ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਜਲਾਲਾਬਾਦ ਪੂਰਬੀ ਵਿਖੇ ਸਮੱਸਿਆਵਾਂ ਸੁਣਕੇ ਦਿੱਤੀਆਂ ਲੋਕਾਂ ਨੂੰ ਸਰਕਾਰੀ ਸੇਵਾਵਾਂ
ਜਲਾਲਾਬਾਦ ਪੂਰਬੀ (ਧਰਮਕੋਟ) 16 ਅਗਸਤ:ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਆਮ ਲੋਕਾਂ ਪ੍ਰਤੀ ਸੁਚੱਜੀ ਸੋਚ ਸਦਕਾ ‘ਆਪ ਦੀ ਸਰਕਾਰ ਆਪ ਦੇ ਦੁਆਰ' ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਨੇ ਆਮ ਲੋਕਾਂ ਲਈ ਸਰਕਾਰੀ ਸੇਵਾਵਾਂ ਲੈਣੀਆਂ ਬਹੁਤ ਆਸਾਨ ਤੇ ਪਾਰਦਰਸ਼ੀ ਕਰ ਦਿੱਤੀਆਂ ਹਨ। ਇਹ ਆਮ ਆਦਮੀ ਪਾਰਟੀ ਸਦਕਾ ਸੰਭਵ ਹੋਇਆ ਹੈ ਕਿ ਅੱਜ ਵਿਭਾਗਾਂ ਦੇ ਅਧਿਕਾਰੀ ਲੋਕਾਂ ਦੇ ਪਿੰਡਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਂਵਾਂ ਆਪ ਪੁੱਛ ਰਹੇ ਹਨ ਅਤੇ ਇਹਨਾਂ ਦਾ ਢੁਕਵਾਂ ਨਿਪਟਾਰਾ ਵੀ ਹੋ ਰਿਹਾ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਅੱਜ ਜਲਾਲਾਬਾਦ ਪੂਰਬੀ ਪੰਚਾਇਤ ਘਰ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ ਸ਼ਿਰਕਤ ਕਰਨ ਮੌਕੇ ਕੀਤਾ। ਇਸ ਕੈਂਪ ਵਿੱਚ ਜਲਾਲਾਬਾਦ ਪੂਰਬੀ, ਫਤਿਹਗੜ੍ਹ ਕੋਰੋਟਾਣਾ, ਪੱਤੀ ਰਾਜਪੁਰਾ ਪਿੰਡਾਂ ਦੇ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ।ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਨੇ ਦੱਸਿਆ ਕਿ ਲੋਕ ਹੁਣ ਆਪਣੇ ਆਪ ਨੂੰ ਸੌਖਾਲਾ ਮਹਿਸੂਸ ਕਰ ਰਹੇ ਹਨ ਕਿਉਕਿ ਸਮੂਹ ਵਿਭਾਗਾਂ ਦੇ ਅਧਿਕਾਰੀ ਇਹਨਾਂ ਕੈਂਪਾਂ ਵਿੱਚ ਸ਼ਾਮਿਲ ਹੋਕੇ ਆਪਣੀ ਨ...