ਕੀ ਤੁਹਾਡੀ ‘Eyebrows’ ਪਤਲੀ ਹੈ ਅਤੇ ਤੁਸੀਂ ਮੋਟੇ ਭਰਵੱਟੇ ਪਾਉਣਾ ਚਾਹੁੰਦੇ ਹੋ? ਅੱਜ ਹੀ ਟ੍ਰਾਈ ਕਰੋ ਇਹ ਅਸਾਨ ਟਿਪਸ
ਚਿਹਰੇ ਦੀ ਸੁੰਦਰਤਾਂ ਵਿੱਚ ਭਰਵੱਟੇ ਦੀ ਅਹਿਮ ਭੂਮਿਕਾ ਹੁੰਦੀ ਹੈ। ਮੋਟੇ ਅਤੇ ਸਹੀ ਅਕਾਰ ਵਾਲੇ ਭਰਵੱਟੇ ਨਾ ਸਿਰਫ ਤੁਹਾਡੀਆਂ ਅੱਖਾਂ ਨੂੰ ਆਕਰਸ਼ਕ ਬਣਾਉਦੇ ਹਨ ਸਗੋਂ ਤੁਹਾਡੀ ਸ਼ਖ਼ਸੀਅਤ ਨੂੰ ਵੀ ਬਿਹਤਰ ਬਣਾਉਦੇ ਹਨ। ਹਾਲਾਂਕਿ, ਤਣਾਅ, ਹਾਰਮੋਨਲ ਅਸੰਤੁਲਨ, ਖਰਾਬ ਖਾਣ-ਪੀਣ, ਵਾਰ-ਵਾਰ ਥ੍ਰੈਡਿੰਗ ਅਤੇ ਕੈਮੀਕਲ ਵਾਲੇ ਪ੍ਰੋਡਕਟਾਂ ਦੇ ਇਸਤੇਮਾਲ ਨਾਲ ਭਰਵੱਟੇ ਪਤਲੇ ਅਤੇ ਕੰਮਜ਼ੋਰ ਹੋ ਸਕਦੇ ਹਨ। ਅਜਿਹੇ ਵਿੱਚ ਕੁਦਰਤੀ ਆਇਲ ਸਭ ਤੋਂ ਸੁਰੱਖਿਅਤ ਅਤੇ ਅਸਰਦਾਰ ਉਪਾਅ ਸਾਬਿਤ ਹੁੰਦਾ ਹੈ। ਇਹ ਤੇਲ ਨਾ ਸਿਰਫ ਵਾਲਾਂ ਦੀਆਂ ਜੜਾਂ ਨੂੰ ਪੋਸ਼ਣ ਦਿੰਦਾ ਹੈ ਸਗੋਂ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾ ਕੇ ਨਵੇਂ ਵਾਲ ਪੈਂਦਾ ਕਰਨ ਵਿੱਚ ਵੀ ਮਦਦ ਕਰਦਾ ਹੈ।
ਭਰਵੱਟੇ ਦੀ ਸੁੰਦਰਤਾਂ ਲਈ ਤਰੀਕੇ
ਆਰਗਨ ਤੇਲ:ਆਰਗਨ ਤੇਲ ਇੱਕ ਅਜਿਹੀ ਕੁਦਰਤੀ ਸਮੱਗਰੀ ਹੈ, ਜਿਸ ਵਿੱਚ ਮੌਜ਼ੂਦ ਵਿਟਾਮਿਨ E, ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਭਰਵੱਟੇ ਦੀਆਂ ਜੜਾਂ ਨੂੰ ਪੋਸ਼ਣ ਦਿੰਦੇ ਹਨ। ਇਸ ਨਾਲ ਭਰਵੱਟੇ ਮੋਟੇ ਅਤੇ ਗਹਿਰੀ ਰੰਗਤ ਵਾਲੇ ਬਣ ਜਾਂਦੇ ਹਨ।
ਕੈਸਟਰ ਆਇਲ:ਕੈਸਟਰ ਆਇਲ ਵਿੱਚ ਮੌਜ਼ੂਦ ਪ੍ਰੋਟੀਨ, ਫੈਟੀ ਐਸਿਡ, ਐਂਟੀਆਕਸੀਡੈ...








