ਪੰਜਾਬ ਦੇ ਸਰਕਾਰੀ ਸਕੂਲ ਦੇਸ਼ ਦੇ ਚੰਗੇ ਤੋਂ ਚੰਗੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਹਨ- ਕੇਜਰੀਵਾਲ
ਨਵੀਂ ਦਿੱਲੀ, 29 ਅਗਸਤ- ਪੰਜਾਬ ਵਿੱਚ ਕਦੇ ਸਰਕਾਰੀ ਸਕੂਲਾਂ ਦੀ ਪਛਾਣ ਖਸਤਾਹਾਲ ਇਮਾਰਤਾਂ, ਟੁੱਟੇ ਫਰਨੀਚਰ ਅਤੇ ਸੀਮਤ ਸਹੂਲਤਾਂ ਨਾਲ ਹੁੰਦੀ ਸੀ, ਉੱਥੇ ਹੀ ਅੱਜ ਸਰਕਾਰੀ ਸਕੂਲਾਂ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਚੁੱਕੀ ਹੈ। ਸ਼ਾਨਦਾਰ ਇਨਫਰਾਸਟ੍ਰਕਚਰ, ਅਤਿ-ਆਧੁਨਿਕ ਲੈਬਾਂ, ਸਮਾਰਟ ਬੋਰਡ, ਸਵੀਮਿੰਗ ਪੂਲ ਅਤੇ ਬਿਹਤਰੀਨ ਪਲੇਅ ਗਰਾਊਂਡਾਂ ਨਾਲ ਸਜੇ ਇਹ ਸਰਕਾਰੀ ਸਕੂਲ ਨਾਮੀ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਹਨ। ਇਹਨਾਂ ਸਕੂਲਾਂ ਵਿੱਚ ਅਮੀਰ-ਗਰੀਬ ਹਰ ਵਰਗ ਦੇ ਬੱਚਿਆਂ ਨੂੰ ਬਰਾਬਰ ਅਤੇ ਗੁਣਵੱਤਾਪੂਰਨ ਸਿੱਖਿਆ ਮਿਲ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿੱਖਿਆ ਮਾਡਲ ਦੀ ਇਹ ਤਸਵੀਰ ਪੰਜਾਬ ਵਿੱਚ ਬਦਲਦੀ ਸਿੱਖਿਆ ਦੀ ਤਸਵੀਰ ਦਿਖਾਉਂਦੀ ਹੈ। ਸ਼ਨੀਵਾਰ ਨੂੰ "ਆਪ" ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ, ਸੰਗਰੂਰ ਅਤੇ ਨਵਾਂਸ਼ਹਿਰ ਦੇ ਤਿੰਨ ਸ਼ਾਨਦਾਰ ਸਰਕਾਰੀ ਸਕੂਲਾਂ ਦੀ ਵੀਡੀਓ ਸੋਸ਼ਲ ਮੀਡੀਆ ਐਕਸ 'ਤੇ ਸਾਂਝੀ ਕਰਕੇ ਆਪਣੀ ਪਾਰਟੀ ਦੀ ਸਰਕਾਰ ਦੇ ਸ਼ਾਨਦਾਰ ਕੰਮ 'ਤੇ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟਾਈ।
ਅਰਵਿੰਦ ...








