਿਚ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਾਦੇ ਸਮਾਗਮ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਨਵੇਂ ਨਿਯੁਕਤ ਕੀਤੇ ਗਏ 44 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਮੌਕੇ ਸ੍ਰੀ ਮੁੰਡੀਆਂ ਨੇ ਦੱਸਿਆ ਕਿ ਸਰਕਾਰ ਵਲੋਂ 50 ਹਜਾਰ ਤੋਂ ਵੀ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਲੋਕਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ।...
ਭਰਿਸ਼ਟਾਚਾਰ ਦੇ ਦੋਸ਼ਾਂ ‘ਚ ਮੁਕਤਸਰ ਦਾ ਡੀ.ਸੀ. ਸਸਪੈਂਡ

ਭਰਿਸ਼ਟਾਚਾਰ ਦੇ ਦੋਸ਼ਾਂ ‘ਚ ਮੁਕਤਸਰ ਦਾ ਡੀ.ਸੀ. ਸਸਪੈਂਡ

Breaking News
ਚੰਡੀਗੜ੍ਹ, 17 ਫਰਵਰੀ : ਪੰਜਾਬ ਸਰਕਾਰ ਵਲੋਂ ਭਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਉੱਚ ਅਧਿਕਾਰੀਆਂ 'ਤੇ ਵੀ ਸਿਕੰਜਾ ਕਸ ਦਿੱਤਾ ਗਿਆ ਹੈ ਅਤੇ ਭਰਿਸ਼ਟਾਚਾਰ ਦੇ ਦੋਸ਼ਾਂ ਅਧੀਨ ਹੀ ਅੱਜ ਜਿਲਾ ਮੁਕਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਡਿਪਟੀ ਕਮਿਸ਼ਨਰ ਖਿਲਾਫ ਭਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਲਈ ਉਸ ਖਿਲਾਫ ਵਿਜੀਲੈਂਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਮੁੱਖ ਮੰਤਰੀ ਦਫਤਰ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਵਲੋਂ ਸਾਰੇ ਜਿਲਿਆਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਹਨ ਕਿ ਭਰਿਸ਼ਟਾਚਾਰ ਲਈ ਸਬੰਧਿਤ ਅਧਿਕਾਰੀ ਜੁੰਮੇਵਾਰ ਹੋਣਗੇ। ਇਸੇ ਸਿਲਸਲੇ ਵਿਚ ਹੀ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਖਿਲਾਫ ਭਰਿਸ਼ਟਾਚਾਰ ਦੀਆਂ ਸਿਕਾਇਤਾਂ ਮਿਲੀਆਂ ਸਨ। ਇਸ ਲਈ ਸਰਕਾਰ ਵਲੋਂ ਡਿਪਟੀ ਕਮਿਸ਼ਨਰ ਨੂੰ ਤੁਰੰਤ ਮੁਅੱਤਲ ਕਰਕੇ ਉਸ ਖਿਲਾਫ ਵਿਜੀਲੈਂਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸਰਕਾਰੀ ਨੇ ਬਾਕੀ ਅਧਿਕਾਰੀਆਂ ਨੂੰ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਭਰਿਸ਼ਟਾਚਾਰ ਨੂੰ ਨੱਥ ਨਾ ਪਾਉਣ ਵਾਲੇ ਖੁਦ ਭਰਿਸ਼ਟਾਚਾ...
ਕਣਕ ਦੀ ਖਰੀਦ ਲਈ ਅਗਾਊਂ ਪ੍ਰਬੰਧਾਂ ‘ਚ ਤੇਜੀ ਦੀਆਂ ਹਦਾਇਤਾਂ

ਕਣਕ ਦੀ ਖਰੀਦ ਲਈ ਅਗਾਊਂ ਪ੍ਰਬੰਧਾਂ ‘ਚ ਤੇਜੀ ਦੀਆਂ ਹਦਾਇਤਾਂ

Breaking News
ਚੰਡੀਗੜ੍ਹ, 17 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਅਨਾਜ ਦੇ ਸਟਾਕ ਨੂੰ ਤਬਦੀਲ ਕਰਨ ਦੇ ਕੰਮ ਵਿਚ ਤੇਜੀ ਲਿਆਂਦੀ ਜਾਵੇ ਤਾਂ ਜੋ ਕਣਕ ਦੀ ਖਰੀਦ ਪ੍ਰਕਿਰਿਆ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ।ਅੱਜ ਇਥੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਸੀਜ਼ਨ ਦੌਰਾਨ ਸਟੋਰੇਜ਼ ਦੀ ਘਾਟ ਕਾਰਨ ਮੰਡੀਆਂ ਵਿਚ ਖਰੀਦ ਤੇ ਚੁੱਕਾਈ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਸੀ। ਇਸ ਲਈ ਅਗਲੀ ਫਸਲ ਲਈ ਪਹਿਲਾਂ ਲੋੜੀਂਦੇ ਸਟਾਕ ਲਈ ਪ੍ਰਬੰਧ ਕੀਤੇ ਜਾਵੇ। ਉਨ੍ਹਾਂ ਨੇ ਕਿਹਾ ਕਿ ਖਰੀਦ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਕਣਕ ਸਟੋਰ ਕਰਨ ਵਾਲੀ ਸਾਰੀ ਲੋੜੀਂਦੀ ਥਾਂ ਖਾਲੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸਖਤੀ ਨਾਲ ਕਿਹਾ ਕਿ ਸਾਰੀ ਪ੍ਰਕਿਰਿਆ ਹੁਣੇ ਤੋਂ ਹੀ ਤੇਜ ਕਰ ਦਿੱਤੀ ਜਾਵੇ। ਇਸ ਮਾਮਲੇ ਵਿਚ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।...