ਮਿੱਡਲ ਕਲਾਸ ਨੂੰ ਆਤਮਾ ਰਹਿਤ ਢਾਂਚਾ ਸਮਝਦੀ ਹੈ ਕੇਂਦਰ ਸਰਕਾਰ : ਚੱਢਾ
ਨਵੀਂ ਦਿੱਲੀ, 12 ਫਰਵਰੀ : ਰਾਜ ਸਭਾ ਵਿੱਚ ਬਜਟ ਚਰਚਾ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਸਰਕਾਰ ਦੀਆਂ ਨੀਤੀਆਂ 'ਤੇ ਤਿੱਖਾ ਹਮਲਾ ਬੋਲਿਆ ਅਤੇ ਮਿਡਲ ਕਲਾਸ, ਰੇਲਵੇ, ਅਤੇ ਪਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਖੁੱਲ੍ਹ ਕੇ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਸਰਕਾਰ ਮਿਡਲ ਕਲਾਸ ਨੂੰ ਆਤਮਾ-ਰਹਿਤ ਢਾਂਚਾ ਸਮਝਦੀ ਹੈ, ਜਿਸ ਦੀਆਂ ਹੱਡੀਆਂ ਦੇ ਢੇਰ 'ਤੇ ਚੜ੍ਹ ਕੇ ਪੰਜ ਬਿਲੀਅਨ ਡਾਲਰ ਦੀ ਇਕਾਨਮੀ ਬਣਾਉਣਾ ਚਾਹੁੰਦੀ ਹੈ।ਰਾਘਵ ਚੱਢਾ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਗਰੀਬਾਂ ਨੂੰ ਸਬਸਿਡੀ ਅਤੇ ਸਕੀਮਾਂ ਮਿਲ ਜਾਂਦੀਆਂ ਹਨ, ਅਮੀਰਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਂਦੇ ਹਨ, ਪਰ ਮਿਡਲ ਕਲਾਸ ਨੂੰ ਕੁਝ ਨਹੀਂ ਮਿਲਦਾ। ਸਰਕਾਰ ਸੋਚਦੀ ਹੈ ਕਿ ਮਿਡਲ ਕਲਾਸ ਕੋਲ ਕੋਈ ਸੁਪਨੇ ਅਤੇ ਅਰਮਾਨ ਨਹੀਂ ਹਨ। ਇਸ ਨੂੰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਸਮਝਿਆ ਜਾਂਦਾ ਹੈ, ਜਿਸ ਨੂੰ ਬਾਰ-ਬਾਰ ਨਿਚੋੜਿਆ ਜਾਂਦਾ ਹੈ।"ਉਨ੍ਹਾਂ ਕਿਹਾ ਕਿ ਜੇ ਅਰਥਵਿਵਸਥਾ ਵਧ ਰਹੀ ਹੈ, ਤਾਂ ਮੰਗ ਵੀ ਵਧ ਰਹੀ ਹੈ, ਪਰ ਇਹ ਮੰਗ ਮਿਡਲ ਕਲਾਸ ਤੋਂ ਹੀ ਹੈ ਜਿਸ ਦੀਆਂ ਜੇਬਾਂ ਖਾਲੀ ਹਨ। ਜਨਗਣਨਾ ਅਤੇ ਸਰਵੇਖਣ ਵੀ ਇਸ ਗੱਲ ਦੀ...








