Saturday, September 19Malwa News
Shadow

Global News

12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਦਬਦਬਾ; ਲੜਕੀਆਂ ਅਤੇ ਲੜਕਿਆਂ ਦੀਆਂ ਟੀਮਾਂ ਨੇ ਓਵਰਆਲ ਟਰਾਫੀਆਂ ਜਿੱਤੀਆਂ

Global News
ਨਵੀਂ ਦਿੱਲੀ, 14 ਜੂਨ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਵੱਲੋਂ ਕਰਵਾਈ ਤਿੰਨ ਰੋਜ਼ਾ 12ਵੀਂ ਰਾਸ਼ਟਰੀ ਗੱਤਕਾ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ ਅੱਜ ਨਵੀਂ ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ ਵਿਖੇ ਸਫਲਤਾਪੂਰਵਕ ਸਮਾਪਤ ਹੋਈ, ਜਿਸ ਵਿੱਚ 14 ਸੂਬਿਆਂ ਤੋਂ 500 ਤੋਂ ਵੱਧ ਖਿਡਾਰੀਆਂ ਵਾਲੀਆਂ ਪੁਰਸ਼ ਅਤੇ ਮਹਿਲਾ ਗੱਤਕਾ ਟੀਮਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।ਮੁੱਖ ਮਹਿਮਾਨ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ (ਸੇਵਾਮੁਕਤ) ਤਲਵੰਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਰਣਜੀਤ ਕੌਰ ਨੇ ਜੇਤੂਆਂ ਨੂੰ ਮੈਡਲ ਅਤੇ ਟਰਾਫੀਆਂ ਭੇਟ ਕੀਤੀਆਂ। ਆਪਣੇ ਸੰਬੋਧਨ ਵਿੱਚ ਜਸਟਿਸ ਤਲਵੰਤ ਸਿੰਘ ਨੇ ਗੱਤਕਾ ਖਿਡਾਰੀਆਂ ਨੂੰ ਇਸ ਰਵਾਇਤੀ ਸਿੱਖ ਮਾਰਸ਼ਲ ਆਰਟ ਦੀ ਸੱਭਿਆਚਾਰਕ ਅਤੇ ਮਾਰਸ਼ਲ ਵਿਰਾਸਤ ਨੂੰ ਸੰਭਾਲਦਿਆਂ ਪੇਸ਼ੇਵਰ ਗੱਤਕਾਬਾਜ਼ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਹ ਸ਼ਾਨਦਾਰ ਸਮਾਗਮ ਕਰਵਾਉਣ ਅਤੇ ਇਤਿਹਾਸਕ ਖੇਡ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਐਨ.ਜੀ.ਏ.ਆਈ. ਦੇ ਯਤਨਾਂ ਦੀ ਸ਼ਲਾਘਾ ਕੀਤੀ।ਐਨ...

Punjab dominates 12th National Gatka Championship; Girls and boys teams clinch overall trophies

English, Global News
New Delhi, June 14 : The three-day 12th National Gatka (Men & Women) Championship organized by the National Gatka Association of India (NGAI) concluded today at Talkatora Indoor Stadium, New Delhi, with enthusiastic participation of men and women Gatka teams from fourteen states comprising over 500 players. Chief Guest Justice (Retd.) Talwant Singh, former Judge of Delhi High Court and guest of honour Bibi Ranjit Kaur, member of Delhi Sikh Gurdwara Management Committee, presented medals and trophies to the winners. In his address Justice Talwant Singh exhorted Gatka players to prepare themselves as professional Gatkebaaz while preserving the cultural and martial heritage of this traditional Sikh martial art. He appreciated the efforts of the NGAI for organizing this grand event and pro...

ਗੱਤਕਾ ਪੀਥੀਅਨ ਖੇਡਾਂ ਚ ਸ਼ਾਮਲ – ਕੌਮਾਂਤਰੀ ਮੁਕਾਬਲੇ ਹੋਣਗੇ ਅਗਲੇ ਸਾਲ : ਬਿਜੇਂਦਰ ਗੋਇਲ

Global News
ਨਵੀਂ ਦਿੱਲੀ 13 ਜੂਨ : ਗੱਤਕਾ ਖੇਡ ਨੂੰ ਬਾਕਾਇਦਾ ਪੀਥੀਅਨ ਸੱਭਿਆਚਾਰਕ ਖੇਡਾਂ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਅਗਲੇ ਸਾਲ ਮਾਸਕੋ ਵਿੱਚ ਹੋਣ ਵਾਲੀਆਂ ਕੌਮਾਂਤਰੀ ਪੀਥੀਅਨ ਖੇਡਾਂ ਵਿੱਚ ਵੱਖ-ਵੱਖ ਮੁਲਕਾਂ ਦੀਆਂ ਗੱਤਕਾ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਹ ਪ੍ਰਗਟਾਵਾ ਤਾਲਕਟੋਰਾ ਸਟੇਡੀਅਮ ਨਵੀਂ ਦਿੱਲੀ ਵਿਖੇ ਕਰਵਾਈ ਜਾ ਰਹੀ ਤਿੰਨ ਰੋਜ਼ਾ 12ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇ ਮੁਕਾਬਲਿਆਂ ਦੇ ਉਦਘਾਟਨ ਮੌਕੇ ਬੋਲਦਿਆਂ ਪੀਥੀਅਨ ਕੌਂਸਲ ਆਫ ਇੰਡੀਆ ਦੇ ਚੇਅਰਮੈਨ ਅਤੇ ਪੀਥੀਅਨ ਖੇਡਾਂ ਦੇ ਫਾਊਂਡਰ ਬਿਜੇਂਦਰ ਗੋਇਲ ਨੇ ਕੀਤਾ।ਗੱਤਕੇ ਦੇ ਇੰਨਾਂ ਕੌਮੀ ਪੱਧਰੀ ਦੇ ਮੁਕਾਬਲਿਆਂ ਮੌਕੇ ਗੋਇਲ ਨੇ ਇਸ ਵਿਰਾਸਤੀ ਖੇਡ ਨੂੰ ਕੌਮਾਂਤਰੀ ਪੱਧਰ ਉੱਤੇ ਪ੍ਰਫੁੱਲਿਤ ਕਰਨ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਸਮੇਤ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਹਰ ਕਿਸਮ ਦਾ ਸਮਰਥਨ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਪੀਥੀਅਨ ਕੌਂਸਲ ਦੇ ਪ੍ਰਧਾਨ ਸ੍ਰੀ ਸ਼ਾਤਨੂੰ ਅਗਰਹਰੀ ਨੇ ਵੀ ਸੰਬੋਧਨ ਕੀਤਾ ਅਤੇ ਪੀਥੀਅਨ ਖੇਡਾਂ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ।ਇਸ ਮੌਕੇ ਮੁੱਖ ਮਹਿਮਾਨ ਵਜੋ...

ਗੱਤਕਾ ਖੇਡ ਦਾ ਨੈਸ਼ਨਲ ਖੇਡਾਂ ਚ ਸ਼ਾਮਿਲ ਹੋਣਾ ਵੱਡੀ ਸਫਲਤਾ – ਹਰਜੀਤ ਸਿੰਘ ਗਰੇਵਾਲ

Global News
ਨਵੀਂ ਦਿੱਲੀ 12 ਜੂਨ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਤਾਲਕਟੋਰਾ ਸਟੇਡੀਅਮ ਨਵੀਂ ਦਿੱਲੀ ਵਿਖੇ ਕਰਵਾਈ ਜਾ ਰਹੀ 12ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦਾ ਉਦਘਾਟਨ ਅੱਜ ਏਸ਼ੀਅਨ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਡਾਕਟਰ ਤੇਜਿੰਦਰਪਾਲ ਸਿੰਘ ਨਲਵਾ ਸੀਨੀਅਰ ਵਕੀਲ ਸੁਪਰੀਮ ਕੋਰਟ ਆਫ ਇੰਡੀਆ ਨੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ (ਐਨਜੀਏਆਈ) ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਕਾਰਜਕਾਰੀ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਦੀ ਹਾਜ਼ਰੀ ਵਿੱਚ ਕੀਤਾ।ਇਸ ਮੌਕੇ ਬੋਲਦਿਆਂ ਐਨਜੀਏਆਈ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਗੱਤਕਾ ਖੇਡ ਦਾ ਨੈਸ਼ਨਲ ਖੇਡਾਂ, ਖੇਲੋ ਇੰਡੀਆ ਯੂਥ ਗੇਮਜ, ਨੈਸ਼ਨਲ ਗੇਮਜ, ਨੈਸ਼ਨਲ ਸਕੂਲ ਗੇਮਸ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਗੇਮਸ ਵਿੱਚ ਸ਼ਾਮਿਲ ਹੋਣਾ ਬਹੁਤ ਵੱਡੀ ਸਫਲਤਾ ਹੈ ਜਿਸ ਨਾਲ ਭਵਿੱਖ ਵਿੱਚ ਗੱਤਕਾ ਖੇਡ ਹੁਣ ਇੰਟਰਨੈਸ਼ਨਲ ਖੇਡਾਂ ਦਾ ਵੀ ਹਿੱਸਾ ਬਣ ਜਾਵੇਗੀ। ਉਹਨਾਂ ਆਖਿਆ ਕਿ ਗੱਤਕਾ ਖੇਡ ਦਾ ਦੇਸ਼ ਦੀਆਂ ਵੱਡੀਆਂ ਖੇਡਾਂ ਵਿੱਚ ਸ਼ਮੂਲੀਅਤ ਹੋਣ ਅਤੇ ਸਵੈ- ਰੱਖਿਆ ਦੀ ਖੇਡ ਹੋਣ ਕਾਰਨ ਗੱਤਕਾ ਖੇਡ ਦਾ ਭਵਿੱਖ ਬਹੁਤ ਉੱਜਲ ਹੈ ਜਿਸ ਕਰਕੇ ਲੜਕੇ...

Three days 12th National Gatka Championship at Talkatora Stadium New Delhi from June 12 to 14

English, Global News
New Delhi, June 11 : The National Gatka Association of India (NGAI) is organising its 12th National Gatka (Men and Women) Championship from June 12 to 14, 2025 at the iconic Talkatora Indoor Stadium, New Delhi. This national-level martial arts tournament will feature the participation of 16 states Gatka teams comprising more than 500 boys and girls from various states competing in a series of thrilling individual and team events in Gatka Soti and Farri-Soti over three days. Starting more about the event, Harjeet Singh Grewal, State Awardee and President of the NGAI, said, the championship is being organized with the objective of preserving, promoting, and professionalizing the traditional Sikh martial art of Gatka, while providing a national platform for emerging athletes to showcase their...

ਤਿੰਨ ਰੋਜਾ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ 12 ਤੋਂ 14 ਜੂਨ ਤੱਕ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ

Global News
ਨਵੀਂ ਦਿੱਲੀ, 11 ਜੂਨ : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨਜੀਏਆਈ) ਵੱਲੋਂ ਆਪਣੀ 12ਵੀਂ ਰਾਸ਼ਟਰੀ ਗੱਤਕਾ (ਪੁਰਸ਼ ਤੇ ਮਹਿਲਾ) ਚੈਂਪੀਅਨਸ਼ਿਪ 12 ਤੋਂ 14 ਜੂਨ, 2025 ਤੱਕ ਨਵੀਂ ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਹੈ। ਇਸ ਕੌਮੀ ਪੱਧਰ ਦੇ ਮਾਰਸ਼ਲ ਆਰਟ ਟੂਰਨਾਮੈਂਟ ਵਿੱਚ 16 ਰਾਜਾਂ ਦੀਆਂ ਗੱਤਕਾ ਟੀਮਾਂ ਹਿੱਸਾ ਲੈਣਗੀਆਂ ਜਿਨ੍ਹਾਂ ਵਿੱਚ ਵੱਖ-ਵੱਖ ਰਾਜਾਂ ਦੇ 500 ਤੋਂ ਵੱਧ ਮੁੰਡੇ ਅਤੇ ਕੁੜੀਆਂ ਤਿੰਨ ਦਿਨਾਂ ਤੱਕ ਗੱਤਕਾ ਸੋਟੀ ਅਤੇ ਫਰੀ-ਸੋਟੀ ਵਿੱਚ ਰੋਮਾਂਚਕ ਵਿਅਕਤੀਗਤ ਅਤੇ ਟੀਮ ਮੁਕਾਬਲਿਆਂ ਦੀ ਲੜੀ ਵਿੱਚ ਹਿੱਸਾ ਲੈਣਗੀਆਂ।ਇਸ ਸਮਾਗਮ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਕਿਹਾ ਕਿ ਇਹ ਚੈਂਪੀਅਨਸ਼ਿਪ ਸਿੱਖ ਮਾਰਸ਼ਲ ਆਰਟ ਗੱਤਕੇ ਨੂੰ ਸੰਭਾਲਣ, ਉਤਸ਼ਾਹਿਤ ਕਰਨ ਅਤੇ ਪੇਸ਼ੇਵਰ ਬਣਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉੱਭਰ ਰਹੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਰਾਸ਼ਟਰੀ ਪਲੇਟਫਾਰਮ ਪ੍ਰਦਾਨ ਕਰੇਗੀ।ਉਨ੍ਹਾਂ ਕਿਹਾ ਕਿ ਇਹ ਚੈਂਪੀ...
ਔਪਰੇਸ਼ਨ ਸਿਧੂੰਰ ਅਤੇ ਮੇਰੇ ਲੋਕ

ਔਪਰੇਸ਼ਨ ਸਿਧੂੰਰ ਅਤੇ ਮੇਰੇ ਲੋਕ

Global News
ਵਕਤ ਨਾਲ ਹਰ ਚੀਜ਼ ਬਦਲਦੀ ਰਹਿੰਦੀ ਹੈ । ਇਹ ਸਿਲਸਿਲਾ ਆਦਿ ਕਾਲ ਤੋਂ ਤੁਰਿਆ ਆ ਰਿਹਾ ਹੈ । ਬਨਸਪਤੀ, ਮੌਸਮ, ਜੀਵ ਜੰਤੂ ਸਭਿਆਤਾਵਾਂ, ਹੱਥਿਆਰ, ਲੜਾਈਆਂ ਅਤੇ ਇਨ੍ਹਾਂ ਦੇ ਢੰਗ ਤਰੀਕੇ ਸਭ ਬਦਲ ਰਹੇ ਹਨ । ਜੇਕਰ ਇੰਝ ਨਾ ਹੁੰਦਾ ਤਾਂ ਆਪਾਂ ਅੱਜ ਵੀ ਜੰਗਲਾਂ ਅਤੇ ਪਹਾੜਾਂ ਦੀਆਂ ਕੁੰਦਰਾਂ ਵਿਚ ਰਹਿ ਰਹੇ ਹੁੰਦੇ । ਨਹੀਂ ਬਦਲਿਆ ਤਾਂ ਉਹ ਹੈ ਆਪਸੀ ਪਿਆਰ : ਹਾਂ ਇਸ ਵਿਚ ਖੜੋਤ ਜ਼ਰੂਰ ਆਈ ਹੈ । ਇਸ ਦੇ ਉਲਟ ਨਫ਼ਰਤ ਵਿਚ ਬੇਹਿਸਾਬਾ ਵਾਧਾ ਹੋਇਆ ਹੈ ।ਮੱਲਾਂ ਮਾਰਨ ਵਾਲੇ ਹੁਣ ਵੀ ਭਾਰੂ ਹਨ । ਲੜਾਈਆਂ ਪਹਿਲਾਂ ਕਬੀਲਿਆਂ ਤੱਕ ਸੀਮਤ ਸਨ, ਹੁਣ ਆਲਮੀ ਜੰਗਾਂ ਹਨ : ਆਪਾਂ ਦੋ ਹੰਢਾ ਚੁਕੇ ਹਾਂ, ਤੀਜੀ ਪ੍ਰਮਾਣੂ ਜੰਗ ਦੀ ਉਡੀਕ ਵਿਚ ਹਾਂ ।ਪਹਿਲਾਂ ਲੜਾਈਆਂ ਆਹਮੋ-ਸਾਹਮਣੇ ਦੀਆਂ ਹੁੰਦੀਆਂ ਸਨ, ਦਿਨ ਵੇਲੇ । ਸੂਰਜ ਛਿਪਣ ਤੇ ਰੁਕ ਜਾਂਦੀ ਸੀ, ਅਗਲੇ ਦਿਨ ਫ਼ਿਰ ਬਿਗਲ ਵਜਦੇ, ਰਣ ਸਿੰਗੇ ਗੂੰਜਦੇ ਅਤੇ ਸੂਰਮੇ ਭਿੜ ਜਾਂਦੇ । ਰਾਤਾਂ ਨੂੰ ਜਖ਼ਮੀ ਸੰਭਾਲਦੇ, ਸੂਹੀਏ, ਪੈੜਾਂ ਨਪਦੇ । ਇਸੇ ਤਰਾਂ ਪਹਿਲਾਂ ਹਥਿਆਰ ਪੱਥਰ ਦੇ ਹੁੰਦੇ ਸਨ, ਫ਼ਿਰ ਧਾਤ ਦੇ, ਫ਼ਿਰ ਅੱਜ ਦੇ ਬੰਦੂਕ ਤੋਂ ਪ੍ਰਮਾਣੂ ਬੰਬ ਤਕ । ਕਦੇ ਲਾਰਡ ਇੰਦਰ ਦਾ ਮਾਰੂ ਹਥਿਆ...

ਵਿੱਸਰੇ ਹੋਏ ANZAC ਫੌਜੀਆਂ ਦਾ ਸਨਮਾਨ

Global News
ਚੰਡੀਗੜ੍ਹ, 8 ਮਈ : ਬਹਾਦਰੀ ਅਤੇ ਸਾਂਝੇ ਇਤਿਹਾਸ ਦੀ ਬੀਰ-ਗਾਥਾ ਨੂੰ ਭਾਵੁਕ ਸ਼ਰਧਾਂਜਲੀ ਦੇ ਯਤਨਾਂ ਵਜੋਂ ਉਤਸ਼ਾਹੀ ਨੌਜਵਾਨ ਨੇਤਾ ਅਤੇ ਭਾਈਚਾਰਕ ਦੂਤ ਵਜੋਂ ਵਿਚਰਦੇ ਮਨਪ੍ਰੀਤ ਸਿੰਘ ਉਰਫ਼ ਮਨੂ ਸਿੰਘ ਵੱਲੋਂ ਪਹਿਲੇ ਵਿਸ਼ਵ ਯੁੱਧ ਵਿੱਚ ਏ.ਐਨ.ਜੈਡ.ਏ.ਸੀ. (ਆਸਟਰੇਲੀਅਨ ਅਤੇ ਨਿਊਜੀਲੈਂਡ ਫੌਜੀ ਬਲ) ਫੌਜਾਂ ਦਾ ਸਾਥ ਦੇ ਕੇ ਲੜਨ ਵਾਲੇ ਸਿੱਖ ਅਤੇ ਪੰਜਾਬ ਰੈਜੀਮੈਂਟ ਦੇ ਜਵਾਨਾਂ ਦੇ ਬਹਾਦਰੀ ਨਾਲ ਭਰੇ ਯੋਗਦਾਨ ਨੂੰ ਮਾਨਤਾ ਦਿਵਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ।ਮਨੂੰ ਸਿੰਘ ਦਾ ਮਿਸ਼ਨ ਇਹ ਯਕੀਨੀ ਬਣਾਉਣਾ ਹੈ ਕਿ ਪਹਿਲੇ ਵਿਸ਼ਵ ਯੁੱਧ ਦੇ ਬਿਰਤਾਂਤ ਵਿੱਚ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਰਹੇ ਸਿੱਖ ਅਤੇ ਪੰਜਾਬ ਰੈਜੀਮੈਂਟ ਦੇ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਆਸਟ੍ਰੇਲੀਆ ਦੀ ਸਮੂਹਿਕ ਯਾਦ ਵਿੱਚ ਪੂਰਨ ਮਾਣ-ਸਨਮਾਨ ਨਾਲ ਢੁਕਵਾਂ ਸਥਾਨ ਮਿਲੇ। ਆਸਟ੍ਰੇਲੀਆ ਤੋਂ ਵਾਪਸ ਆਉਣ ਤੋਂ ਬਾਅਦ ਮਨਪ੍ਰੀਤ ਸਿੰਘ ਇਨ੍ਹਾਂ ਜਵਾਨਾਂ ਦੇ ਯੋਗਦਾਨ ਨੂੰ ਸਦੀਵੀਂ ਯਾਦ ਰੱਖਣ ਲਈ ਪੰਜਾਬ ਵਿੱਚ ਢੁਕਵੀਂ ਯਾਦਗਾਰ ਬਣਾ ਕੇ ਸਿਜਦਾ ਕਰਨਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਦੇ ਬਹਾਦਰੀ ਦੇ ਕਿੱਸਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰ...

Honouring the forgotten ANZACs : Manu Singh’s crusade to remember Sikh and Punjab regiment’s WW-I sacrifice

Global News
Chandigarh, May 8 - In a stirring tribute to valour and shared history, Manpreet Singh, also known as Manu Singh, an enthusiastic youth leader and community advocate, is championing the recognition of Sikhs and Punjab regiment soldiers who fought alongside ANZAC troops in World War-I. His mission is to ensure their sacrifices, long overshadowed in mainstream narratives and are etched into Australia’s collective memory. After returning from Australia he is aspiring to build a memorial in Punjab to commemorate their heroism and to be remembered by the generations to come.While the ANZAC legend is a cornerstone of Australian identity, Manu Singh is determined to bring the “forgotten Anzacs” - particularly the Sikh soldiers who stood shoulder-to-shoulder with Australian troops at Gallipoli - i...

ਸਿੱਖੀ ਦੇ ਵਿਆਪਕ ਪ੍ਰਚਾਰ ਲਈ ਜੱਥੇਦਾਰ ਦੀ ਇੱਕਜੁੱਟਤਾ ਅਪੀਲ ਦਾ ਗਲੋਬਲ ਸਿੱਖ ਕੌਂਸਲ ਵੱਲੋਂ ਸਮਰਥਨ

Global News
ਚੰਡੀਗੜ੍ਹ, 4 ਮਈ : ਗਲੋਬਲ ਸਿੱਖ ਕੌਂਸਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਉਸ ਅਪੀਲ ਦਾ ਸਮਰਥਨ ਕੀਤਾ ਹੈ ਜਿਸ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਸਮੇਤ ਸਾਰੇ ਸਿੱਖ ਪ੍ਰਚਾਰਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰਛਾਇਆ ਹੇਠ ਇਕੱਤਰ ਹੋ ਕੇ ਦੇਸ਼ ਭਰ ਵਿੱਚ ਸਿੱਖੀ ਪ੍ਰਚਾਰ ਦੇ ਮਿਸ਼ਨ ਨੂੰ ਮੁੜ ਸੁਰਜੀਤ ਕਰਨ ਤੇ ਖਾਲਸਾ ਪੰਥ ਅੰਦਰ ਰੁਹਾਨੀਅਤ ਨੂੰ ਉਤਸ਼ਾਹਿਤ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਇੱਥੇ ਇੱਕ ਬਿਆਨ ਵਿੱਚ ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਕੰਵਲਜੀਤ ਕੌਰ, ਧਾਰਮਿਕ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਡਾ. ਕਰਮਿੰਦਰ ਸਿੰਘ, ਕਾਨੂੰਨੀ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਜਗੀਰ ਸਿੰਘ ਅਤੇ ਕੌਂਸਲ ਦੇ ਸਕੱਤਰ ਹਰਜੀਤ ਸਿੰਘ ਨੇ ਜੱਥੇਦਾਰ ਦੀ ਇਸ ਕੋਸ਼ਿਸ਼ ਨੂੰ "ਸਮੇਂ ਦੀ ਲੋੜ ਅਤੇ ਵੇਲੇ ਸਿਰ ਨਿਭਾਈ ਧਾਰਮਿਕ ਪਹਿਲਕਦਮੀ" ਕਰਾਰ ਦਿੱਤਾ ਹੈ ਤਾਂ ਜੋ ਪੰਜਾਬ ਅਤੇ ਹੋਰ ਰਾਜਾਂ ਵਿੱਚ ਸਿੱਖੀ ਨੂੰ ਕਾਇਮ ਰੱਖਣ ਪ੍ਰਤੀ ਘਟ ਰਹੀ ਪ੍ਰਵਿਰਤੀ ਨੂੰ ਠੱਲ੍ਹ ਪਾਈ ਜਾ ਸਕੇ।ਗਲੋਬਲ ਸਿੱਖ ਕੌਂਸਲ ਨੇ ਜੱਥੇਦਾਰ ਨੂੰ ਗੁਜ਼ਾਰਿ...