
ਕਰੋੜਾਂ ਰੁਪਏ ਦੇ ਗਬਨ ਕਰਨ ਵਾਲਾ ਏ ਡੀ ਸੀ ਢਿੱਲੋਂ ਵਿਜੀਲੈਂਸ ਵਲੋਂ ਗ੍ਰਿਫਤਾਰ
ਚੰਡੀਗੜ੍ਹ 26 ਅਕਤੂਬਰ : ਅੱਜ ਵਿਜੀਲੈਂਸ ਬਿਊਰੋ ਨੇ ਇਕ ਵੱਡੀ ਕਾਰਵਾਈ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਢਿੱਲੋਂ ਨੂੰ ਵੱਡੇ ਘਪਲੇਬਾਜੀ ਦੇ ਦੋਸ਼ਾਂ ਵਿਚ ਗ੍ਰਿਫਤਾਰ ਕਰ ਲਿਆ ਹੈ। ਏ.ਡੀ.ਸੀ. 'ਤੇ ਦੋਸ਼ ਹਨ ਕਿ ਉਸ ਨੇ ਅੰਮ੍ਰਿਤਸਰ-ਕੋਲਕਾਤਾ ਕੋਰੀਡੋਰ ਪ੍ਰੋਜੈਕਟ ਅਧੀਨ ਅਕਵਾਇਰ ਕੀਤੀ ਗਈ ਜ਼ਮੀਨ ਦੇ ਮੁਆਵਜੇ ਦੀ ਰਕਮ ਵਿਚ ਵੱਡੀ ਹੇਰਾਫੇਰੀ ਕੀਤੀ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰੀ ਦੱਸਿਆ ਕਿ ਸੁਰਿੰਦਰ ਢਿੱਲੋਂ, ਜੋ ਉਸ ਵੇਲੇ ਜਿਲਾ ਵਿਕਾਸ ਅਤੇ ਪੰਚਾਇਤ ਅਧਿਕਾਰੀ (DDPO) ਵਜੋਂ ਤਾਇਨਾਤ ਸੀ, ਉਸ ਖਿਲਾਫ FIR ਨੰਬਰ 12, ਮਿਤੀ 26.05.2022 ਦਰਜ ਕੀਤੀ ਗਈ ਸੀ। ਇਸ ਵਿਚ ਸੁਰਿੰਦਰ ਢਿਲੋਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਹ ਪਰਚਾ IPC ਦੇ ਧਾਰਾਂ 406, 420, 409, 465, 467 ਅਤੇ 120-B ਅਧੀਨ ਦਰਜ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ 1,103 ਏਕੜ ਜਮੀਨ ਅਕਵਾਇਰ ਕੀਤੀ ਗਈ ਸੀ, ਜਿਸਦੇ ਮੁਆਵਜ਼ੇ ਵਜੋਂ 285 ਕਰੋੜ ਰੁਪੲੈ ਜਾਰੀ ਕੀਤੇ ਗਏ ਸਨ। ਇਹ ਜ਼ਮੀਨ ਜਿਲਾ ਪਟਿਆਲਾ ਦੇ ਪਿੰਡਾਂ ਅੱਕੜੀ, ਸੇ...