ਸਲਾਮਨ ਖਾਨ ਵਾਂਗ ਹੀ ਮਿਲੀ ਸ਼ਾਹਰੁੱਖ ਖਾਨ ਨੂੰ ਵੱਡੀ ਧਮਕੀ
ਮੁੰਬਈ 8 ਨਵੰਬਰ : ਫਿਲਮੀ ਸਿਤਾਰਿਆਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਪਿਛਲੇ ਕਾਫੀ ਸਮੇਂ ਤੋਂ ਸਲਮਾਨ ਖਾਨ ਨੂੰ ਧਮਕੀਆਂ ਦੀਆਂ ਖਬਰਾਂ ਪੂਰੀ ਦੁਨੀਆਂ ਵਿਚ ਚਰਚਾ ਵਿਚ ਨੇ। ਲਾਰੈਂਸ ਗਰੁੱਪ ਵਲੋਂ ਧਮਕੀਆਂ ਪਿਛੋਂ ਕੁੱਝ ਅਜਿਹੇ ਵਿਅਕਤੀ ਵੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ, ਜੋ ਲਾਰੈਂਸ ਦਾ ਨਾਮ ਹੀ ਵਰਤ ਰਹੇ ਸਨ। ਹੁਣ ਸਲਮਾਨ ਖਾਨ ਤੋਂ ਬਾਅਦ ਸ਼ਾਹਰੁੱਖ ਖਾਨ ਨੂੰ ਵੀ ਧਮਕੀ ਮਿਲੀ ਹੈ।ਸ਼ਾਹਰੁੱਖ ਨੂੰ ਧਮਕੀ ਦਿੱਤੇ ਜਾਣ ਦੇ ਮਾਮਲੇ ਵਿਚ ਪੁਲੀਸ ਨੇ ਪਰਚਾ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਕਿ ਰਾਏਪੁਰ ਦੇ ਵਾਸੀ ਫੈਜ਼ਾਨ ਖਾਨ ਨੇ ਧਮਕੀ ਦੇ ਕੇ ਸ਼ਾਹਰੁੱਖ ਖਾਨ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਉਸ ਨੇ ਧਮਕੀ ਦਿੱਤੀ ਕਿ ਜੇਕਰ 50 ਲੱਖ ਰੁਪਏ ਨਾ ਦਿੱਤੇ ਤਾਂ ਸ਼ਾਹਰੁੱਖ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਮੁੰਬਈ ਪੁਲੀਸ ਵਲੋਂ ਇਸ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਕੌਣ ਹੈ ਜੋ ਸ਼ਾਹਰੁੱਖ ਖਾਨ ਨੂੰ ਧਮਕੀਆਂ ਦੇ ਰਿਹਾ ਹੈ। ਅਜੇ ਤੱਕ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਸ਼ਾਹਰੁੱਖ ਖਾਨ ਨੂੰ ਧਮਕੀਆਂ ਦੇਣ ਵਾਲਾ ਇਹ ਵਿਅਕਤੀ ਇਸ ਇਲਾਕੇ ਦੇ ਰਹਿਣ ਵਾਲਾ ...







