ਬਠਿੰਡਾ 8 ਅਕਤੂਬਰ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੀਤੇ ਦਿਨੀਂ 05 ਅਕਤੂਬਰ ਨੂੰ ਖੇਮੂਆਣਾ ਫ਼ਿਲਮਜ਼ ਵੱਲੋਂ ਨਗਰ ਪੰਚਾਇਤ ਖੇਮੂਆਣਾ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ‘ਤੀਸਰਾ ਸਭਿਆਚਾਰਕ ਮੇਲਾ’ ਮੇਲੇ ਦੇ ਮੁੱਖ ਪ੍ਰਬੰਧਕ ਜੋਤੀ ਤੇ ਸਨੀ ਖੇਮੂਆਣਾ, ਕੁਲਵਿੰਦਰ ਸਿੰਘ ਚੋਹਾਨ, ਗੁਰਬਾਜ ਸਿੰਘ ਖੇਮੂਆਣਾ ਤੇ ਪ੍ਰਬੰਧਕਾਂ ਬੇਅੰਤ ਸਹੋਤਾ, ਜਸਕਰਨ ਸਹੋਤਾ, ਅੰਮ੍ਰਿਤਪਾਲ ਸਿੰਘ ਆਦੀਵਾਲ ਅਤੇ ਜੈ ਦੀਪ ਸਿੰਘ ਵੱਲੋਂ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੇ ਮੁੱਖ ਮਹਿਮਾਨ ਰਾਜਵਿੰਦਰ ਸਿੰਘ ਏ ਐਸ ਆਈ ਆਪਣੇ ਸਾਥੀਆਂ ਸਮੇਤ ਗੁਰਤੇਜ ਪੂਹਲੀ ਨਾਲ ਪਹੁੰਚੇ। ਸੁਖਬੀਰ ਸਿੰਘ ਸਰਪੰਚ ਉਮੀਦਵਾਰ ਵੀ ਆਪਣੇ ਸਾਥੀਆਂ ਸਮੇਤ, ਪਿੰਡ ਦੇ ਨੰਬਰਦਾਰ ਗੁਰਤੇਜ ਸਿੰਘ ਖੇਮੂਆਣਾ ਨਾਲ ਉਚੇਚੇ ਤੌਰ ਤੇ ਹਾਜਰ ਹੋਏ। ਏਂਜਲ ਸਿੱਧੂ ਰਾਵੀ ਸਿੱਧੂ ਮਨਰੂਪ ਸਿੱਧੂ ਦਿਆਲਪੁਰਾ ਮਿਰਜ਼ਾ ਤੋਂ ਉਚੇਚੇ ਤੌਰ ਤੇ ਪਹੁੰਚੇ। ਮੇਲੇ ਦੀ ਸ਼ੁਰੂਆਤ ਪਿੰਡ ਖੇਮੂਆਣਾ ਦੀਆਂ ਬੱਚੀਆਂ ਏਕਮਜੀਤ ਤੇ ਹਰਮਨਪ੍ਰੀਤ ਕੌਰ ਨੇ ਆਪਣੇ ਗੀਤ ਨਾਲ ਕੀਤੀ, ਫੇਰ ਬੱਚੇ ਸੋਨੂੰ ਸਿੰਘ ਨੇ ਛੱਲਾ ਗਾ ਕੇ ਹਾਜਰੀ ਲਵਾਈ। ਉਸ ਤੋਂ ਬਾਅਦ ਪਹੁੰਚੇ ਗਾਇਕ ਪ੍ਰੀਤ ਘਾਰੂ ਨੇ ਕੁਝ ਗੀਤਾਂ ਨਾਲ ਹਾਜ਼ਰੀ ਲਵਾਈ ਫੇਰ ਗਾਇਕ ਜੱਗਾ ਸੂਰਤੀਆਂ ਨੇ ਆਪਣੇ ਚਰਚਿਤ ਗੀਤਾਂ ਨਾਲ ਹਾਜ਼ਰ ਸਰੋਤਿਆਂ ਦਾ ਮਨੋਰੰਜਨ ਕੀਤਾ। ਮਰਹੂਮ ਗਾਇਕ ਨਛੱਤਰ ਛੱਤਾ ਦੀ ਧੀ ਗਾਇਕਾ ਹਰਮਨ ਛੱਤਾ ਨੇ ਆਪਣੀ ਹਾਜ਼ਰੀ ਲਵਾਕੇ ਮੇਲੇ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ। ਬਾਅਦ ਵਿੱਚ ਗਾਇਕਾ ਮਨਦੀਪ ਲੱਕੀ, ਗਾਇਕ ਸਿੱਧੂ ਜਗਤਾਰ ਤਿੰਨਕੌਣੀ, ਸੈਂਡੀ ਗਿੱਲ, ਗਾਇਕ ਜੋੜੀ ਹਰਮਨ ਹੈਰੀ ਤੇ ਗਗਨਜੋਤ ਮੱਟੂ, ਗੁਰਦੀਪ ਸਿੱਧੂ ਤੇ ਰੂਹਦੀਪ ਸਿੱਧੂ ਨੇ ਵੀ ਹਾਜ਼ਰ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ ਅਤੇ ਮੇਲੇ ਦੌਰਾਨ ਆਪਣੀ ਭਰਵੀਂ ਹਾਜ਼ਰੀ ਲਵਾਈ। ਮੇਲੇ ਦੌਰਾਨ ਵੱਖ ਵੱਖ ਕਲਾਕਾਰਾਂ ਨਾਲ ਸੰਗੀਤਕ ਧੁਨਾਂ ਗਮਦੂਰ ਹਾਂਸ, ਆਰ ਦੇਵ, ਸੁਖਚੈਨ ਚੈਨਾ, ਓਮ ਜੀ, ਮਨਸੂਰ ਅਲੀ ਅਤੇ ਕਾਕੂ ਨੇ ਵਜਾਕੇ ਹਾਜ਼ਰੀ ਲਵਾਈ। ਜੋਤੀ ਖੇਮੂਆਣਾ ਤੇ ਜਸਨਜੀਤ ਰਤਨ ਨੇ ਪੂਰੇ ਮੇਲੇ ਦਾ ਸਟੇਜ ਸੰਚਾਲਨ ਕੀਤਾ। ਇਸ ਮੌਕੇ ਮੇਲੇ ਦੌਰਾਨ ਗਿੱਲ ਫ਼ਿਲਮਜ਼ ਦੇ ਡਾਇਰੈਕਟਰ ਗੁਰਬਾਜ ਗਿੱਲ ਵੱਲੋਂ ਡੀਓਪੀ ਓ ਪੀ ਬੰਟੂ, ਮੇਕਅੱਪ ਕੁਲਵੰਤ ਥਰਾਜਵਾਲਾ ਅਤੇ ਆਪਣੀ ਟੀਮ ਨਾਲ ਵੱਖ ਵੱਖ ਗੀਤਾਂ ਦਾ ਵੀਡੀਓ ਫ਼ਿਲਮਾਂਕਣ ਕੀਤਾ ਗਿਆ। ਖੇਮੂਆਣਾ ਫ਼ਿਲਮਜ਼ ਵੱਲੋਂ ਵਿਸ਼ੇਸ਼ ਸਨਮਾਨ ਪਿੰਡ ਦੇ ਮਿਹਨਤੀ ਅਧਿਆਪਕ ਸ੍ਰੀ ਜਤਿੰਦਰ ਸਿੰਘ ਜੋ ਕਿ ਪ੍ਰਮੋਟ ਹੋ ਕੇ ਲੈਕਚਰਾਰ ਬਣਕੇ ਪਥਰਾਲਾ ਵਿੱਖੇ ਤਾਇਨਾਤ ਹੋ ਗਏ, ਉਹਨਾਂ ਦਾ ਕੀਤਾ ਗਿਆ। ਮੁੱਖ ਮਹਿਮਾਨ ਰਾਜਵਿੰਦਰ ਸਿੰਘ ਏ ਐਸ ਆਈ ਦਾ ਸਨਮਾਨ ਖੇਮੂਆਣਾ ਫ਼ਿਲਮਜ਼ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਜੋਤੀ ਤੇ ਸਨੀ ਖੇਮੂਆਣਾ ਵੱਲੋਂ ਕੀਤਾ ਗਿਆ। ਜਸਕਰਨ ਸਹੋਤਾ ਅੰਮ੍ਰਿਤਪਾਲ ਸਿੰਘ ਆਦੀਵਾਲ ਬੇਅੰਤ ਸਿੰਘ ਸਹੋਤਾ ਕੁਲਵਿੰਦਰ ਸਿੰਘ ਚੋਹਾਨ, ਗੁਰਤੇਜ ਸਿੰਘ ਨੰਬਰਦਾਰ ਤੇ ਤੇਜ਼ੀ ਟੈਂਟ ਹਾਊਸ ਸੁਖਬੀਰ ਸਿੰਘ ਸਰਪੰਚ ਉਮੀਦਵਾਰ ਵੱਲੋਂ ਕੀਤਾ ਗਿਆ, ਮੇਲੇ ਵਿੱਚ ਚਾਹ ਤੇ ਲੰਗਰ ਦੀ ਸੇਵਾ ਸਵ ਹਰਦੇਵ ਸਿੰਘ ਸਬ ਇੰਸਪੈਕਟਰ ਦੇ ਪਰਿਵਾਰ ਵੱਲੋਂ ਕੀਤੀ ਗਈ ਅਤੇ ਪਾਣੀ ਦਾ ਪ੍ਰਬੰਧ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਖੇਮੂਆਣਾ ਵੱਲੋਂ ਕੀਤਾ ਗਿਆ। ਕੁੱਲ ਮਿਲਾਕੇ ਖੇਮੂਆਣਾ ਫ਼ਿਲਮਜ਼ ਵੱਲੋਂ ਕਰਵਾਇਆ ਇਹ ਤੀਸਰਾ ਸਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ।