ਅੰਦਰਲਾ ਰਾਵਣ
ਅਸੀਂ ਹਰ ਸਾਲ ਦੁਸਹਿਰੇ ਤੇ ਰਾਵਣ ਸੜਦਾ ਦੇਖਦੇ ਹਾਂ।ਇਤਿਹਾਸਿਕ ਤੱਥ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਰਾਵਣ ਨੇ ਪਤੀ ਵਰਤਾ ਔਰਤ (ਸੀਤਾ ਮਾਤਾ) ਜੀ ਨੂੰ ਜਬਰੀ ਧੋਖੇ ਨਾਲ ਚੁੱਕ ਕੇ ਆਪਣੇ ਮਹਿਲ ਵਿੱਚ ਲੈ ਆਂਦਾ ਸੀ।ਇਹ ਸੀ ਉਸ ਦਾ ਨਾਂਹਵਾਚਕ ਕਿਰਦਾਰ ਪਰ ਜੇ ਦੂਜੇ ਪਾਸੇ ਉਸ ਦੇ ਹਾਂਵਾਚਕ ਕਿਰਦਾਰ ਵੱਲ ਝਾਤੀ ਮਾਰੀਏ ਤਾਂ ਉਸ ਵਿੱਚੋਂ ਬੁਰਾਈ ਦੇ ਬਾਵਜੂਦ ਵੀ ਚੰਗਿਆਈ ਨਜ਼ਰ ਆਉਂਦੀ ਹੈ।ਉਹ ਚਾਰ ਵੇਦਾਂ ਦਾ ਗਿਆਤਾ ਸੀ।ਜੇ ਗਹੁ ਨਾਲ ਵਾਚੀਏ ਤਾਂ ਉਹ ਆਪਣੀ ਭੈਣ ਸਰੂਪਨਖਾ ਦੇ ਅਪਮਾਨ ਦੇ ਬਦਲੇ ਵਿੱਚ ਸੀਤਾ ਮਾਤਾ ਨੂੰ ਚੁੱਕ ਲਿਆਇਆ। ਪਰ ਉਸ ਨੇ ਸੀਤਾ ਮਾਤਾ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ।ਇਹ ਸੀ ਉਸ ਦਾ ਵਧੀਆ ਕਿਰਦਾਰ ਇਸ ਘਟਨਾ ਨੂੰ ਅਗਰ ਅੱਜ ਦੇ ਜਮਾਨੇ ਨਾਲ ਜੋੜ ਕੇ ਦੇਖੀਏ ਤਾਂ ਲੱਗਦਾ ਹੈ ਤਾਂ ਲੱਗਦਾ ਹੈ ਅੱਜ ਦੇ ਹੈਵਾਨਾਂ ਨਾਲੋਂ ਰਾਵਣ ਕਿਤੇ ਚੰਗਾ ਸੀ।ਅੱਜ ਦੇ ਦਰਿੰਦੇ ਮਿੰਟਾਂ ਵਿੱਚ ਧੀ ਭੈਣ ਦੀ ਪੱਤ ਰੋਲ ਕੇ,ਉਸ ਨੂੰ ਨੋਚ ਨੋਚ ਕੇ ਜਾਨੋਂ ਮਾਰ ਦਿੰਦੇ ਨੇ।ਵੱਧ ਰਹੇ ਬਲਾਤਕਾਰ ਦੀਆਂ ਘਟਨਾਵਾਂ ਨੂੰ ਦੇਖ ਕੇ ਹਰ ਧੀ ਦੇ ਮਾਂ-ਬਾਪ ਦੀ ਰਾਤਾਂ ਦੀ ਨੀਂਦ ਉੱਡੀ ਪਈ ਹੈ। ਉਹ ਆਪਣੀਆਂ ਜਵਾਨ ਧੀਆਂ ਨੂੰ ਕਿਹੜੇ ਭ...




