Tuesday, October 6Malwa News
Shadow

Tag: breaking news

ਪੋਸਟਰਾਂ ਰਾਹੀ ਪੋਸ਼ਟਿਕ ਭੋਜਨ ਅਤੇ ਮੋਟੇ ਅਨਾਜਾਂ ਦੇ ਮਹੱਤਵ ਬਾਰੇ ਕੀਤਾ ਜਾਗਰੂਕ

Local
ਮੋਗਾ : ਵਿਸ਼ਵ ਸਿਹਤ ਦਿਵਸ ਨੂੰ ਮੁੱਖ ਰੱਖਦੀਆਂ ਸਿਵਿਲ ਸਰਜਨ ਮੋਗਾ ਡਾਕਟਰ ਪਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਲੋਕਾ ਨੂੰ ਚੰਗੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਬਾਰੇ ਜਾਗਰੂਕ ਕਰਦੇ ਹੋਏ ਡਾਕਟਰ ਸੰਦੀਪ ਕੁਮਾਰ ਜਿਲਾ ਸਿਹਤ ਅਫ਼ਸਰ ਮੋਗਾ ਨੇਕਿਹਾ ਕਿ ਚੰਗੀ ਸਿਹਤ ਹੀ ਮਨੁੱਖ ਦਾ ਸਭ ਤੋਂ ਵੱਡਾ ਦੋਸਤ ਹੈ । ਇਸ ਮੌਕੇ ਸਿਹਤ ਸੰਭਾਲ ਬਾਰੇ ਵੀ ਜਾਣਕਾਰੀ ਦਿੱਤੀ ਕਿਹਾ ਕਿਵਿਸ਼ਵ ਸਿਹਤ ਦਿਵਸ ਨੂੰ ਮੁੱਖ ਰੱਖਦਿਆਂ ਜਾਗਰੂਕਤਾ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਪੋਸ਼ਟਿਕ ਭੋਜਨ ਅਤੇ ਮੋਟੇ ਅਨਾਜਾਂ ਦੇ ਮਹੱਤਵ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਕੀਤਾ ਗਿਆ ।ਇਸ ਮੌਕੇ ਓਹਨਾ ਕਿਹਾ ਕਿ ਕਿਹਾ ਕਿ ਗ਼ਲਤ ਖਾਣ ਪੀਣ ਨਾਲ ਨਾਲ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਮੌਕੇ ਯੋਗੇਸ਼ ਗੋਇਲ ਫੂਡ ਸੇਫਟੀ ਅਫ਼ਸਰ ਨੇ ਕਿਹਾ ਕਿਚੰਗੀ ਸਿਹਤ ਅਤੇ ਕੁਪੋਸ਼ਣ ਦੇ ਖ਼ਾਤਮੇ ਲਈ ਸਾਨੂੰ ਮੋਟੇ ਅਨਾਜਾਂ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ 'ਚ ਪ੍ਰੋਟੀਨ, ਫਾਈਬਰ, ਕੈਲਸੀਅਮ, ਆਇਰਨ ਅਤੇ ਵਿਟਾਮਿਨ ਬੀ ਕੰਪਲੈਕਸ ਵਰਗੇ ਤੱਤ ਵਧੇਰੇ ਮਾਤਰਾ 'ਚ ਪਾਏ ਜਾਂਦੇ ਹਨ। ਇਸ...

ਵਨ ਨੇਸ਼ਨ, ਵਨ ਇਲੈਕਸ਼ਨ ਨਾਲ ਲੋਕਤੰਤਰ ਨੂੰ ਮਿਲੇਗਾ ਨਵਾਂ ਮੁਕਾਮ – ਮੁੱਖ ਮੰਤਰੀ

Haryana
ਚੰਡੀਗੜ੍ਹ, 16 ਜੂਨ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਨ ਨੇਸ਼ਨ, ਵਨ ਇਲੈਕਸ਼ਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਦੂਰਦਰਸ਼ੀ ਸੋਚ ਦਾ ਹਿੱਸਾ ਹੈ। ਇਹ ਸਿਰਫ ਇੱਕ ਨਾਰਾ ਨਹੀਂ, ਸੋਗ ਇੱਕ ਮਜਬੂਤ ਲੋਕਤੰਤਰ ਦੀ ਦਿਸ਼ਾ ਵਿੱਚ ਰਾਸ਼ਟਰੀ ਦ੍ਰਿਸ਼ਟੀਕੋਣ ਹੈ। ਹਰਿਆਣਾ ਸਰਕਾਰ ਇਸ ਪਹਿਲ ਦਾ ਸੈਦਾਂਤਿਕ ਸਮਰਥਨ ਕਰਦੀ ਹੈ ਅਤੇ ਇਸ ਨੂੰ ਪ੍ਰਭਾਵੀ ਲਾਗੂ ਕਰਨ ਨਾਲ ਦੇਸ਼ ਨੂੰ ਬਹੁਆਯਾਮੀ ਲਾਭ ਮਿਲਣਗੇ। ਮੁੱਖ ਮੰਤਰੀ ਅੱਜ ਨਿਯੂ ਚੰਡੀਗੜ੍ਹ ਵਿੱਚ ਆਯੋਜਿਤ ਸੰਯੁਕਤ ਸੰਸਦੀ ਕਮੇਟੀ ਦੀ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ। ਇਹ ਸੰਯੁਕਤ ਸੰਸਦੀ ਕਮੇਟੀ ਸੰਵਿਧਾਨ (129ਵਾਂ) ਸੋਧ ਬਿੱਲ, 2024 ਅਤੇ ਸੰਘ ਰਾਜ ਖੇਤਰ ਕਾਨੂੰਨ (ਸੋਧ) ਬਿੱਲ, 2024 'ਤੇ ਅਧਿਐਨ ਦੌਰੇ 'ਤੇ ਹਨ। ਇਸ ਮੌਕੇ 'ਤੇ ਕਮੇਟੀ ਦੇ ਚੇਅਰਮੈਨ ਸਾਂਸਦ ਸ੍ਰੀ ਪੀ.ਪੀ. ਚੌਧਰੀ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ।ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਨ ਨੇਸ਼ਨ, ਵਨ ਇਲੈਕਸ਼ਨ ਲਾਗੂ ਹੋਣ ਨਾਲ ਲੋਕਤੰਤਰ ਵਿੱਚ ਵੱਡਾ ਸੁਧਾਰ ਹੋਣ ਵਾਲਾ ਹੈ। ਊਨ੍ਹਾਂ ਨੇ ਕਿਹਾ ਕਿ ਵਾਰ-ਵਾਰ ਚੋਣ ਕਰਾਏ ਜਾਣ ਨਾਲ ਵਿਕਾਸ ...

डिजीटल पहल के अंतर्गत सारे देश में योजनाओं का डिजीटलीकरण किया जा रहा – परिवहन मंत्री श्री अनिल विज

Haryana, Hindi
चण्डीगढ, 16 जून : हरियाणा के परिवहन मंत्री श्री अनिल विज ने आज कहा कि डिजीटल पहल के अंतर्गत सारे देश में योजनाओं का डिजीटलीकरण किया जा रहा है क्योंकि यदि हम तकनीक के साथ नहीं चलेंगे तो दुनिया में पिछड जांएगें। इसके अलावा, उन्होंने कहा कि हरियाणा में परिवहन क्षेत्र को तकनीक/डिजीटलीकरण के सहारे आगे बढाया जा रहा है और भ्रष्टाचार पर नकेल कसने का पूरा प्रयास किया जा रहा है ताकि लोगों को सुगम रूप से परिवहन सुविधाएं उपलब्ध हो सकें। श्री विज ने कहा कि सडक दुर्घटनाओं को कम करने के लिए हरियाणा में फोर-ई अर्थात शिक्षा, प्रवर्तन, इंजीनियरिंग और पर्यावरण एवं आपातकाल पर विशेष रूप से फोकस किया जा रहा है। श्री विज आज यहां चण्डीगढ में केन्द्रीय सडक परिवहन एवं राजमार्ग मंत्रालय द्वारा आयोजित की जा रही दो दिवसीय परिवहन क्षेत्रीय कार्यशाला के उदघाटन सत्र में मुख्य अतिथि के तौर पर केन्द्रीय मंत्रालय सहित 12 रा...

ਪੰਜਾਬ ਸਰਕਾਰ ਨੇ ਆਰ.ਸੀ. ਅਤੇ ਡੀ.ਐਲ. ਦੇ ਬੈਕਲਾਗ ਸਬੰਧੀ ਲਿਆ ਵੱਡਾ ਫੈਸਲਾ; ਰਜਿਸਟ੍ਰੇਸ਼ਨ ਦੇ ਅਧਿਕਾਰ ਖੇਤਰੀ ਅਧਿਕਾਰੀਆਂ ਨੂੰ ਦਿੱਤੇ

Breaking News
ਚੰਡੀਗੜ੍ਹ, 16 ਜੂਨ: ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਰਜਿਸਟ੍ਰੇਸ਼ਨ ਸਰਟੀਫਿਕੇਟਾਂ (ਆਰ.ਸੀ.) ਅਤੇ ਡਰਾਈਵਿੰਗ ਲਾਇਸੰਸਾਂ (ਡੀ.ਐਲ.) ਦੀ ਰਜਿਸਟ੍ਰੇਸ਼ਨ ਅਤੇ ਰੀਨਿਊਅਲ ਦੇ ਅਧਿਕਾਰ ਖੇਤਰੀ ਅਧਿਕਾਰੀਆਂ ਨੂੰ ਦੇ ਦਿੱਤੇ ਹਨ ਤਾਂ ਜੋ ਆਰ.ਸੀ. ਅਤੇ ਡੀ.ਐਲ. ਦੀ ਰਜਿਸਟ੍ਰੇਸ਼ਨ ਅਤੇ ਰੀਨਿਊਅਲ ਸਬੰਧੀ ਪਿਛਲੇ ਕਈ ਸਾਲਾਂ ਦੇ ਬੈਕਲਾਗ ਦਾ ਕੰਮ ਪੂਰਾ ਕੀਤਾ ਜਾ ਸਕੇ ਅਤੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਨਾਗਰਿਕ ਇੱਕ ਨਿਰਧਾਰਿਤ ਪ੍ਰਕਿਰਿਆ ਅਪਣਾ ਕੇ ਇਸ ਰਾਹਤ ਦਾ ਲਾਭ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਹੁਣ ਬਿਨੈਕਾਰ ਆਪਣੇ ਪੁਰਾਣੇ ਵਹੀਕਲ ਅਤੇ ਡਰਾਈਵਿੰਗ ਲਾਇਸੰਸ ਨੂੰ ਆਨਲਾਈਨ ਕਰਵਾ ਸਕਦੇ ਹਨ ਅਤੇ ਸਬੰਧਤ ਦਸਤਾਵੇਜਾਂ ਨੂੰ ਰੀਨਿਊ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੁਰਾਣੇ ਆਰ.ਸੀ. ਅਤੇ ਡੀ.ਐਲ. ਨੂੰ ਰੀਨਿਊ ਕਰਨ ਸਬੰਧੀ ਦਸਤਾਵੇਜਾਂ ਦੀਆਂ ਪ੍ਰਵਾਨਗੀਆਂ ਅਤੇ ਆਨਲਾਈਨ ਨਾ ਹੋਣਾ ਵੱਡੀ ਰੁਕਾਵਟ ਬਣਿਆ ਹੋਇਆ ਸੀ।ਮੰਤਰੀ ਨੇ ਦੱਸਿਆ ਕਿ ਇੱਕ ਲਿਖਤੀ ਪੱਤਰ ਰਾਹੀਂ ਪੰਜਾਬ ਦੀਆਂ ਸਮੂਹ ਰਜਿਸਟ੍ਰਿੰਗ ...

ਪੰਜਾਬ ਕੈਬਨਿਟ ਸਬ-ਕਮੇਟੀ ਵੱਲੋਂ 12 ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ, ਜਾਇਜ਼ ਮੰਗਾਂ ‘ਤੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ

Breaking News
ਚੰਡੀਗੜ੍ਹ, 16 ਜੂਨ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਕੈਬਨਿਟ ਸਬ-ਕਮੇਟੀ ਨੇ ਅੱਜ ਇਥੇ ਲਗਭਗ ਇੱਕ ਦਰਜਨ ਮੁਲਾਜਮ ਯੂਨੀਅਨਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਅਤੇ ਮੁੱਦਿਆਂ ਬਾਰੇ ਚਰਚਾ ਕੀਤੀ। ਇਸ ਮੌਕੇ ਕਮੇਟੀ ਨੇ ਸਬੰਧਤ ਵਿਭਾਗਾਂ ਨੂੰ ਜਾਇਜ਼ ਮੁੱਦਿਆਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਲੋੜੀਂਦੀਆਂ ਕਾਰਵਾਈਆਂ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਸਿਵਲ ਸਕੱਤਰੇਤ ਵਿਖੇ ਵਿੱਤ ਮੰਤਰੀ ਦੇ ਦਫ਼ਤਰ ਵਿਖੇ ਲਗਭਗ ਚਾਰ ਘੰਟੇ ਚੱਲੀਆਂ ਮੀਟਿੰਗਾਂ ਨੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ ਅਤੇ ਡਾ. ਰਵਜੋਤ ਸਿੰਘ ਵੱਲੋਂ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੇ ਗਏ ਉਸਾਰੂ ਵਿਚਾਰ-ਵਟਾਂਦਰੇ ਦੀ ਗਵਾਹੀ ਭਰੀ।ਮੀਟਿੰਗ ਵਿੱਚ ਹਿੱਸਾ ਲੈਣ ਵਾਲੀਆਂ ਮੁਲਾਜ਼ਮ ਯੂਨੀਅਨਾਂ ਵਿੱਚ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ, ਸੈਂਟਰ ਆਫ ਟਰੇਡ ਯੂਨੀਅਨ, ਸਰਵ ਸਿੱਖਿਆ ਅਭਿਆਨ/ ਮਿਡ ਡੇਅ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ, ਪੀ.ਐਸ. ਟੈਟ ਪਾਸ ਡੀ.ਪੀ.ਈ ਯੂਨੀਅਨ, ਬੇਰੋਜਗਾਰ ਪੀ.ਐਸ.ਟੈਟ ਆਰਟ ਐਂਡ ਕਰਾਫਟ ਸੰਘਰਸ਼ ਯੂਨੀ...

15,000 ਰੁਪਏ ਰਿਸ਼ਵਤ ਲੈਂਦਾ ਸਫ਼ਾਈ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

Hot News
ਚੰਡੀਗੜ੍ਹ, 16 ਜੂਨ: ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਨਗਰ ਕੌਂਸਲ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਵਿਖੇ ਤਾਇਨਾਤ ਸਫ਼ਾਈ (ਸੈਨੀਟੇਸ਼ਨ) ਇੰਸਪੈਕਟਰ ਗੁਰਬਿੰਦਰ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਲਾਲਾਬਾਦ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ।ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਇੰਸਪੈਕਟਰ ਨੇ ਸ਼ਹਿਰ ਵਿੱਚ ਉਸ ਵੱਲੋਂ ਕੀਤੇ ਗਏ ਸਫ਼ਾਈ ਕਾਰਜਾਂ ਦੇ ਬਿੱਲ ਪਾਸ ਕਰਨ ਬਦਲੇ ਉਸਤੋਂ 20,000 ਰੁਪਏ ਰਿਸ਼ਵਤ ਮੰਗੀ ਸੀ ਪਰ ਉਸ ਵੱਲੋਂ ਮਿੰਨਤਾਂ ਕਰਨ ਤੇ ਉਹ 15000 ਰੁਪਏ ਲੈਣ ਲਈ ਰਾਜ਼ੀ ਹੋ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰ...

ਲੁਧਿਆਣਾ ਪੱਛਮੀ ਵਿੱਚ ‘ਆਪ’ ਹੋਈ ਹੋਰ ਵੀ ਮਜ਼ਬੂਤ, ਕਾਂਗਰਸ ਅਤੇ ਅਕਾਲੀ ਦਲ ਦੇ ਸੈਂਕੜੇ ਲੋਕ ‘ਆਪ’ ਵਿੱਚ ਸ਼ਾਮਲ

Hot News
ਲੁਧਿਆਣਾ 16 ਜੂਨ : ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦਾ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਕਾਂਗਰਸ ਅਤੇ ਅਕਾਲੀ ਦਲ ਨੂੰ ਵੱਡਾ ਝੱਟਕਾ ਲਗਿਆ ਹੈ। ਸੋਮਵਾਰ ਨੂੰ ਇਨ੍ਹਾਂ ਰਵਾਇਤੀ ਪਾਰਟੀਆਂ ਨਾਲ ਜੁੜੇ 100 ਤੋਂ ਵੱਧ ਲੋਕ 'ਆਪ' ਵਿੱਚ ਸ਼ਾਮਲ ਹੋਏ। ਅਕਾਲੀ ਦਲ ਦੀ ਸਾਬਕਾ ਕਾਉਂਸਲਰ ਸੁਖਵਿੰਦਰ ਕੌਰ ਆਪਣੇ ਸਾਥੀ ਨਿਰਮਲ ਸਿੰਘ, ਹਰਕੀਰਤ ਸਿੰਘ, ਗੁਰਲਾਲ ਸਿੰਘ, ਦਿਲਬਾਦ ਸਿੰਘ, ਸਰਬਜੋਤ ਸਿੰਘ, ਜਵਨਪ੍ਰੀਤ ਸਿੰਘ, ਅੰਸ਼ਪ੍ਰੀਤ ਸਿੰਘ, ਹਰਮਨਦੀਪ ਸਿੰਘ, ਸਤਵੀਰ ਸਿੰਘ, ਗੁਰਬਚਨ ਸਿੰਘ, ਸ਼ਤਰੀ ਸਿੰਘ, ਕਰਨ, ਅਮਨਦੀਪ ਸਿੰਘ, ਜੱਸਾ, ਪ੍ਰਿੰਸਜੋਤ, ਰਮਨਦੀਪ, ਹੈਰੀ, ਪ੍ਰਭਜੋਤ, ਅਭਿਜੋਤ, ਹਰਸ਼ਦੀਪ, ਰੋਸ਼ਨ, ਸਤਯਮ ਕੁੱਕੜ, ਅਨਮੋਲ, ਅਮਨਪ੍ਰੀਤ ਸਿੰਘ, ਬਲਦੇਵ ਸਿੰਘ, ਨਿਸ਼ਾਨ ਸਿੰਘ, ਵਿਜੈ ਕੁਮਾਰ, ਸੁਖਜਿੰਦਰ ਸਿੰਘ ਦੇ ਨਾਲ ਆਪ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ, ਆਪ ਛੱਡ ਕੇ ਗਏ ਵਾਰਡ ਨੰਬਰ 62 ਤੋਂ ਵਿਸ਼ਾਲ ਬਤਰਾ ਨੇ ਵੀ ਘਰ ਵਾਪਸੀ ਕੀਤੀ। ਉਨ੍ਹਾਂ ਦੇ ਨਾਲ ਰੋਹਿਤ, ਨਿਰੰਜਨ, ਰਾਹੁਲ, ਅਨੁ ਸਰੀਨ, ਕਰਨ ਚੰਡਲਾ, ਰਵੀ ਕੌਸ਼ਲ, ਮੰਜੀਤ, ਨਿਸ਼ਾਂਤ ਭੰਡਾਰੀ, ਵਿਕੀ ਧਾਲੀਵਾਲ, ਨੀਰਜ...

ਵਾਲਮੀਕੀ ਸਮਾਜ ਦੇ ਧਰਮ ਗੁਰੂਆਂ ਨੇ ਆਪ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਕੀਤੀ ਵੱਡੀ ਪ੍ਰੈਸ ਕਾਨਫ਼ਰੰਸ

Punjab Politics
ਚੰਡੀਗੜ੍ਹ, 16 ਜੂਨ : ਲੁਧਿਆਣਾ ਜਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਅੱਜ ਫਿਰ ਵੱਡੀ ਮਜ਼ਬੂਤੀ ਹਾਸਲ ਕੀਤੀ ਹੈ। ਸੋਮਵਾਰ ਨੂੰ ਵਾਲਮੀਕਿ ਸਮਾਜ ਦੇ ਧਰਮ ਗੁਰੂਆਂ ਨੇ 'ਆਪ' ਉਮੀਦਵਾਰ ਸੰਜੀਵ ਅਰੋੜਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਵਾਲਮੀਕਿ ਤੀਰਥ ਮੰਦਰ ਦੇ ਬਾਬਾ ਜਸਪਾਲ ਨਾਥ ਜੀ ਨੇ ਲੁਧਿਆਣਾ ਵਿੱਚ 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਇਹ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੁਰਿੰਦਰ ਕਲਿਆਣ, ਜਸਵੀਰ, ਰਵੀ ਬਾਲੀ, ਦਾਰਾ ਟਾਂਕ, ਅਜੈ ਚੌਹਾਨ, ਕੁਸ਼ਰਾਜ, ਬਲਵਿੰਦਰ ਕਾਲਾ, ਸੇਵਕ ਵਿਜੇ ਸ਼ਰੀ, ਮਾਤਾ ਰਾਣੀ ਜੀ, ਬਾਬਾ ਰਾਮਦਾਸ ਜੀ ਆਦਿ ਹਾਜ਼ਰ ਸਨ।ਗਿਆਸਪੁਰਾ ਨੇ ਬਾਬਾ ਜਸਪਾਲ ਨਾਥ ਜੀ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਦਲਿਤ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤਾ, ਜਦੋਂ ਕਿ 'ਆਪ' ਸਰਕਾਰ ਨੇ ਉਨ੍ਹਾਂ ਦਾ ਸਤਿਕਾਰ ਕੀਤਾ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਇਆ। ਗਿਆਸਪੁਰਾ ਨੇ ਕਿਹਾ ਕਿ ਮਾਨ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਾਂਗ ਸ਼੍ਰੀ ਵਾਲਮੀਕੀ ਤੀਰਥ ਮੰਦਿਰ ਦੇ ਵਿਕਾਸ ਲਈ ਕਰੋੜਾਂ ਰੁਪਏ...

ਲੁਧਿਆਣਾ ਪੱਛਮੀ ਜਿੱਤਣ ਤੋਂ ਬਾਅਦ ਰਾੱਕੇਟ ਦੀ ਰਫ਼ਤਾਰ ਨਾਲ ਹੋਵੇਗੀ ਪੰਜਾਬ ਦੀ ਤਰੱਕੀ- ਮਨੀਸ਼ ਸਿਸੋਦੀਆ

Breaking News
ਲੁਧਿਆਣਾ, 16 ਜੂਨ : ਲੁਧਿਆਣਾ ਪੱਛਮੀ ਜਿਮਨੀ ਚੋਣ ਲਈ ਪ੍ਰਚਾਰ ਆਪਣੇ ਆਖਰੀ ਪੜਾਅ 'ਤੇ ਹੈ। ਮੰਗਲਵਾਰ ਸ਼ਾਮ ਨੂੰ ਚੋਣ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਅਤੇ ਵੋਟਿੰਗ ਪ੍ਰਕਿਰਿਆ ਵੀਰਵਾਰ ਸਵੇਰ ਤੋਂ ਸ਼ੁਰੂ ਹੋ ਜਾਵੇਗੀ। ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਨੇਤਾ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਦੌਰਾਨ ਪਾਰਟੀ ਵਰਕਰਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ ਕਿ ਇਹ ਦੇਖ ਕੇ ਖ਼ੁਸ਼ੀ ਹੋਈ ਕਿ ਪਾਰਟੀ ਦਾ ਸੰਗਠਨ ਪੂਰੀ ਤਾਕਤ ਨਾਲ ਮੈਦਾਨ ਵਿੱਚ ਡਟੇ ਹੋਏ ਹਨ।ਉਨ੍ਹਾਂ ਕਿਹਾ ਕਿ ਸੂਬੇ ਭਰ ਤੋਂ 'ਆਪ' ਆਗੂ ਅਤੇ ਵਰਕਰ ਕੜਾਕੇ ਦੀ ਗਰਮੀ ਦੇ ਬਾਵਜੂਦ ਦਿਨ ਰਾਤ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ ਅਤੇ ਲੋਕਾਂ ਵਿੱਚ 'ਆਪ' ਸਰਕਾਰ ਦੇ ਕੰਮਾਂ ਬਾਰੇ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਲੁਧਿਆਣਾ ਪੱਛਮੀ ਦੇ ਮਾਹੌਲ ਨੂੰ ਦੇਖ ਕੇ ਇਹ ਸਪੱਸ਼ਟ ਹੈ ਕਿ ਲੋਕ ਵਿਕਾਸ ਚਾਹੁੰਦੇ ਹਨ, ਇਸ ਲਈ ਉਹ ਸਿਰਫ਼ ਆਮ ਆਦਮੀ ਪਾਰਟੀ ਵਿੱਚ ਹੀ ਆਪਣਾ ਭਰੋਸਾ ਪ੍ਰਗਟ ਕਰ ਰਹੇ ਹਨ। ਲੁਧਿਆਣਾ ਦੀ ਆਰਥਿਕ ਅਤੇ ਉਦਯੋਗਿਕ ਪਛਾਣ 'ਤੇ ਜ਼ੋਰ ਦਿੰਦੇ ਹੋਏ ਮਨੀਸ਼ ਸਿਸੋਦੀਆ ਨੇ ਕਿਹਾ ਕਿ ...

ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘਟਾਉਣਾ ਅਤੇ ਸੁਰੱਖਿਅਤ ਜਣੇਪਾ ਸਾਡਾ ਮੁੱਖ ਮਕਸਦ – ਡਿਪਟੀ ਕਮਿਸ਼ਨਰ ਸਾਗਰ ਸੇਤੀਆ

Local
ਮੋਗਾ : ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਆਈਏਐਸ ਜੀ ਦੀ ਪ੍ਰਧਾਨਗੀ ਹੇਠ ਆਮ ਆਦਮੀ ਕਲੀਨਿਕ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਮੈਡੀਕਲ ਅਫਸਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਇਸ ਮੌਕੇ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਡਾਕਟਰ ਰੀਤੂ ਜੈਨ ਜਿਲਾ ਪਰਿਵਾਰ ਭਲਾਈ ਅਫਸਰ ਕੰਮ ਨੋਡਲ ਅਫਸਰ ਪ੍ਰੋਗਰਾਮ ਆਮ ਆਦਮੀ ਕਲੀਨਿਕ ,ਪਰਵੀਨ ਸ਼ਰਮਾ ਜਿਲਾ ਪ੍ਰੋਗਰਾਮ ਮੈਨੇਜਰ ਅਤੇ ਸਮੂਹ ਸੀਨੀਅਰ ਮੈਡੀਕਲ ਅਫਸਰ ਜਿਲਾ ਮੋਗਾ ਅਤੇ ਸਮੂਹ ਮੈਡੀਕਲ ਅਫਸਰ ਆਮ ਆਦਮੀ ਕਲੀਨਿਕ ਵੀ ਹਾਜ਼ਰ ਸਨ।ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਆਈ ਏ ਐਸ ਨੇ ਕਿਹਾ ਕਿ ਅੱਜ ਵਿਸ਼ੇਸ ਤੌਰ ਤੇ ਆਮ ਆਦਮੀ ਕਲੀਨਿਕ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਮੈਡੀਕਲ ਅਫਸਰਾਂ ਨੂੰ ਇਹ ਵਿਸ਼ੇਸ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਵਿਚ ਪੰਜਾਬ ਸਰਕਾਰ ਵਲੋ ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੋਏ ਇਕ ਵਿਸ਼ੇਸ ਉਪਰਲੇ ਕੀਤਾ ਗਿਆ ਹੈ ਕਿ ਆਮ ਆਦਮੀ ਕਲੀਨਿਕ ਉਪਰ ਹੀ ਗਰਭਵਤੀ ਔਰਤਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਦੇਣ ਅਤੇ ਸੁਰੱਖਿਅਤ ਜਣੇਪਾ ਸਬੰਧੀ ਅਤੇ ਪਰਿਵਾਰ ਨਿਯੋਜਨ ਪ੍ਰੋਗਰਾਮ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਡੀ ਸੀ ਮ...