
ਫਰੀਦਕੋਟ, 5 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜਗਾਰ ਮੁਹਈਆ ਕਰਵਾਉਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਲੋਂ ਪਲੇਸਮੈਂਟ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ 30 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ।
ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੇ ਨਿਰਦੇਸ਼ਾਂ ਅਧੀਨ ਜਿਲਾ ਰੋਜਗਾਰ ਤੇ ਕਾਰੋਬਰਾ ਬਿਊਰੋ ਵਲੋਂ ਦੋ ਕੈਂਪ ਲਗਾਏ ਗਏ। ਪਹਿਲੇ ਕੈਂਪ ਵਿਚ ਈ ਐਮ ਐਮ ਐਸ ਕੰਪਨੀ ਵਲੋਂ ਪ੍ਰਾਈਵੇਟ ਅਸਾਮੀਆਂ ਲਈ ਇੰਟਰਵਿਊ ਲਈ ਗਈ। ਇਸ ਕੈਂਪ ਵਿਚ 18 ਨੌਜਵਾਨਾਂ ਨੇ ਭਾਗ ਲਿਆ ਅਤੇ ਇਨ੍ਹਾਂ ਵਿਚੋਂ 16 ਦੀ ਚੋਣ ਕੀਤੀ ਗਈ। ਇਸੇ ਤਰਾਂ ਦੂਜੇ ਕੈਂਪ ਵਿਚ ਰਾਮਾ ਸਕਿੱਲ ਸੈਂਟਰ ਵਲੋਂ ਇੰਟਰਵਿਊ ਲਈ ਗਈ। ਇਸ ਕੈਂਪ ਵਿਚ 20 ਨੌਜਵਾਨ ਲੜਕੇ ਲੜਕੀਆਂ ਨੇ ਭਾਗ ਲਿਆ ਅਤੇ ਇਨ੍ਹਾਂ ਵਿਚੋਂ 14 ਦੀ ਚੋਣ ਕੀਤੀ ਗਈ। ਇਸ ਮੌਕੇ ਜਿਲਾ ਰੋਜਗਾਰ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਜਿਲਾ ਫਰੀਦਕੋਟ ਦੇ ਬੇਰੋਜਗਾਰ ਨੌਜਵਾਨ ਲੜਕੇ ਲੜਕੀਆਂ ਕਿਸੇ ਵੀ ਕੰਮ ਵਾਲੇ ਦਿਨ ਜਿਲਾ ਦਫਤਰ ਵਿਚ ਆ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਬਾਅਦ ਵਿਚ ਉਨ੍ਹਾਂ ਨੂੰ ਨੌਕਰੀਆਂ ਲਈ ਇੰਟਰਵਿਊ ਦੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ।