Monday, January 13Malwa News
Shadow

ਪਾਲਤੂ ਜਾਨਵਰਾਂ ਦੀ ਸੁਰੱਖਿਆ ਲਈ ਸਰਕਾਰ ਵਚਨਬੱਧ : ਖੁੱਡੀਆਂ

Scs Punjabi

ਚੰਡੀਗੜ੍ਹ, 21 ਦਸੰਬਰ : ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਰੇਡ ਗਰਾਊਂਡ ਚੰਡੀਗੜ੍ਹ ਵਿਖੇ ‘ਸੀ ਪੈਕਸ ਚੰਡੀਗੜ੍ਹ ਪੈੱਟ ਐਕਸਪੋ 2024’ ਅਤੇ 76ਵੇਂ ਆਲ ਬ੍ਰੀਡ ਡੌਗ ਐਂਡ ਹਾਰਸ ਸ਼ੋਅ ਦਾ ਉਦਘਾਟਨ ਕੀਤਾ। ਇਸ ਸ਼ੋਅ ਵਿਚ 30 ਨਸਲਾਂ ਦੇ ਪੰਜ ਸੌ ਤੋਂ ਵੀ ਵੱਧ ਕੁੱਤਿਆਂ ਨੂੰ ਸ਼ਾਮਲ ਕੀਤਾ ਗਿਆ। ਇਸ ਮੌਕੇ ਵੱਖ ਵੱਖ ਤਰਾਂ ਦੇ ਮਨੋਰੰਜਨ ਪ੍ਰੋਗਰਾਮ ਕਰਵਾਏ ਗਏ।
ਇਹ ਸ਼ੋਅ ਕੈਟ ਕੰਸਲਟਸ ਵਲੋਂ ਕਰਵਾਇਆ ਗਿਆ। ਇਸ ਸ਼ੋਅ ਲਈ ਚੰਡੀਗੜ੍ਹ ਕੈਨਲ ਕਲੱਬ, ਗੁਰੂ ਅੰਗਦ ਦੇਵ ਵੈਟਰਨਰੀ ਐੇਂਡ ਐਲੀਮਲ ਸਾਇੰਸਜ਼ ਯੂਨੀਵਰਸਿਟੀ ਅਤੇ ਸਮਾਲ ਐਨੀਮਲਜ਼ ਕਲੀਨੀਸ਼ੀਅਨਜ਼ ਐਸੋਸੀਏਸ਼ਨ ਨੇ ਵੀ ਸਹਿਯੋਗ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਅੱਜਕੱਲ੍ਹ ਛੋਟੇ ਪਰਿਵਾਰਾਂ ਦੀ ਗਿਣਤੀ ਵਧ ਰਹੀ ਹੈ। ਇਸ ਲਈ ਛੋਟੇ ਪਰਿਵਾਰਾਂ ਵਿਚ ਪਾਲਤੂ ਜਾਨਵਰਾਂ ਦੀ ਮਹੱਤਤਾ ਵਧਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਪਾਲਤੂ ਜਾਨਵਰਾਂ ਦੀ ਸੁਰੱਖਿਆ ਲਈ ਵੀ ਇਕ ਮਾਡਲ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਾਲਤੂ ਜਾਨਵਰਾਂ ਦੀ ਸੁਰੱਖਿਆ ਲਈ ਹਰ ਤਰਾਂ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ 1367 ਸਰਕਾਰੀ ਵੈਟਰਨਰੀ ਹਸਪਤਾਲ ਹਨ, ਜਿਥੇ ਪਾਲਤੂ ਜਾਨਵਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸੇ ਤਰਾਂ 1489 ਸਰਕਾਰੀ ਵੈਟਰਨਰੀ ਡਿਸਪੈਂਸਰੀਆਂ ਅਤੇ 22 ਵੈਟਰੇਨਰੀ ਪੌਲੀਕਲੀਨਿਕ ਕੰਮ ਕਰ ਰਹੇ ਹਨ।

Scs Hindi

Scs English