ਚਿਹਰੇ ਦੀ ਸੁੰਦਰਤਾਂ ਵਿੱਚ ਭਰਵੱਟੇ ਦੀ ਅਹਿਮ ਭੂਮਿਕਾ ਹੁੰਦੀ ਹੈ। ਮੋਟੇ ਅਤੇ ਸਹੀ ਅਕਾਰ ਵਾਲੇ ਭਰਵੱਟੇ ਨਾ ਸਿਰਫ ਤੁਹਾਡੀਆਂ ਅੱਖਾਂ ਨੂੰ ਆਕਰਸ਼ਕ ਬਣਾਉਦੇ ਹਨ ਸਗੋਂ ਤੁਹਾਡੀ ਸ਼ਖ਼ਸੀਅਤ ਨੂੰ ਵੀ ਬਿਹਤਰ ਬਣਾਉਦੇ ਹਨ। ਹਾਲਾਂਕਿ, ਤਣਾਅ, ਹਾਰਮੋਨਲ ਅਸੰਤੁਲਨ, ਖਰਾਬ ਖਾਣ-ਪੀਣ, ਵਾਰ-ਵਾਰ ਥ੍ਰੈਡਿੰਗ ਅਤੇ ਕੈਮੀਕਲ ਵਾਲੇ ਪ੍ਰੋਡਕਟਾਂ ਦੇ ਇਸਤੇਮਾਲ ਨਾਲ ਭਰਵੱਟੇ ਪਤਲੇ ਅਤੇ ਕੰਮਜ਼ੋਰ ਹੋ ਸਕਦੇ ਹਨ। ਅਜਿਹੇ ਵਿੱਚ ਕੁਦਰਤੀ ਆਇਲ ਸਭ ਤੋਂ ਸੁਰੱਖਿਅਤ ਅਤੇ ਅਸਰਦਾਰ ਉਪਾਅ ਸਾਬਿਤ ਹੁੰਦਾ ਹੈ। ਇਹ ਤੇਲ ਨਾ ਸਿਰਫ ਵਾਲਾਂ ਦੀਆਂ ਜੜਾਂ ਨੂੰ ਪੋਸ਼ਣ ਦਿੰਦਾ ਹੈ ਸਗੋਂ ਬਲੱਡ ਸਰਕੁਲੇਸ਼ਨ ਨੂੰ ਬਿਹਤਰ ਬਣਾ ਕੇ ਨਵੇਂ ਵਾਲ ਪੈਂਦਾ ਕਰਨ ਵਿੱਚ ਵੀ ਮਦਦ ਕਰਦਾ ਹੈ।
ਭਰਵੱਟੇ ਦੀ ਸੁੰਦਰਤਾਂ ਲਈ ਤਰੀਕੇ
- ਆਰਗਨ ਤੇਲ:ਆਰਗਨ ਤੇਲ ਇੱਕ ਅਜਿਹੀ ਕੁਦਰਤੀ ਸਮੱਗਰੀ ਹੈ, ਜਿਸ ਵਿੱਚ ਮੌਜ਼ੂਦ ਵਿਟਾਮਿਨ E, ਫੈਟੀ ਐਸਿਡ ਅਤੇ ਐਂਟੀਆਕਸੀਡੈਂਟ ਭਰਵੱਟੇ ਦੀਆਂ ਜੜਾਂ ਨੂੰ ਪੋਸ਼ਣ ਦਿੰਦੇ ਹਨ। ਇਸ ਨਾਲ ਭਰਵੱਟੇ ਮੋਟੇ ਅਤੇ ਗਹਿਰੀ ਰੰਗਤ ਵਾਲੇ ਬਣ ਜਾਂਦੇ ਹਨ।
- ਕੈਸਟਰ ਆਇਲ:ਕੈਸਟਰ ਆਇਲ ਵਿੱਚ ਮੌਜ਼ੂਦ ਪ੍ਰੋਟੀਨ, ਫੈਟੀ ਐਸਿਡ, ਐਂਟੀਆਕਸੀਡੈਂਟ ਅਤੇ ਮਿਨਰਲ ਭਰਵੱਟੇ ਨੂੰ ਭਰਪੂਰ ਪੋਸ਼ਣ ਦਿੰਦੇ ਹਨ, ਜਿਸ ਨਾਲ ਭਰਵੱਟੇ ਮੋਟੇ ਬਣਦੇ ਹਨ। ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਭਰਵੱਟੇ ‘ਤੇ ਕੈਸਟਰ ਆਇਲ ਦੀਆਂ ਦੋ ਬੂੰਦਾਂ ਲਗਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਅਜਿਹਾ ਰੋਜ਼ਾਨਾ ਕਰਨ ਨਾਲ ਭਰਵੱਟੇ ਮੋਟੇ ਹੋ ਜਾਣਗੇ।
- ਨਾਰੀਅਲ ਦਾ ਤੇਲ:ਇਹ ਕੰਡੀਸ਼ਨਰ ਅਤੇ ਮਾਇਸਚਰਾਈਜ਼ਰ ਦੋਨੋਂ ਤਰ੍ਹਾਂ ਦਾ ਕੰਮ ਕਰਦਾ ਹੈ। ਇਸ ਵਿੱਚ ਮੌਜ਼ੂਦ ਵਿਟਾਮਿਨ E ਅਤੇ ਆਇਰਨ ਵਾਲਾਂ ਦੀ ਸਿਹਤਮੰਦ ਗ੍ਰੋਥ ਵਿੱਚ ਮਦਦ ਕਰਦਾ ਹੈ। ਸੌਣ ਤੋਂ ਪਹਿਲਾਂ ਕੋਟਨ ਬਾਲ ਨੂੰ ਨਾਰੀਅਲ ਦੇ ਤੇਲ ਵਿੱਚ ਭਿਓ ਦਿਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਸ ਨਾਲ ਬਲੱਡ ਸਰਕੁਲੇਸ਼ਨ ਬਿਹਤਰ ਹੁੰਦਾ ਹੈ।
- ਜੈਤੂਨ ਦਾ ਤੇਲ: ਜੈਤੂਨ ਦੇ ਤੇਲ ਵਿੱਚ ਪਾਏ ਜਾਣ ਵਾਲੇ ਵਿਟਾਮਿਨ A ਅਤੇ E ਵਾਲਾਂ ਦੀ ਗ੍ਰੋਥ ਵਿੱਚ ਮਦਦ ਕਰਦੇ ਹਨ। ਆਪਣੇ ਭਰਵੱਟੇ ‘ਤੇ ਜੈਤੂਨ ਤੇਲ ਦੀਆਂ ਦੋ ਬੂੰਦਾਂ ਲਗਾਓ ਅਤੇ ਮਾਲਿਸ਼ ਕਰੋ। ਰੋਜ਼ਾਨਾ ਇਸਤੇਮਾਲ ਨਾਲ ਚੰਗੇ ਨਤੀਜੇ ਮਿਲਣਗੇ।
- ਐਲੋਵੇਰਾ: ਐਲੋਵੇਰਾ ਵਿੱਚ ਮੌਜ਼ੂਦ ਏਲੋਇਨ ਭਰਵੱਟੇ ਨੂੰ ਮੋਟਾ ਅਤੇ ਮਜ਼ਬੂਤ ਬਣਾਉਦਾ ਹੈ। ਇਸ ਦੇ ਜੈੱਲ ਵਰਗੇ ਟੈਕਸਚਰ ਦੀ ਵਜ੍ਹਾਂ ਨਾਲ ਇਹ ਚਮੜੀ ਵਿੱਚ ਜਲਦੀ ਸੋਖ ਜਾਂਦਾ ਹੈ, ਜਿਸ ਨਾਲ ਭਰਵੱਟੇ ਦੀ ਸਿਹਤਮੰਦ ਗ੍ਰੋਥ ਹੁੰਦੀ ਹੈ।
- ਦੁੱਧ:ਦੁੱਧ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਵਾਲਾਂ ਨੂੰ ਪੋਸ਼ਣ ਦੇਣ ਵਿੱਚ ਮਦਦ ਕਰਦੇ ਹਨ। ਕਾਟਨ ਬਾਲ ਨੂੰ ਦੁੱਧ ਵਿੱਚ ਭਿਓ ਦਿਓ ਅਤੇ ਫਿਰ ਇਸਨੂੰ ਆਪਣੇ ਭਰਵੱਟੇ ‘ਤੇ ਲਗਾਓ ਅਤੇ 15 ਮਿੰਟ ਬਾਅਦ ਪਾਣੀ ਨਾਲ ਧੋ ਲਓ। ਅਜਿਹਾ ਰੋਜ਼ਾਨਾ ਕਰਨਾ ਫਾਇਦੇਮੰਦ ਹੁੰਦਾ ਹੈ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਤਣਾਅ ਘੱਟ ਕਰੋ ਅਤੇ ਪੋਸ਼ਟਿਕ ਖੁਰਾਕ ਲਓ। ਭਰਵੱਟੇ ਨੂੰ ਸਜਾਉਦੇ ਸਮੇਂ ਉਨ੍ਹਾਂ ਨੂੰ ਜ਼ੋਰ ਨਾਲ ਨਾ ਖਿੱਚੋ। ਧਿਆਨ ਰੱਖੋ ਕਿ ਤੁਸੀਂ ਜੋ ਕ੍ਰੀਮ ਇਸਤੇਮਾਲ ਕਰਦੇ ਹੋ, ਉਸ ਵਿੱਚ ਜ਼ਿਆਦਾ ਕੈਮੀਕਲ ਨਾ ਹੋ। ਇਸਦੇ ਨਾਲ ਹੀ, ਆਪਣੇ ਭਰਵੱਟੇ ਨੂੰ ਮੋਟਾ ਬਣਾਉਣਾ ਚਾਹੁੰਦੇ ਹੋ, ਤਾਂ ਇੱਕ ਵੱਡਾ ਚਮਚ ਕੈਸਟਰ ਆਇਲ ਅਤੇ ਇੱਕ ਛੋਟਾ ਚਮਚ ਨਾਰੀਅਲ ਦਾ ਤੇਲ ਮਿਲਾ ਕੇ ਹਰ ਰਾਤ ਆਪਣੇ ਭਰਵੱਟੇ ‘ਤੇ ਲਗਾਓ।
ਭਰਵੱਟੇ ਦੇ ਪਤਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਜੇਕਰ ਤੁਹਾਡੇ ਪਰਿਵਾਰ ਵਿੱਚ ਕਿਸੇ ਦੇ ਭਰਵੱਟੇ ਪਤਲੇ ਹਨ, ਤਾਂ ਤੁਹਾਡੇ ਭਰਵੱਟੇ ਵੀ ਪਤਲੇ ਹੋ ਸਕਦੇ ਹਨ। ਕੁਝ ਲੋਕਾਂ ਵਿੱਚ ਉਮਰ ਵਧਣ ਦੇ ਨਾਲ ਭਰਵੱਟੇ ਪਤਲੇ ਹੋ ਜਾਂਦੇ ਹਨ। ਜ਼ਿਆਦਾ ਮੇਕਅੱਪ, ਭਰਵੱਟੇ ਦੀ ਪੈਂਸਿਲ ਦਾ ਇਸਤੇਮਾਲ ਜਾਂ ਵਾਰ-ਵਾਰ ਸ਼ੇਪ ਬਦਲਣ ਨਾਲ ਵੀ ਭਰਵੱਟੇ ਪਤਲੇ ਹੋ ਸਕਦੇ ਹਨ। ਇਸ ਤੋਂ ਇਲਾਵਾ ਇਨਫੈਕਸ਼ਨ, ਹਾਰਮੋਨਲ ਬਦਲਾਅ, ਪੋਸ਼ਣ ਦੀ ਕਮੀ ਅਤੇ ਤਣਾਅ ਕਾਰਨ ਵੀ ਭਰਵੱਟੇ ਪਤਲੇ ਹੋ ਸਕਦੇ ਹਨ।
ਇਹ ਸਮੱਸਿਆ ਤੁਹਾਡੀ ਡਾਈਟ ਵਿੱਚ ਪੋਸ਼ਟਿਕ ਤੱਤਾਂ ਦੀ ਕਮੀ ਨਾਲ ਵੀ ਹੋ ਸਕਦੀ ਹੈ। ਪੱਕਾ ਕਰੋ ਕਿ ਤੁਹਾਡੀ ਡਾਈਟ ਵਿੱਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਫੈਟ, ਅਮੀਨੋ ਐਸਿਡ, ਫੈਟੀ ਐਸਿਡ, ਵਿਟਾਮਿਨ ਅਤੇ ਮਿਨਰਲ ਸਹੀ ਮਾਤਰਾ ਵਿੱਚ ਹੋਣ। ਇਨ੍ਹਾਂ ਵਿੱਚੋ ਕਿਸੇ ਵੀ ਪੋਸ਼ਟਿਕ ਤੱਤਾਂ ਦੀ ਕਮੀ ਨਾਲ ਇਹ ਸਮੱਸਿਆ ਹੋ ਸਕਦੀ ਹੈ। ਉਦਹਾਰਣ ਲਈ ਜ਼ਿੰਕ ਜਾਂ ਵਿਟਾਮਿਨ A ਦੀ ਕਮੀ ਨਾਲ ਸੈੱਲਾਂ ਦਾ ਵਿਕਾਸ ਰੁੱਕ ਸਕਦਾ ਹੈ ਅਤੇ ਭਰਵੱਟੇ ਪਤਲੇ ਹੋ ਸਕਦੇ ਹਨ। ਖਾਸ ਕਰਕੇ ਵਿਟਾਮੀਨ C, E, B12, D ਅਤੇ ਫੈਟੀ ਐਸਿਡ ਦੀ ਕਮੀ ਵੀ ਇਸ ਸਮੱਸਿਆ ਦਾ ਕਾਰਨ ਬਣ ਸਕਦੀ ਹੈ।