ਕਾਂਗਰਸੀ ਆਗੂਆਂ ਨੇ ਹਮੇਸ਼ਾ ਆਮ ਲੋਕਾਂ ਨੂੰ ਨੀਵੇਂ ਪੱਧਰ ਦਾ ਸਮਝਿਆ, ਇਸੇ ਲਈ ਉਨ੍ਹਾਂ ਦਾ ਅਜਿਹਾ ਹਾਲ ਹੋਇਆ – ਅਮਨ ਅਰੋੜਾ
ਚੰਡੀਗੜ੍ਹ, 10 ਜੂਨ : ਆਮ ਆਦਮੀ ਪਾਰਟੀ ਪੰਜਾਬ ਦੇ ਮੁਖੀ ਅਮਨ ਅਰੋੜਾ ਨੇ ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਬਿਆਨ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਹਮੇਸ਼ਾ ਆਮ ਲੋਕਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਿਵਹਾਰ ਕੀਤਾ। ਉਨਾਂ ਕਦੇ ਵੀ ਆਮ ਲੋਕਾਂ ਦਾ ਸਤਿਕਾਰ ਨਹੀਂ ਕੀਤਾ ਜਿਸ ਕਾਰਨ ਉਸ ਦੀ ਇਹ ਹਾਲਤ ਹੋ ਗਈ ਹੈ।ਅਰੋੜਾ ਨੇ ਕਿਹਾ, "ਆਸ਼ੂ ਕਹਿ ਰਹੇ ਹਪ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਨਹੀਂ ਚਲਦੀ, ਪਰ ਸਵਾਲ ਇਹ ਹੈ ਕਿ ਤੁਸੀਂ ਮੰਤਰੀ ਦੇ ਤੌਰ 'ਤੇ ਕਿਵੇਂ ਰਾਜ ਕੀਤਾ? ਇੱਕ ਮੰਤਰੀ ਦੇ ਤੌਰ 'ਤੇ, ਤੁਸੀਂ ਇੱਕ ਮਹਿਲਾ ਸਿੱਖਿਆ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ। ਤੁਸੀਂ ਖੁੱਲ੍ਹੇਆਮ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦਿੰਦੇ ਸੀ। ਤੁਹਾਡੇ 'ਤੇ ਸੈਂਕੜੇ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਸਨ। ਕੀ ਤੁਸੀਂ ਸਾਡੇ ਤੋਂ ਵੀ ਇਹੀ ਉਮੀਦ ਕਰ ਰਹੇ ਹੋ? ਸਾਡਾ ਜਵਾਬ ਸਪੱਸ਼ਟ ਹੈ ਕਿ ਸਾਡੇ ਮੰਤਰੀ ਅਜਿਹਾ ਨਹੀਂ ਕਰਦੇ ਅਤੇ ਨਾ ਹੀ ਉਹ ਅਜਿਹਾ ਕਰਨਾ ਚਾਹੁੰਦੇ ਹਨ।"ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਨੂੰ ਇਮਾਨਦਾਰੀ ਨਾਲ ਕੰਮ ਕਰ...








