
ਪਟਿਆਲਾ- 8 ਮਾਰਚ (ਗੁਰਵੀਰ ਸਿੰਘ ਸਰੌਦ) ਜਗਤ ਪੰਜਾਬੀ ਸਭਾ ਕੈਨੇਡਾ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਮਹਾਰਾਣੀ ਕਲੱਬ ਪਟਿਆਲਾ ਵਿਖੇ ਹੋਈ। ਜਿਸ ਵਿੱਚ 11ਵੀਂ ਵਰਲਡ ਪੰਜਾਬੀ ਕਾਨਫ਼ਰੰਸ ਕੈਨੇਡਾ ਦੀ ਤਰੀਕ 13, 14,15 ਜੂਨ 2025 ਤੇ ਵਿਸ਼ਾ ‘ਪੰਜਾਬੀ ਦਾ ਵਰਤਮਾਨ ਤੇ ਗ਼ਦਰੀ ਯੋਧੇ’ ਰੱਖਿਆ ਗਿਆ। ਇਹ ਜਾਣਕਾਰੀ ਜਗਤ ਪੰਜਾਬੀ ਸਭਾ ਕੈਨੇਡਾ ਤੇ ਵਰਲਡ ਪੰਜਾਬੀ ਕਾਨਫ਼ਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਚੇਅਰਮੈਨ ਅਜੈਬ ਸਿੰਘ ਚੱਠਾ ਦੀ ਰਹਿਨੁਮਾਈ ਹੇਠ 10 ਵਰਲਡ ਪੰਜਾਬੀ ਕਾਨਫ਼ਰੰਸਾਂ ਬੜੀਆਂ ਹੀ ਸਾਰਥਿਕ ਤੇ ਪੰਜਾਬੀਅਤ ਦੀ ਪ੍ਰਫੁੱਲਤਾ ਨੂੰ ਸਮਰਪਿਤ ਰਹੀਆਂ ਹਨ।
ਚੇਅਰਮੈਨ ਚੱਠਾ ਨੇ ਦੱਸਿਆ ਕਿ ਮਹਾਰਾਣੀ ਕਲੱਬ ਪਟਿਆਲਾ ਵਿਖੇ ਰੱਖੀ ਅਹਿਮ ਮੀਟਿੰਗ ‘ਚ ਜਿੱਥੇ 11 ਵੀਂ ਵਰਲਡ ਪੰਜਾਬੀ ਕਾਨਫ਼ਰੰਸ 2025 ਦੀ ਤਰੀਕ ਤੇ ਵਿਸ਼ੇ ਦਾ ਐਲਾਨ ਕੀਤਾ ਗਿਆ, ਉੱਥੇ ਪੰਜਾਬੀ ਜਗਤ ਵਿੱਚ ਵਿਦਵਾਨ ਵਜੋਂ ਅਧਿਆਪਨ ਖੇਤਰ ਵਿੱਚ ਪਾਏ ਖਾਸ ਯੋਗਦਾਨ ‘ਤੇ ਡਾ. ਰਜਿੰਦਰਪਾਲ ਬਰਾੜ ਸਾਬਕਾ ਪ੍ਰੋਫ਼ੈਸਰ ਤੇ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਅਰਵਿੰਦਰ ਢਿੱਲੋ ਨੂੰ ਵਰਲਡ ਪੰਜਾਬੀ ਕਾਨਫ਼ਰੰਸਾਂ ਵਿਸ਼ੇ ‘ਤੇ ਪੀਐੱਚਡੀ ਕਰਨ ‘ਤੇ ਪ੍ਰਭਜੋਤ ਰਠੌਰ ਅਤੇ ਜਗਤ ਪੰਜਾਬੀ ਸਭਾ ਦੀ ਸਮੁੱਚੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ, ਪ੍ਰਧਾਨ ਸਰਦੂਲ ਸਿੰਘ ਥਿਆੜਾ, ਓਐੱਫਸੀ ਪ੍ਰਧਾਨ ਡਾ. ਸੰਤੋਖ ਸਿੰਘ ਸੰਧੂ, ਬਲਵਿੰਦਰ ਸਿੰਘ ਚੱਠਾ, ਪ੍ਰਭਜੋਤ ਸਿੰਘ ਰਠੌਰ, ਬਲਜੋਤ ਸਿੰਘ ਰਠੌਰ ( ਆਈਜੀ) , ਕਰਨੈਲ ਸਿੰਘ (ਡੀਐੱਸਪੀ), ਡਾ. ਰਜਿੰਦਰਪਾਲ ਬਰਾੜ, ਡਾ. ਰਾਜਵਿੰਦਰ ਸਿੰਘ, ਕਿਰਪਾਲ ਸਿੰਘ ਪੰਨੂ, ਡਾ. ਗੁਰਵਿੰਦਰ ਅਮਨ, ਮਨਜਿੰਦਰ ਸਿੰਘ, ਜਗਵੀਰ ਸਿੰਘ ਨਿਰਮਾਣ, ਡਾ. ਲੱਖਾ ਲਹਿਰੀ, ਡਾਕਟਰ ਚਰਨਜੀਤ ਸਿੰਘ ਸਰਾਓਂ ਹਾਜ਼ਰ ਸਨ।