ਕਿਸਾਨੀ ਅੰਦੋਲਨ ਦਾ ਬਦਲਾ ਲੈ ਰਹੀ ਹੈ ਮੋਦੀ ਸਰਕਾਰ : ਅਮਨ ਅਰੋੜਾ
ਚੰਡੀਗੜ੍ਹ 22 ਅਕਤੂਬਰ : ਪੰਜਾਾਬ ਦੇ ਊਰਜਾ, ਰੋਜਗਾਰ ਤੇ ਪੰਜਾਬ ਗਵਰਨੈਂਸ ਸੁਧਾਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਕਾਲੇ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਪੰਜਾਬ ਦੇ ਕਿਸਾਨਾਂ ਵਲੋਂ ਕੀਤੇ ਗਏ ਅੰਦੋਲਨ ਦਾ ਬਦਲਾ ਲੈਣ ਲਈ ਹੁਣ ਕਿਸਾਨਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਸ਼ੈਲਰਾਂ ਵਿਚੋਂ ਪੁਰਾਣੇ ਕਣਕ ਝੋਨੇ ਦੀ ਚੁਕਾਈ ਦਾ ਕੰਮ ਕੇਂਦਰ ਸਰਕਾਰ ਨੇ ਕਰਨਾ ਹੁੰਦਾ ਹੈ। ਇਸ ਲਈ ਅਜੇ ਤੱਕ ਕੇਂਦਰ ਸਰਕਾਰ ਜਾਣਬੁੱਝ ਕੇ ਸ਼ੈਲਰਾਂ ਨੂੰ ਖਾਲੀ ਨਹੀਂ ਕਰਵਾਇਆ ਜਾ ਰਿਹਾ। ਇਸੇ ਕਾਰਨ ਸ਼ੈਲਰਾਂ ਵਿਚ ਝੋਨਾ ਲਾਉਣ ਲਈ ਜਗ੍ਹਾ ਨਹੀਂ ਹੈ। ੳਹਨਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਾਨ ਸਰਕਾਰ ਨੇ ਕੇਂਦਰ ਨੂੰ ਬਹੁਤ ਸਾਰੀਆ ਚਿੱਠੀਆ ਲਿਖੀਆ ਪਰ ਕੇਂਦਰ ਸਰਕਾਰ ਆਪਣੀਆ ਚਾਲਾ ਤੋਂ ਬਾਝ ਨਹੀਂ ਆ ਰਹੀ। ਅੱਜ ਪੰਜਾਬ ਦਾ ਕਿਸਾਨ ,ਸ਼ੈਲਰ ਮਾਲਕ ਤੇ ਆੜਤੀਏ ਖੱਜਲ ਖੁਆਰ ਹੋ ਰਹੇ ਹਨ। ਇਸ ਖੱਜਲ ਖੁਆਰੀ ਪਿੱਛੇ ਕੇਂਦਰ ਸਰਕਾਰ ਦਾ ਹੱਥ ਹੈ। ਅਰੋੜਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਆਪਣੀ ਯਾਰੀ ਪਗਾਉਣ ਲਈ ਅੱਜ 300 ਕਰੋੜ ਕਿਸਾਨਾਂ ਨੂੰ ਖੱਜਲ ਖੁਆਰ ਕਰ...








