Thursday, February 5Malwa News
Shadow

Global News

ਸਿੱਖੀ ਦੇ ਵਿਆਪਕ ਪ੍ਰਚਾਰ ਲਈ ਜੱਥੇਦਾਰ ਦੀ ਇੱਕਜੁੱਟਤਾ ਅਪੀਲ ਦਾ ਗਲੋਬਲ ਸਿੱਖ ਕੌਂਸਲ ਵੱਲੋਂ ਸਮਰਥਨ

ਸਿੱਖੀ ਦੇ ਵਿਆਪਕ ਪ੍ਰਚਾਰ ਲਈ ਜੱਥੇਦਾਰ ਦੀ ਇੱਕਜੁੱਟਤਾ ਅਪੀਲ ਦਾ ਗਲੋਬਲ ਸਿੱਖ ਕੌਂਸਲ ਵੱਲੋਂ ਸਮਰਥਨ

Global News
ਚੰਡੀਗੜ੍ਹ, 4 ਮਈ : ਗਲੋਬਲ ਸਿੱਖ ਕੌਂਸਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਉਸ ਅਪੀਲ ਦਾ ਸਮਰਥਨ ਕੀਤਾ ਹੈ ਜਿਸ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਸਮੇਤ ਸਾਰੇ ਸਿੱਖ ਪ੍ਰਚਾਰਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰਛਾਇਆ ਹੇਠ ਇਕੱਤਰ ਹੋ ਕੇ ਦੇਸ਼ ਭਰ ਵਿੱਚ ਸਿੱਖੀ ਪ੍ਰਚਾਰ ਦੇ ਮਿਸ਼ਨ ਨੂੰ ਮੁੜ ਸੁਰਜੀਤ ਕਰਨ ਤੇ ਖਾਲਸਾ ਪੰਥ ਅੰਦਰ ਰੁਹਾਨੀਅਤ ਨੂੰ ਉਤਸ਼ਾਹਿਤ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਇੱਥੇ ਇੱਕ ਬਿਆਨ ਵਿੱਚ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ, ਧਾਰਮਿਕ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਡਾ. ਕਰਮਿੰਦਰ ਸਿੰਘ, ਕਾਨੂੰਨੀ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਜਗੀਰ ਸਿੰਘ ਅਤੇ ਕੌਂਸਲ ਦੇ ਸਕੱਤਰ ਹਰਜੀਤ ਸਿੰਘ ਨੇ ਜੱਥੇਦਾਰ ਦੀ ਇਸ ਕੋਸ਼ਿਸ਼ ਨੂੰ "ਸਮੇਂ ਦੀ ਲੋੜ ਅਤੇ ਵੇਲੇ ਸਿਰ ਨਿਭਾਈ ਧਾਰਮਿਕ ਪਹਿਲਕਦਮੀ" ਕਰਾਰ ਦਿੱਤਾ ਹੈ ਤਾਂ ਜੋ ਪੰਜਾਬ ਅਤੇ ਹੋਰ ਰਾਜਾਂ ਵਿੱਚ ਸਿੱਖੀ ਨੂੰ ਕਾਇਮ ਰੱਖਣ ਪ੍ਰਤੀ ਘਟ ਰਹੀ ਪ੍ਰਵਿਰਤੀ ਨੂੰ ਠੱਲ੍ਹ ਪਾਈ ਜਾ ਸਕੇ।ਗਲੋਬਲ ਸਿੱਖ ਕੌਂਸਲ ਨੇ ਜੱਥੇਦਾਰ ਨੂੰ ਗੁਜ਼ਾਰਿ...
ਹੁਣ ਭਾਰਤ ‘ਚ ਬਨਣਗੇ ਆਈ ਫੋਨ

ਹੁਣ ਭਾਰਤ ‘ਚ ਬਨਣਗੇ ਆਈ ਫੋਨ

Global News
ਨਵੀਂ ਦਿੱਲੀ : ਐਪਲ ਕਾਫ਼ੀ ਸਮੇਂ ਤੋਂ ਚੀਨ 'ਤੇ ਨਿਰਭਰਤਾ ਘਟਾਉਣ ਅਤੇ ਆਪਣੀ ਸਪਲਾਈ ਚੇਨ ਨੂੰ ਉੱਥੋਂ ਬਾਹਰ ਸ਼ਿਫਟ ਕਰਨ 'ਤੇ ਕੰਮ ਕਰ ਰਹੀ ਹੈ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੁਨੀਆ ਭਰ ਦੇ ਦੇਸ਼ਾਂ 'ਤੇ ਟੈਰਿਫ ਲਗਾਉਣ ਦੇ ਫੈਸਲੇ ਅਤੇ ਚੀਨ ਨਾਲ ਟੈਰਿਫ ਵਾਰ ਦੇ ਵਿਚਕਾਰ ਕੰਪਨੀ ਨੇ ਇਹ ਫੈਸਲਾ ਲਿਆ। ਫਾਈਨੈਂਸ਼ੀਅਲ ਟਾਈਮਜ਼ ਨੇ ਸ਼ੁੱਕਰਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜੇਕਰ ਐਪਲ ਆਪਣੀ ਅਸੈਂਬਲਿੰਗ ਭਾਰਤ ਵੱਲ ਇਸ ਸਾਲ ਦੇ ਅੰਤ ਤੱਕ ਸ਼ਿਫਟ ਕਰ ਲੈਂਦੀ ਹੈ, ਤਾਂ 2026 ਤੱਕ ਇੱਥੇ ਸਾਲਾਨਾ 6 ਕਰੋੜ ਤੋਂ ਵੱਧ ਆਈਫੋਨ ਦਾ ਉਤਪਾਦਨ ਹੋਵੇਗਾ, ਜੋ ਮੌਜੂਦਾ ਸਮਰੱਥਾ ਤੋਂ ਦੁੱਗਣਾ ਹੈ।ਅਮਰੀਕਾ ਐਪਲ ਦਾ ਸਭ ਤੋਂ ਮਹੱਤਵਪੂਰਨ ਬਾਜ਼ਾਰ ਹੈ। ਇਸਦੇ ਮੈਨੂਫੈਕਚਰਿੰਗ ਇੰਫਰਾਸਟ੍ਰਕਚਰ 'ਤੇ ਅਜੇ ਚੀਨ ਦਾ ਦਬਦਬਾ ਹੈ। IDC ਦੇ ਅਨੁਸਾਰ, 2024 ਵਿੱਚ ਕੰਪਨੀ ਦੇ ਗਲੋਬਲ ਆਈਫੋਨ ਸ਼ਿਪਮੈਂਟ ਵਿੱਚ ਇਸਦਾ ਹਿੱਸਾ ਲਗਭਗ 28% ਸੀ।ਅਮਰੀਕੀ ਮਾਰਕੀਟ ਵਿੱਚ ਵਿਕਣ ਵਾਲੇ ਆਈਫੋਨ ਦਾ ਉਤਪਾਦਨ ਚੀਨ ਦੇ ਬਾਹਰ ਸ਼ਿਫਟ ਕਰਨ ਨਾਲ ਕੰਪਨੀ ਹਾਈ ਟੈਰਿਫ ਤੋਂ ਬਚਣ ਦੇ ਨਾਲ-ਨਾਲ ਅਮਰੀਕਾ-ਚੀਨ ਰਿਲੇਸ਼ਨ ਤੋਂ ਲੰਬ...
ਗਲੋਬਲ ਸਿੱਖ ਕੌਂਸਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਬੰਧੀ ਵਿਸ਼ਵ ਭਰ ਚ ‘ਸਹਿਜ ਪਾਠ’ ਦੇ ਭੋਗ ਪਾਉਣ ਦੀ ਅਪੀਲ

ਗਲੋਬਲ ਸਿੱਖ ਕੌਂਸਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਸਬੰਧੀ ਵਿਸ਼ਵ ਭਰ ਚ ‘ਸਹਿਜ ਪਾਠ’ ਦੇ ਭੋਗ ਪਾਉਣ ਦੀ ਅਪੀਲ

Global News
ਚੰਡੀਗੜ੍ਹ, 15 ਅਪ੍ਰੈਲ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿਨ ਸੇਵਕ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਨਿੱਘੀ ਸ਼ਰਧਾਂਜਲੀ ਦਿੰਦੇ ਹੋਏ ਗਲੋਬਲ ਸਿੱਖ ਕੌਂਸਲ (ਜੀਐਸਸੀ) ਨੇ ਦੁਨੀਆ ਭਰ ਦੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 'ਸਹਿਜ ਪਾਠਾਂ' ਦੇ ਵੱਡੇ ਪੱਧਰ 'ਤੇ ਪਾਠ ਕਰਨ ਦੀ ਲੜੀ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਕੌਂਸਲ ਨੇ ਅਪੀਲ ਕੀਤੀ ਹੈ ਕਿ ਗੁਰੂ ਸਾਹਿਬ ਦੇ ਸ਼ਹੀਦੀ ਦਿਵਸ ਮੌਕੇ ਵਿਸ਼ਵ ਪੱਧਰ 'ਤੇ ਪਾਏ ਜਾਣ ਵਾਲੇ ਸਮੂਹਿਕ 'ਪਾਠਾਂ ਦੇ ਭੋਗ' ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ 24 ਨਵੰਬਰ, 2025 ਤੋਂ ਪਹਿਲਾਂ ਸਾਰੇ ਸਹਿਜ ਪਾਠ ਸੰਪੂਰਨ ਕੀਤੇ ਜਾਣ।ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਕਮੇਟੀਆਂ, ਸਿੱਖ ਸੰਸਥਾਵਾਂ ਅਤੇ ਪੂਰੀ ਸਿੱਖ ਕੌਮ ਨੂੰ ਸੰਦੇਸ਼ ਦਿੰਦੇ ਹੋਏ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ ਅਤੇ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਪਹਿਲ ਦਾ ਉਦੇਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਜਾਗਰੂਕਤਾ ਫੈਲਾਉਣਾ ਹੈ ਜਿਨ੍ਹਾਂ ਨੇ ਨੇਕੀ, ਧਾਰ...
Global Sikh Council appeals for worldwide ‘Sehaj Paath’ recitations to commemorate Sri Guru Tegh Bahadur Ji’s martyrdom day

Global Sikh Council appeals for worldwide ‘Sehaj Paath’ recitations to commemorate Sri Guru Tegh Bahadur Ji’s martyrdom day

English, Global News
Chandigarh, April : In a profound tribute to the unparalleled sacrifice of ninth guru, Sri Guru Tegh Bahadur Ji and his devoted disciples, Bhai Mati Das ji and Bhai Sati Das ji, the Global Sikh Council (GSC) has called upon Sikhs worldwide to participate in a large-scale recitation of ‘Sehaj Paaths’ of Sri Guru Granth Sahib Ji. The Council has urged that all recitations of ‘Paaths’ be completed before November 24, 2025, to take part in the collective ‘Bhog’ programs taking place globally on the Martyrdom Day of Guru Sahib.In a heartfelt message to Sikh Sangat, Gurdwara Committees, Sikh organizations and societies, the GSC president Lady Singh Kanwaljit Kaur and secretary Harjeet Singh Grewal emphasized that this initiative is aimed at to spread awareness about the supreme martyrdom of Sri ...
13 ਤੋਂ 15 ਜੂਨ ਤਕ ਕੈਨੇਡਾ ਚ ਹੋਵੇਗੀ 11ਵੀਂ ਵਰਲਡ ਪੰਜਾਬੀ ਕਾਨਫਰੰਸ

13 ਤੋਂ 15 ਜੂਨ ਤਕ ਕੈਨੇਡਾ ਚ ਹੋਵੇਗੀ 11ਵੀਂ ਵਰਲਡ ਪੰਜਾਬੀ ਕਾਨਫਰੰਸ

Global News
ਪਟਿਆਲਾ- 8 ਮਾਰਚ (ਗੁਰਵੀਰ ਸਿੰਘ ਸਰੌਦ) ਜਗਤ ਪੰਜਾਬੀ ਸਭਾ ਕੈਨੇਡਾ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਮਹਾਰਾਣੀ ਕਲੱਬ ਪਟਿਆਲਾ ਵਿਖੇ ਹੋਈ। ਜਿਸ ਵਿੱਚ 11ਵੀਂ ਵਰਲਡ ਪੰਜਾਬੀ ਕਾਨਫ਼ਰੰਸ ਕੈਨੇਡਾ ਦੀ ਤਰੀਕ 13, 14,15 ਜੂਨ 2025 ਤੇ ਵਿਸ਼ਾ 'ਪੰਜਾਬੀ ਦਾ ਵਰਤਮਾਨ ਤੇ ਗ਼ਦਰੀ ਯੋਧੇ' ਰੱਖਿਆ ਗਿਆ। ਇਹ ਜਾਣਕਾਰੀ ਜਗਤ ਪੰਜਾਬੀ ਸਭਾ ਕੈਨੇਡਾ ਤੇ ਵਰਲਡ ਪੰਜਾਬੀ ਕਾਨਫ਼ਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦਿੱਤੀ।ਜ਼ਿਕਰਯੋਗ ਹੈ ਕਿ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਰਹਿਨੁਮਾਈ ਹੇਠ 10 ਵਰਲਡ ਪੰਜਾਬੀ ਕਾਨਫ਼ਰੰਸਾਂ ਬੜੀਆਂ ਹੀ ਸਾਰਥਿਕ ਤੇ ਪੰਜਾਬੀਅਤ ਦੀ ਪ੍ਰਫੁੱਲਤਾ ਨੂੰ ਸਮਰਪਿਤ ਰਹੀਆਂ ਹਨ।ਚੇਅਰਮੈਨ ਚੱਠਾ ਨੇ ਦੱਸਿਆ ਕਿ ਮਹਾਰਾਣੀ ਕਲੱਬ ਪਟਿਆਲਾ ਵਿਖੇ ਰੱਖੀ ਅਹਿਮ ਮੀਟਿੰਗ 'ਚ ਜਿੱਥੇ 11 ਵੀਂ ਵਰਲਡ ਪੰਜਾਬੀ ਕਾਨਫ਼ਰੰਸ 2025 ਦੀ ਤਰੀਕ ਤੇ ਵਿਸ਼ੇ ਦਾ ਐਲਾਨ ਕੀਤਾ ਗਿਆ, ਉੱਥੇ ਪੰਜਾਬੀ ਜਗਤ ਵਿੱਚ ਵਿਦਵਾਨ ਵਜੋਂ ਅਧਿਆਪਨ ਖੇਤਰ ਵਿੱਚ ਪਾਏ ਖਾਸ ਯੋਗਦਾਨ 'ਤੇ ਡਾ. ਰਜਿੰਦਰਪਾਲ ਬਰਾੜ ਸਾਬਕਾ ਪ੍ਰੋਫ਼ੈਸਰ ਤੇ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਅਰਵਿੰਦਰ ਢਿੱਲੋ ਨੂੰ ਵਰਲਡ ਪ...
ਚੰਡੀਗੜ੍ਹ ‘ਚ ਕੌਮਾਂਤਰੀ ਮੇਗਾ ਵਪਾਰ ਮੇਲਾ ਸ਼ੁਰੂ

ਚੰਡੀਗੜ੍ਹ ‘ਚ ਕੌਮਾਂਤਰੀ ਮੇਗਾ ਵਪਾਰ ਮੇਲਾ ਸ਼ੁਰੂ

Global News
ਚੰਡੀਗੜ੍ਹ, 1 ਮਾਰਚ : ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਚੰਡੀਗੜ੍ਹ ਦੇ ਪਰੇਡ ਗਰਾਊਂਡ ਵਿਖੇ ਦੂਜੇ ਭਾਰਤ ਅੰਤਰਰਾਸ਼ਟਰੀ ਮੈਗਾ ਵਪਾਰ ਮੇਲੇ ਦਾ ਉਦਘਾਟਨ ਕੀਤਾ। ਵਿੱਤ ਮੰਤਰੀ ਨੇ ਇਸ ਪਹਿਲਕਦਮੀ ਦੀ ਆਰਥਿਕ ਵਿਕਾਸ, ਇਨੋਵੇਸ਼ਨ ਅਤੇ ਆਪਸੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਵਜੋਂ ਸ਼ਲਾਘਾ ਕੀਤੀ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੈਗਾ ਵਪਾਰ ਮੇਲੇ ਸਾਡੇ ਦੇਸ਼ ਅਤੇ ਸੂਬੇ ਦੀ ਵਿਕਾਸ ਸਮਰੱਥਾ ਨੂੰ ਦਰਸਾਉਣ ਅਤੇ ਵਪਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਇਵੈਂਟ ਕਾਰੋਬਾਰੀਆਂ ਨੂੰ ਆਪਣੇ ਉਤਪਾਦਾਂ, ਸੇਵਾਵਾਂ ਅਤੇ ਇਨੋਵੇਸ਼ਨਜ਼ ਦਾ ਪ੍ਰਦਰਸ਼ਨ ਕਰਨ, ਸੰਪਰਕ ਸਥਾਪਤ ਕਰਨ, ਗਿਆਨ ਸਾਂਝਾ ਕਰਨ ਅਤੇ ਵਿਕਾਸ ਦੇ ਨਵੇਂ ਮੌਕਿਆਂ ਦੀ ਖੋਜ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੇ ਹਨ।ਵਿੱਤ ਮੰਤਰੀ ਨੇ ਉਦਯੋਗ ਅਤੇ ਵਪਾਰ ਵਿੱਚ ਪੰਜਾਬ ਦੀ ਅਮੀਰ ਵਿਰਾਸਤ ਦਾ ਜਿਕਰ ਕਰਦਿਆਂ ਕਿਹਾ ਕਿ ਸੂਬਾ ਹਮੇਸ਼ਾ ਹੀ ਉੱਦਮੀਆਂ, ਖੋਜਕਾਰਾਂ ਅਤੇ ਵਪਾਰੀਆਂ ਦਾ ਕੇਂਦਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ...
ਆਨੰਦਪੁਰ ਸਾਹਿਬ ‘ਚ ਹੋਵੇਗਾ 22 ਨੂੰ ਸਨਮਾਨ ਸਮਾਰੋਹ

ਆਨੰਦਪੁਰ ਸਾਹਿਬ ‘ਚ ਹੋਵੇਗਾ 22 ਨੂੰ ਸਨਮਾਨ ਸਮਾਰੋਹ

Global News
ਸ੍ਰੀ ਆਨੰਦਪੁਰ ਸਾਹਿਬ, 20 ਫਰਵਰੀ : ਜਗਤ ਪੰਜਾਬੀ ਸਭਾ ਕੈਨੇਡਾ, ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਓਂਟਾਰੀਓ ਫਰੈਡ ਕਲੱਬ ਵਲੋਂ 22 ਫਰਵਰੀ ਨੂੰ ਵਿਰਾਸਤ ਏ ਖਾਲਸਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਇਸ ਸਨਮਾਨ ਸਮਾਰੋਹ ਵਿਚ ਤਿੰਨ ਵੱਖ ਵੱਖ ਪੜਾਵਾਂ ਅਧੀਨ ਵੱਖ ਵੱਖ ਸ਼ਖਸ਼ੀਅਤਾ ਦੇ ਸਨਮਾਨ ਕੀਤੇ ਜਾਣਗੇ। ਜਿਸ ਵਿਚ ਪੰਜਾਬੀ ਨਾਇਕ, ਪੰਜਾਬੀ ਸਾਹਿਤਕਾਰ, ਵਿਦਵਾਨ, ਸਮਾਜ ਸੇਵੀ ਅਤੇ ਜਗਤ ਪੰਜਾਬੀ ਸਭਾ ਦੇ ਸਰਗਰਮ ਸਾਰੇ ਮੈਂਬਰ ਸ਼ਾਮਲ ਹੋਣਗੇ। ਫਰਵਰੀ 2025 ਨੂੰ ਕਰਵਾਏ ਜਾਣ ਵਾਲੇ ਇਸ ਸਮਾਗਮ 'ਚ ਵਿਧਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸ. ਚੱਠਾ ਨੇ ਦੱਸਿਆ ਕਿ ਸਮਾਗਮ ਦੀਆ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਸਨਮਾਨਿਤ ਹੋਣ ਵਾਲੀਆਂ ਸਤਿਕਾਰਯੋਗ ਸਖਸ਼ੀਅਤਾਂ ਨੂੰ ਅਦਬ ਸਹਿਤ ਸੱਦਾ ਪੱਤਰ ਭੇਜੇ ਜਾ ਚੁੱਕੇ...
ਭਾਰਤ ਵਿੱਚ ਪਹਿਲੀ ਵਾਰ ਹੋਈਆਂ ਪੀਥੀਅਨ ਗੇਮਾਂ

ਭਾਰਤ ਵਿੱਚ ਪਹਿਲੀ ਵਾਰ ਹੋਈਆਂ ਪੀਥੀਅਨ ਗੇਮਾਂ

Global News
ਪੰਚਕੁੱਲਾ, 23 ਦਸੰਬਰ : ਭਾਰਤ ਵਿਚ ਪਹਿਲੀ ਵਾਰ ਕਰਵਾਈਆਂ ਗਈਆਂ ਪੀਥੀਅਨ ਗੇਮਾਂ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ਸਮਾਪਤ ਹੋ ਗਈਆਂ। ਪੀਥੀਅਨ ਰਾਸ਼ਟਰੀ ਕਲਚਰਲ ਜੇਮਜ਼ 2024 ਦੇ ਨਾਮ ਨਾਲ ਕਰਵਾਈਆਂ ਗਈਆਂ ਇਨ੍ਹਾਂ ਗੇਮਾਂ ਵਿਚ ਵਿਰਾਸਤੀ ਖੇਡਾਂ ਅਤੇ ਮਾਰਸ਼ਲ ਆਰਟ ਤੋਂ ਇਲਾਵਾ ਹੋਰ ਕਈ ਕਲਾਵਾਂ ਦੇ ਮੁਕਾਬਲੇ ਕਰਵਾਏ ਗਏ। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੁਖਚੈਨ ਸਿੰਘ ਕਲਸਾਣੀ ਨੇ ਦੱਸਿਆ ਕਿ ਅਜਿਹੇ ਮੁਕਾਬਲੇ ਭਾਰਤ ਵਿਚ ਪਹਿਲੀ ਵਾਰ ਕਰਵਾਏ ਗਏ ਹਨ। ਇਨ੍ਹਾਂ ਮੁਕਾਬਲਿਆਂ ਦੀ ਅਗਵਾਈ ਝਾਰਖੰਡ ਦੇ ਸਾਬਕਾ ਮੰਤਰੀ ਅਤੇ ਇੰਟਰਨੈਸ਼ਨਲ ਪੀਥੀਅਨ ਕੌਂਸਲ ਦੇ ਇੰਡੀਆ ਪ੍ਰਧਾਨ ਡਾ ਬਜਿੰਦਰ ਗੋਇਲ ਨੇ ਕੀਤੀ। ਇਸ ਦੌਰਾਨ ਕਰਵਾਏ ਗਏ ਵਿਰਾਸਤੀ ਖੇਡਾਂ ਦੇ ਮੁਕਾਬਲਿਆਂ ਵਿੱਚ 18 ਸਾਲ ਤੋਂ ਘੱਟ ਉਮਰ ਦੇ ਗੱਤਕਾ ਮੁਕਾਬਲੇ ਵੀ ਕਰਵਾਏ ਗਏ। ਬਹੁਤ ਹੀ ਵਿਧੀਵਤ ਢੰਗ ਨਾਲ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ 12 ਰਾਜਾਂ ਦੇ 200 ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜਿੰਦਰ ਕੁਮਾਰ ਅਤੇ ਵਿੱਤ ਸਕੱਤਰ ਬਲਜੀਤ ਸਿ...
ਜੈਗੂਅਰ ਲਿਆਏਗੀ ਇਲੈਕਟ੍ਰਿਕ ਕਾਰਾਂ ਦੇ ਖੇਤਰ ਵਿਚ ਨਵੀਂ ਕ੍ਰਾਂਤੀ

ਜੈਗੂਅਰ ਲਿਆਏਗੀ ਇਲੈਕਟ੍ਰਿਕ ਕਾਰਾਂ ਦੇ ਖੇਤਰ ਵਿਚ ਨਵੀਂ ਕ੍ਰਾਂਤੀ

Global News
ਲੰਡਨ, 3 ਦਸੰਬਰ : ਦੁਨੀਆਂ ਦੀ ਪ੍ਰਸਿੱਧ ਬ੍ਰਿਟਿਸ਼ ਕਾਰ ਕੰਪਨੀ ਜੈਗੁਆਰ ਵਲੋਂ ਇਲੈਕਟ੍ਰਿਕ ਕਾਰਾਂ ਦੇ ਖੇਤਰ ਵਿਚ ਇਕ ਨਵੀਂ ਕ੍ਰਾਂਤੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜੈਗੂਆਰ ਬਰਾਂਡ ਦੁਨੀਆਂ ਦਾ ਮੰਨਿਆ ਪ੍ਰਮੰਨਿਆ ਬਰਾਂਡ ਹੈ।ਹੁਣ ਕੰਪਨੀ ਵਲੋਂ ਸਭ ਤੋਂ ਵੱਧ ਸਪੀਡ ਵਾਲੀ ਅਤੇ ਇਕ ਵਾਰ ਚਾਰਜ ਕਰਨ ਪਿੱਛੋਂ ਸਭ ਤੋਂ ਵੱਧ ਸਮਾਂ ਚੱਲਣ ਵਾਲੀ ਕਾਰ ਲਾਂਚ ਕੀਤੀ ਜਾ ਰਹੀ ਹੈ। ਅਜੇ ਕੁੱਝ ਸਮਾਂ ਪਹਿਲਾਂ ਹੀ ਜੈਗੂਅਰ ਨੇ ਆਪਣਾ ਲੋਗੋ ਵੀ ਚੇਂਜ ਕਰ ਲਿਆ ਸੀ। ਹੁਣ ਜੈਗੂਅਰ ਵਲੋਂ ਆਪਣੇ ਬਰਾਂਡ ਨੂੰ ਨਵੀਂ ਪਛਾਣ ਦੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕਾਰਨ ਹੀ ਹੁਣ ਇਲੈਕਟ੍ਰਿਕ ਵਾਹਨਾਂ ਦੇ ਖੇਤਰ ਵਿਚ ਇਹ ਕੰਪਨੀ ਨਵੇਂ ਮੀਲ ਪੱਥਰ ਕਾਇਮ ਕਰੇਗੀ।ਜੈਗੁਆਰ ਦੀ ਰਣਨੀਤੀ ਕੇਵਲ ਨਵੇਂ ਵਾਹਨਾਂ ਦੇ ਉਤਪਾਦਨ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇਹ ਆਪਣੇ ਬ੍ਰਾਂਡ ਦੀ ਸਮੁੱਚੀ ਪੇਸ਼ਕਾਰੀ ਨੂੰ ਨਵੇਂ ਢੰਗ ਨਾਲ ਤਬਦੀਲ ਕਰ ਰਹੀ ਹੈ।ਜੈਗੁਆਰ ਦਾ ਮੁੱਖ ਟੀਚਾ ਆਪਣੇ ਬ੍ਰਾਂਡ ਨੂੰ ਸਿਰਫ ਲਗਜਰੀ ਸਪੋਰਟਸ ਕਾਰਾਂ ਦੇ ਨਾਲ ਹੀ ਨਹੀਂ, ਸਗੋਂ ਇੱਕ ਆਧੁਨਿਕ, ਪਰਿਵਰਤਨਸ਼ੀਲ ਅਤੇ ਟਿਕਾਊ ਬ੍ਰਾਂਡ ਵਜੋਂ ਸਥਾਪਿਤ ਕਰਨਾ ਹੈ। ਇਲੈਕਟ੍ਰਿਕ...
ਵੈਦ ਸੁਭਾਸ਼ ਗੋਇਲ ਨੂੰ ਕੀਤਾ ਦੁਬਈ ਵਿਚ ਸਨਮਾਨਿਤ

ਵੈਦ ਸੁਭਾਸ਼ ਗੋਇਲ ਨੂੰ ਕੀਤਾ ਦੁਬਈ ਵਿਚ ਸਨਮਾਨਿਤ

Global News
ਦੁਬਈ, 19 ਨਵੰਬਰ : ਦੁਬਈ ਵਿਖੇ ਕਰਵਾਏ ਗਏ ਦੂਸਰੇ ਇੰਟਰਨੈਸ਼ਨਲ ਬਿਜਨਸ ਐਵਾਰਡ 2024 ਦੌਰਾਨ ਪ੍ਰਸਿੱਧ ਵੈਦ ਸੁਭਾਸ਼ ਗੋਇਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਹ ਅੰਤਰ ਰਾਸ਼ਟਰੀ ਸਮਾਗਮ ਦੁਬਈ ਦੇ ਹੋਟਲ ਮੈਟਰੋਪੋਲੀਟਨ ਵਿਖੇ ਕਰਵਾਇਆ ਗਿਆ, ਜਿਸ ਵਿਚ ਦੁਨੀਆਂ ਭਰ ਤੋਂ ਵੱਖ ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰਨ ਵਾਲੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ।ਇਸ ਸਨਮਾਨ ਸਮਾਰੋਹ ਵਿਚ ਹੈਲਥ ਕੇਅਰ ਕੈਟੇਗਰੀ ਦਾ ਐਵਾਰਡ ਪੰਜਾਬ ਦੇ ਮਸ਼ਹੂਰ ਵੈਦ ਸੁਭਾਸ਼ ਗੋਇਲ ਨੂੰ ਦਿੱਤਾ ਗਿਆ। ਸੁਭਾਸ਼ ਗੋਇਲ ਪ੍ਰਸਿੱਧ ਕੰਪਨੀ ਵੈਦ ਬਾਨ ਆਯੁਰਵੈਦਿਕ ਦੇ ਮਾਲਕ ਨੇ ਅਤੇ ਪਿਛਲੇ 30 ਸਾਲ ਤੋਂ ਚੰਡੀਗੜ੍ਹ ਵਿਚ ਰਹਿ ਕੇ ਆਯੁਰਵੈਦਿਕ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰ ਰਹੇ ਨੇ। ਸੁਭਾਸ਼ ਗੋਇਲ ਨੂੰ ਆਮ ਤੌਰ 'ਤੇ ਦੇਸੀ ਨੁਸਖਿਆਂ ਦੀ ਮਸ਼ੀਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਲਈ ਆਯੁਰਵੇਦ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਾਰਨ ਉਸ ਨੂੰ ਦੁਬਈ ਵਿਖੇ ਐਕਸੀਲੈਂਸੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਦੁਬਈ ਵਿਖੇ ਕੱਲ੍ਹ ਕਰਵਾਏ ਗਏ ਸਮਾਗਮ ਵਿਚ ਦੁਨੀਆਂ ਭਰ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਸ਼ਾਮਲ ਹੋਈਆਂ। ਪਿਕਸੀ ਜ...