ਨਹਿਰੂ ਸਟੇਡੀਅਮ ਸਬੰਧੀ ਗਲਤ ਖਬਰਾਂ ਦਾ ਜਿਲ੍ਹਾ ਖੇਡ ਅਫਸਰ ਨੇ ਕੀਤਾ ਖੰਡਨ
ਫਰੀਦਕੋਟ 18 ਜੁਲਾਈ ( ) ਪਿਛਲੇ ਦਿਨੀਂ ਸ਼ੋਸ਼ਲ ਮੀਡੀਆ ਦੇ ਇੱਕ ਹਿੱਸੇ ਵਿੱਚ ਨਹਿਰੂ ਸਟੇਡੀਅਮ ਫਰੀਦਕੋਟ ਅਤੇ ਜ਼ਿਲ੍ਹਾ ਖੇਡ ਵਿਭਾਗ ਦੀ ਕਾਰਗੁਜ਼ਾਰੀ ਸਬੰਧੀ ਜੋ ਟਿੱਪਣੀਆਂ ਕੀਤੀਆਂ ਗਈਆਂ ਹਨ, ਉਹ ਨਿਰਾਧਾਰ, ਗਲਤ ਜਾਣਕਾਰੀ ਤੇ ਅਧੂਰੇ ਤੱਥਾਂ ’ਤੇ ਆਧਾਰਿਤ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜਿਲ੍ਹਾ ਖੇਡ ਅਫਸਰ ਸ. ਬਲਜਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਮੌਕੇ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਦੌਰਾਨ ਦਿੱਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਨਹਿਰੂ ਸਟੇਡੀਅਮ ਦੀ ਬਿਲਡਿੰਗ ਅਤੇ ਗਰਾਊਂਡ ਬਿਲਕੁਲ ਪੁਰਾਣੇ ਹੋਣ ਕਾਰਨ ਸੜਕ ਤੋਂ ਨੀਵੇਂ ਹਨ ਜਿਸ ਕਾਰਨ ਬਰਸਾਤੀ ਮੌਸਮ ਵਿੱਚ ਪਾਣੀ ਭਰ ਜਾਣ ਕਾਰਨ ਘਾਹ ਕੱਟਣ ਵਿੱਚ ਸਮੱਸਿਆ ਪੇਸ਼ ਆਉਂਦੀ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਵਿੱਚ ਮੌਜੂਦਾ ਸਮੇਂ 20 ਤੋਂ ਵੱਧ ਖੇਡਾਂ ਦੇ ਕੋਚਿੰਗ ਸੈਂਟਰ ਚੱਲ ਰਹੇ ਹਨ, ਅਤੇ ਇਨ੍ਹਾਂ ਗਰਾਊਂਡਾਂ ਦੀ ਸਾਫ-ਸਫਾਈ ਅਤੇ ਸੰਭਾਲ ਲਈ ਸਿਰਫ 3 ਗਰਾਊਂਡਮੈਨ ਤੈਨਾਤ ਹਨ। ਉਨ੍ਹਾਂ ਕਿਹਾ ਕਿ ਗਰਾਊਂਡਮੈਨਾਂ ਦੀ ਕਮੀ ਕਾਰਨ ਸਫਾਈ ਕਰ...








