Wednesday, February 19Malwa News
Shadow

ਮੈਡੀਕਲ ਕਾਲਜ ‘ਚ ਟਰੇਨਰਾਂ ਨੂੰ ਦਿੱਤੀ ਸਿਖਲਾਈ

ਫਰੀਦਕੋਟ, 8 ਅਕਤੂਬਰ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਿਜ ਫਰੀਦਕੋਟ ਦੀ ਸਰਪ੍ਰਸਤੀ ਅਤੇ ਆਈ. ਏ.ਪੀ. ਦੀ ਸਪਾਂਸਰਸ਼ਿਪ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ IAP NRP FGM ਪ੍ਰੋਗਰਾਮ ਅਧੀਨ ਟ੍ਰੇਨਰਾਂ ਦੀ ਸਿਖਲਾਈ ਕਰਵਾਈ ਗਈ। ਵਾਈਸ ਚਾਂਸਲਰ ਪ੍ਰੋਫੈਸਰ ਡਾ: ਰਾਜੀਵ ਸੂਦ ਇਸ ਸਮਾਹਮ ਦੇ ਮੁੱਖ ਮਹਿਮਾਨ ਸਨ । ਇਸ ਟਰੇਨਿੰਗ ਪ੍ਰੋਗਰਾਮ ਵਿੱਚ ਰਜਿਸਟਰਾਰ ਡਾ.ਆਰ.ਕੇ.ਗੋਰੀਆ, ਡੀਨ ਡਾ.ਦੀਪਕ ਭੱਟੀ, ਪ੍ਰਿੰਸੀਪਲ ਅਤੇ ਮੈਡੀਕਲ ਸੁਪਰਡੈਂਟ ਜੀਜੀਐਸਐਮਸੀਐਚ, ਫਰੀਦਕੋਟ, ਡਾ: ਸੰਜੇ ਗੁਪਤਾ ਅਤੇ ਡਾ: ਨੀਤੂ ਕੁੱਕੜ ਵੀ ਹਾਜ਼ਰ ਰਹੇ। ਸੰਸਥਾ ਦੇ ਬਾਹਰੋਂ ਆਏ ਫੈਕਲਟੀ ਵਿੱਚ ਡਾ. ਲਾਲਨ ਭਾਰਤੀ, ਪ੍ਰਧਾਨ elect 2026 NNF ਅਤੇ ਸਿਖਲਾਈ ਲਈ ਜ਼ੋਨਲ ਕੋਆਰਡੀਨੇਟਰ ਅਤੇ ਸਿਖਲਾਈ ਲਈ ਰਾਜ ਕੋਆਰਡੀਨੇਟਰ ਡਾ. ਅਨੁਰਾਧਾ ਬਾਂਸਲ ਸ਼ਾਮਲ ਸਨ। ਹਾਊਸ ਫੈਕਲਟੀ ਵਿੱਚ ਡਾ. ਸ਼ਸ਼ੀਕਾਂਤ ਧੀਰ, ਪ੍ਰੋਫੈਸਰ ਤੇ ਮੁੱਖੀ ਬੱਚਾ ਵਿਭਾਗ ਅਤੇ ਡਾ. ਅਮਨਪ੍ਰੀਤ ਸੇਠੀ ਸ਼ਾਮਲ ਸਨ। ਇਸ ਮੌਕੇ ਡਾ.ਗੁਰਮੀਤ ਸੇਠੀ, ਪ੍ਰੋਫੈਸਰ ਬੱਚਾ ਵਿਭਾਗ ਵੀ ਹਾਜ਼ਰ ਸਨ। ਇਸ ਮੌਕੇ ਆਪਣੇ ਭਾਸ਼ਣ ਵਿੱਚ ਮਾਨਯੋਗ ਵਾਈਸ ਚਾਂਸਲਰ ਸਾਹਿਬ ਜੀ ਨੇ ਹੁਨਰ ਅਧਾਰਤ ਅਧਿਆਪਨ ਵਿਧੀ ਨੂੰ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਸਿਹਤ ਸੰਭਾਲ ਵਿੱਚ ਕਿਸੇ ਵੀ ਹੁਨਰ ਅਧਾਰਤ ਸਿਖਲਾਈ ਪ੍ਰੋਗਰਾਮ ਨੂੰ ਹੋਰ ਵਧਾਉਣ ਲਈ ਯੂਨਨੀਵਰਸਿਟੀ ਦੀ ਦ੍ਰਿੜਤਾ ਨੂੰ ਦੁਹਰਾਇਆ।
ਆਈਏਪੀ ਦੇ ਇਸ ਪ੍ਰੋਜੈਕਟ ਦਾ ਉਦੇਸ਼ ਭਾਰਤ ਵਿੱਚ ਨਵਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਅਤੇ ਸਾਡੇ ਦੇਸ਼ ਵਿੱਚ ਪ੍ਰਤੀ 1000 ਜੀਵਤ ਜਨਮਾਂ ਦੇ ਦੋਹਰੇ ਅੰਕ ਤੋਂ ਇਸ ਨੂੰ ਇੱਕ ਅੰਕ ਵਿੱਚ ਲਿਆਉਣਾ ਹੈ। ਲਗਭਗ 28 ਲੋਕ, ਜਿਨ੍ਹਾਂ ਵਿੱਚ ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ, ਸਨਿਪਸ ਬਾਦਲ, ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਗੋਇੰਦਵਾਲ, ਯੂਕੋਨ ਫਰੀਦਕੋਟ, ਦਸਮੇਸ਼ ਕਾਲਜ ਆਫ ਨਰਸਿੰਗ ਫਰੀਦਕੋਟ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਤੋਂ ਆਰਮਡ ਫੋਰਸ ਮੈਡੀਕਲ ਸਰਵਿਸਿਜ਼, ਸਿਵਲ ਹਸਪਤਾਲ ਤਰਨਤਾਰਨ, ਪੀ.ਜੀ.ਆਈ ਚੰਡੀਗੜ੍ਹ , ਜੀ.ਐਮ.ਸੀ.ਅੰਮ੍ਰਿਤਸਰ ਵੱਲੋਂ ਟ੍ਰੇਨਰ ਵਜੋਂ ਸਿਖਲਾਈ ਦਿੱਤੀ ਗਈ। ਇਹ ਟ੍ਰੇਨਰ ਨਵਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਿਖਲਾਈ ਪ੍ਰੋਜੈਕਟ ਨੂੰ ਅੱਗੇ ਹੋਰ ਬਰਕਰਾਰ ਰੱਖਣਗੇ।

Medical Training

Basmati Rice Advertisment