ਡੀ.ਕੇ. ਤਿਵਾੜੀ ਨੇ ਐਨ.ਆਈ.ਸੀ. ਪੰਜਾਬ ਦੀ ਸੂਬਾਈ ਸਿਖਲਾਈ-ਕਮ-ਵਰਕਸ਼ਾਪ ਦੌਰਾਨ ਨਵੀਨਤਾ-ਅਧਾਰਤ ਸ਼ਾਸਨ ਦੀ ਅਹਿਮੀਅਤ ‘ਤੇ ਦਿੱਤਾ ਜ਼ੋਰ
ਚੰਡੀਗੜ੍ਹ, 23 ਅਕਤੂਬਰ:ਡਿਜੀਟਲ ਕੰਮਕਾਜ ਅਤੇ ਪ੍ਰਸ਼ਾਸਕੀ ਉੱਤਮਤਾ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਪੁੱਟਦਿਆਂ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐਨ.ਆਈ.ਸੀ.), ਪੰਜਾਬ ਨੇ ਸਾਰੇ ਐਨ.ਆਈ.ਸੀ. ਅਧਿਕਾਰੀਆਂ ਲਈ ਤਿੰਨ ਰੋਜ਼ਾ ਸਿਖਲਾਈ-ਕਮ-ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜੋ ਕਰਮਯੋਗੀ ਆਈ.ਜੀ.ਓ.ਟੀ. ਸੈਸ਼ਨ ਨਾਲ ਸਮਾਪਤ ਹੋਈ। ਇਹ ਪ੍ਰੋਗਰਾਮ, ਅਧਿਕਾਰੀਆਂ ਨੂੰ ਨਵੀਆਂ ਤਕਨਾਲੋਜੀਆਂ ਨਾਲ ਲੈਸ ਕਰਨ, ਨਵੀਨਤਾ-ਅਧਾਰਤ ਸ਼ਾਸਨ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਨੂੰ ਮੁਕੰਮਲ ਰੂਪ ਵਿੱਚ ਡਿਜੀਟਲ ਅਤੇ ਨਾਗਰਿਕ-ਕੇਂਦ੍ਰਿਤ ਰਾਜ ਬਣਾਉਣ ਲਈ ਇੱਕ ਮਜ਼ਬੂਤ ਪਲੇਟਫਾਰਮ ਵਜੋਂ ਮੁੱਹਈਆ ਕਰਦਾ ਹੈ।
ਇਸ ਮੌਕੇ ਸੰਬੋਧਨ ਕਰਦੇ ਹੋਏ, ਡਿਪਾਰਟਮੇਂਟ ਆਫ਼ ਗੁੱਡ ਗਵਰਨੈਸ ਐਂਡ ਇਨਫਰਮੈਸ਼ਨ ਟੈਕਨਾਲੋਜੀ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਡੀ.ਕੇ. ਤਿਵਾੜੀ ਨੇ ਕਿਹਾ ਕਿ ਡਿਜੀਟਲ ਤਬਦੀਲੀ ਦੇ ਖੇਤਰ ਵਿੱਚ ਪੰਜਾਬ ਦੀ ਪ੍ਰਗਤੀ ਪੂਰੇ ਭਾਰਤ ਵਿੱਚ ਸ਼ਾਸਨ ਅਤੇ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ।
ਆਈ.ਐਚ.ਆਰ.ਐਮ.ਐਸ. ਅਤੇ ਈ-ਆਫਿਸ ਵਰਗੇ ਪ੍ਰਮੁੱਖ ਪ੍ਰੋਜੈਕਟਾਂ ਰਾਹੀਂ ਸੂਬੇ...







