
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵੱਲੋ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ
ਸ੍ਰੀ ਮੁਕਤਸਰ ਸਾਹਿਬ 1 ਜੁਲਾਈ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਭਰ ਵਿਚ 30 ਸਤੰਬਰ 2024 ਤੱਕ ਵਾਤਾਵਰਨ ਬਚਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਦੀ ਪ੍ਰਧਾਨਗੀ ਸ੍ਰੀ ਰਾਜ ਕੁਮਾਰ ਜਿ਼ਲ੍ਹਾ ਅਤੇ ਸੈਸ਼ਨਜ਼ ਜੱਜ਼ ਸ੍ਰੀ ਮੁਕਤਸਰ ਸਾਹਿਬ ਵਲੋ ਅੱਜ ਜਿ਼ਲ੍ਹਾ ਕਚਿਹਰੀ ਕੰਪਲੈਕਸ ਤੋਂ ਵੱਖ-ਵੱਖ ਸਥਾਨਾਂ ਉਪਰ ਵੱਖ-ਵੱਖ ਤਰ੍ਹਾਂ ਦੇ ਫਲਦਾਰ ਪੌਦੇ ਲਗਾਏ ਗਏ। ਇਸ ਮੌਕੇ ਮਿਸ ਰੀਤੂ ਗਰਗ ਪਤਨੀ ਸ੍ਰੀ ਰਾਜ ਕੁਮਾਰ ਗਰਗ, ਮੈਡਮ ਗਰੀਸ਼ ਵਧੀਕ ਸੈਸ਼ਨ ਜੱਜ, ਮੈਡਮ ਅੰਮ੍ਰਿਤਾ ਸਿੰਘ ਵਧੀਕ ਸੈਸ਼ਨ ਜੱਜ, ਸ੍ਰੀ ਮਹੇਸ ਕੁਮਾਰ ਵਧੀਕ ਸਿਵਲ ਜੱਜ ਸੀਨਿਅਰ ਡਵੀਜਨ, ਮਿਸ ਗੁਰਪ੍ਰੀਤ ਕੌਰ ਸਿਵਲ ਜੱਜ ਜੁਨੀਅਰ ਡਵੀਜ਼ਨ, ਸ੍ਰੀ ਅਮਰੀਸ਼ ਕੁਮਾਰ ਸੀ.ਜੀ...