Monday, January 13Malwa News
Shadow

ਗਰਨੇਡ ਹਮਲੇ ਦੀ ਸਾਜਿਸ਼ ਕਰ ਦਿੱਤੀ ਬੇਨਕਾਬ

Scs Punjabi

ਅੰਮ੍ਰਿਤਸਰ, 6 ਦਸੰਬਰ : ਪੰਜਾਬ ਪੁਲੀਸ ਨੇ ਬਟਾਲਾ ਖੇਤਰ ਵਿਚ ਗਰਨੇਡ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਕ ਵੱਡੀ ਘਟਨਾ ਹੋਣ ਤੋਂ ਬਚਾ ਲਈ ਹੈ। ਇਹ ਵਿਅਕਤੀ ਪਾਕਿਸਤਾਨ ਵਿਚ ਰਹਿੰਦੇ ਹਰਵਿੰਦਰ ਰਿੰਦਾ ਅਤੇ ਹੈਪੀ ਪਾਸੀਆਨ ਵਲੋਂ ਚਲਾਏ ਜਾ ਰਹੇ ਨੈਟਵਰਕ ਦਾ ਹਿੱਸਾ ਸਨ।
ਪੰਜਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਦੱਇਸਆ ਕਿ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਅਰਜਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਬਸੰਤ ਸਿੰਘ ਅਤੇ ਅਮਨਪ੍ਰੀਤ ਸਿੰਘ ਵਲੋਂ ਗਰਨੇਡ ਹਮਲਾ ਕਰਨ ਦੀ ਸਾਜਿਸ਼ ਰਚੀ ਜਾ ਰਹੀ ਸੀ। ਇਨ੍ਹਾਂ ਦੀ ਸਹਾਇਤਾ ਕਰਨ ਵਾਲੇ ਬਰਿੰਦਰਪਾਲ ਸਿੰਘ, ਰਾਜਬੀਰ ਸਿੰਘ, ਵਿਸ਼ਵਾਸ਼ ਮਸੀਹ, ਦਿਲਪ੍ਰੀਤ ਸਿੰਘ, ਹਰਜੋਤ ਕੁਮਾਰ ਅਤੇ ਜੋਇਲ ਮਸੀਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੇ ਕਬਜੇ ਵਿਚੋਂ ਦੋ 30 ਬੋਰ ਅਤੇ ਇਕ 32 ਬੋਰ ਦੇ ਪਿਸਤੌਲ, ਇਕ ਹੈਂਡ ਗਰਨੇਡ ਅਤੇ ਇਕ ਡਰੋਨ ਵੀ ਬਰਾਮਦ ਕੀਤਾ ਗਿਆ ਹੈ।

Scs Hindi

Scs English