
ਫਰੀਦਕੋਟ, 19 ਫਰਵਰੀ : ਦਿਨ ਬ ਦਿਨ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਪੀਡ ਲਿਮਟ ਤੋਂ ਵੱਧ ਸਪੀਡ ‘ਤੇ ਵਾਹਨ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਓਵਰ ਸਪੀਡ ਕਾਰਨ ਪਿਛਲੇ ਦਿਨੀਂ ਹੋਏ ਐਕਸੀਡੈਂਟ ਵਿਚ ਪੰਜ ਵਿਅਕਤੀਆਂ ਦੀ ਮੌਤ ਹੋਣ ਅਤੇ 25 ਵਿਅਕਤੀ ਜਖਮੀ ਹੋਣ ਦੀ ਘਟਨਾ ਪਿਛੋਂ ਅੱਜ ਡਿਪਟੀ ਕਮਿਸ਼ਨਰ ਨੇ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਉਨ੍ਹਾਂ ਨੇ ਵੱਖ ਵੱਖ ਵਾਹਨਾਂ ਲਈ ਵੱਖ ਸਪੀਡ ਲਿਮਟ ਦੇ ਡਾਟੇ ਜਾਰੀ ਕਰਦਿਆਂ ਉਨ੍ਹਾਂ ਨੇ ਦੱਸਿਆ ਬਹੁਤ ਸਾਰੇ ਵੱਡੇ ਵਾਹਨਾਂ ਦੇ ਚਾਲਕ ਬਹੁਤ ਜਿਆਦਾ ਸਪੀਡ ‘ਤੇ ਡਰਾਈਵਿੰਗ ਕਰਦੇ ਹਨ। ਉਨ੍ਹਾਂ ਨੇ ਟਰੈਫਿਕ ਪੁਲੀਸ ਨੂੰ ਹਦਾਇਤ ਕੀਤੀ ਕਿ ਓਵਰ ਸਪੀਡ ਵਾਲੇ ਕਿਸੇ ਵੀ ਵਾਹਨ ਨਾਲ ਕੋਈ ਰਿਆਇਤ ਨਾ ਵਰਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਆਦਾ ਸਪੀਡ ‘ਤੇ ਗੱਡੀਆਂ ਚਲਾ ਕੇ ਹਾਦਸੇ ਕਰਨ ਵਾਲਿਆਂ ਨੂੰ ਸਖਤ ਜੁਰਮਾਨੇ ਕੀਤੇ ਜਾਣ।