Saturday, August 8Malwa News
Shadow

Author: admin

ਪਾਣੀ ਅਤੇ ਮੱਛਰ ਤੋਂ ਪੈਦਾ ਹੋਣ ਵਾਲੀਆ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਤੇ ਨਗਰ ਕੌਸਲ ਫਾਜਿਲਕਾ ਦੀ ਸਾਂਝੀ ਮੀਟਿੰਗ

Punjab News
 ਫਾਜਿਲਕਾ 22 ਜੁਲਾਈ ਯ ਅੱਜ ਜਿਲਾ ਹਸਪਤਾਲ ਫਾਜਿਲਕਾ ਵਿਖੇ ਸਿਵਲ ਸਰਜਨ ਫਾਜਿਲਕਾ ਡਾ.ਚੰਦਰ ਸ਼ੇਖਰ ਦੀ ਪ੍ਰਧਾਨਗੀ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ.ਰੋਹਿਤ ਗੋਇਲ ਦੀ ਅਗਵਾਈ ਵਿਚ ਪਾਣੀ ਅਤੇ ਮੱਛਰ ਤੋਂ ਹੋਣ ਵਾਲੀਆ ਬਿਮਾਰੀਆ ਦੀ ਰੋਕਥਾਮ ਲਈ ਸਾਂਝੀ ਸਹਿਯੋਗੀ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿਚ ਨਗਰ ਕੌਂਸਲ ਦੇ ਸੁਪਰਡੈਂਟ ਸ੍ਰੀ ਨਰੇਸ਼ ਖੇੜਾ ਹਾਜਰ ਹੋਏ ਮੀਟਿੰਗ ਵਿਚ ਸਿਵਲ ਸਰਜਨ ਵਲੋਂ ਸ਼ਹਿਰ ਫਾਜਿਲਕਾ ਦੇ ਅਦਰਸ਼ ਨਗਰ ਵਿਚ ਪਿਛਲੇ ਦਿਨਾ ਦੌਰਾਨ ਪੀਣ ਵਾਲੇ ਦੂਸ਼ਿਤ ਪਾਣੀ ਦੇ ਲਏ ਸੈਪਲਾਂ ਬਾਰੇ ਚਰਚਾ ਹੋਈ ਅਤੇ ਮੱਛਰ ਦੀ ਰੋਕਥਾਮ ਸਮੇਤ ਸਿਹਤ ਵਿਭਾਗ ਵਲੋ ਸ਼ਹਿਰ ਫਾਜਿਲਕਾ ਵਿਚ ਚਲ ਰਹੀਆਂ ਐਂਟੀ ਲਾਰਵਾ ਗਤੀਵਿਧੀਆ ਦੀ ਸਮੀਖਿਆ ਕੀਤੀ ਗਈ  ਡੇਂਗੂ ਬੁਖਾਰ ਤੋ ਬਚਾਅ ਅਤੇ ਮੱਛਰ ਦੀ ਰੋਕਥਾਮ ਲਈ ਦੋਨਾਂ ਵਿਭਾਗਾਂ ਵਲੋ ਸਾਂਝਾ ਐਕਸ਼ਨ ਪਲਾਨ ਤਿਆਰ ਕੀਤਾ ਇਸ ਮੌਕੇ ਸਿਵਲ ਸਰਜਨ ਫਾਜਿਲਕਾ ਵਲੋ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੱਛਰ ਦੀ ਰੋਕਥਾਮ ਲਈ ਅਤੇ ਲਾਰਵੇ ਦੀ ਖਾਤਮੇ ਲਈ ਵਿਭਾਗਾਂ ਦਾ ਸਹਿਯੋਗ ਕਰਨ ਹਰ ਸ਼ੁਕਰਵਾਰ ਘਰਾਂ ਵਿਚ ਕੂਲਰ, ਫਰਿੱਜ ਦੀ ਟ੍ਰੇਅ ,ਟਾਇਰਾਂ ਅਤੇ ਹੋਰ ਸਰੋਤਾਂ ਵਿਚ ...

ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਸੁਨਹਿਰੇ ਭਵਿੱਖ ਲਈ ਵਾਤਾਵਰਣ ਦੇ ਸੁਪਰਹੀਰੋ ਬਣਨ ਦਾ ਸੱਦਾ

Punjab News
ਲੁਧਿਆਣਾ, 22 ਜੁਲਾਈ (000) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਸੁਨਹਿਰੇ ਭਵਿੱਖ ਲਈ ਬੂਟੇ ਲਗਾ ਕੇ, ਪਾਣੀ ਦੀ ਬੱਚਤ, ਪਲਾਸਟਿਕ ਤੋਂ ਬਚਣ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਧਰਤੀ ਮਾਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਕਲੀਨ ਏਅਰ ਪੰਜਾਬ ਵੱਲੋਂ ਕਰਵਾਏ ਗਏ 'ਯੂਥ ਚੈਂਪੀਅਨ ਫਾਰ ਕਲੀਨ ਏਅਰ' ਪ੍ਰੋਗਰਾਮ ਦੋਰਾਨ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਨੌਜਵਾਨ ਵਾਤਾਵਰਣ ਪ੍ਰਤੀ ਵੱਡਿਆਂ ਦੇ ਰਵੱਈਏ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਧਰਤੀ ਨੂੰ ਬਚਾਉਣ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਸਰਕਾਰ ਜਾਂ ਪ੍ਰਸ਼ਾਸਨ ਦੇ ਨਾਲ ਸਮੂਹਿਕ ਯਤਨਾਂ ਦੀ ਲੋੜ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨੌਜਵਾਨਾਂ ਦਾ ਦੂਜਿਆਂ ਦੇ ਵਿਵਹਾਰ ਅਤੇ ਰਵੱਈਏ ਨੂੰ ਬਦਲਣ ਦੇ ਨਾਲ-ਨਾਲ ਆਪਣੇ ਪਰਿਵਾਰ ਅਤੇ ਭਾਈਚਾਰੇ ਦੇ ਮੈਂਬਰਾਂ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਵਧੇਰੇ ਜ਼ਿੰਮੇਵਾਰ ਬਣਨ ਲਈ ਪ੍ਰਭਾਵਿਤ ਕਰਨ 'ਤੇ ਸਿੱਧ...

ਮੁੱਖ ਮੰਤਰੀ ਨੇ ਵਿੱਤ ਕਮਿਸ਼ਨ ਤੋਂ ਪੰਜਾਬ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ

Breaking News
ਚੰਡੀਗੜ੍ਹ, 22 ਜੁਲਾਈ: ਵਿੱਤੀ ਸੂਝ-ਬੂਝ ਅਤੇ ਤੱਥਾਂ 'ਤੇ ਅਧਾਰਤ ਮਜ਼ਬੂਤ ਕੇਸ ਪੇਸ਼ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਦੌਰੇ 'ਤੇ ਆਈ 16ਵੇਂ ਵਿੱਤ ਕਮਿਸ਼ਨ ਦੀ ਟੀਮ ਤੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਕਮਿਸ਼ਨ ਦੇ ਚੇਅਰਮੈਨ ਡਾ: ਅਰਵਿੰਦ ਪਨਗੜੀਆ, ਮੈਂਬਰ ਅਜੈ ਨਰਾਇਣ ਝਾਅ, ਐਨੀ ਜਾਰਜ ਮੈਥਿਊ, ਡਾ: ਮਨੋਜ ਪਾਂਡਾ ਅਤੇ ਡਾ: ਸੌਮਿਆਕਾਂਤੀ ਘੋਸ਼ ਤੋਂ ਇਲਾਵਾ ਕਮਿਸ਼ਨ ਦੇ ਸਕੱਤਰ ਰਿਤਵਿਕ ਪਾਂਡੇ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਅਨਾਜ ਪੱਖੋਂ ਆਤਮਨਿਰਭਰ ਬਣਾਉਣ ਵਿਚ ਪੰਜਾਬ ਦੇ ਵਡਮੁੱਲੇ ਯੋਗਦਾਨ ਸਦਕਾ  ਪੈਦਾਵਾਰ, ਪ੍ਰਾਪਤੀ ਅਤੇ ਆਜ਼ਾਦੀ ਦੀ ਰੱਖਿਆ ਲਈ ਸੂਬੇ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦਿੱਤਾ ਜਾਣਾ ਚਾਹੀਦਾ ਹੈ।  ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਹੀ ਦੁਨੀਆ ਭਰ ਦੇ ਹਰ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ ਅਤੇ ਇਹ ਪੈਕੇਜ ਸੂਬੇ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਵੇਗਾ। ਭਗਵੰਤ ਸਿੰਘ ਮਾਨ ਨੇ ਉਮੀਦ ਪ੍ਰਗਟਾਈ ਕਿ ਵਿੱਤ ਕਮ...

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕੱਪੜਿਆਂ ਦੀ ਸਿਖਲਾਈ ਸਬੰਧੀ ਸਿਖਲਾਈ ਕੋਰਸ

Punjab News
ਸ੍ਰੀ ਮੁਕਤਸਰ ਸਾਹਿਬ 22 ਜੁਲਾਈ : ਕਿਸਾਨ ਬੀਬੀਆਂ ਨੂੰ ਆਰਥਿਕ ਪੱਖੋਂ ਆਤਮ ਨਿਰਭਰ ਬਣਾਉਣ ਲਈ ਕੱਪੜਿਆਂ ਦੀ ਸਿਲਾਈ ਸਬੰਧੀ ਇੱਕ ਮਹੀਨੇ ਦਾ ਸਿਖਲਾਈ ਕੋਰਸ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ। ਇਸ ਸਿਖਲਾਈ ਦੇ ਕੋਆਰਡੀਨੇਟਰ ਮੈਡਮ ਚਰਨਜੀਤ ਕੌਰ, ਡੈਮੋਂਸਟ੍ਰੇਟਰ (ਹੋਮ ਸਾਇੰਸ) ਨੇ ਦੱਸਿਆ ਕਿ ਇਹ ਸਿਖਲਾਈ ਕੋਰਸ 20 ਜੂਨ ਤੋਂ 22 ਜੁਲਾਈ 2024 ਤੱਕ ਲਗਾਇਆ ਗਿਆ ਅਤੇ ਇਸ ਵਿੱਚ ਸ਼੍ਰੀ ਮੁਕਤਸਰ ਸਾਹਿਬ ਸਮੇਤ ਸੰਗੂਧੌਣ, ਗੋਨੇਆਣਾ, ਭੁੱਲਰ, ਚੌਂਤਰਾ ਆਦਿ ਪਿੰਡਾਂ ਤੋਂ 20 ਕਿਸਾਨ ਬੀਬੀਆਂ ਨੇ ਭਾਗ ਲਿਆ।ਇਸ ਸਿਖਲਾਈ ਕੋਰਸ ਦੌਰਾਨ ਕਿਸਾਨ ਬੀਬੀਆਂ ਨੂੰ ਕੱਪੜਿਆਂ ਦੀ ਕਟਾਈ ਅਤੇ ਸਿਲਾਈ ਜਿਵੇਂ ਕਿ ਲੇਡੀਜ਼ ਸੂਟ, ਪਲਾਜ਼ੋ, ਬੱਚਿਆਂ ਦੀਆਂ ਫਰਾਕਾਂ, ਕੋਰਡ ਸੈੱਟ ਅਤੇ ਕੁੜਤੇ ਪਜਾਮੇ ਆਦਿ ਬਾਰੇ ਸਿਖਲਾਈ ਦਿੱਤੀ ਗਈ। ਇਸ ਦੇ ਨਾਲ—ਨਾਲ ਕੱਪੜਿਆਂ ਦੀ ਕਟਾਈ ਅਤੇ ਸਿਲਾਈ ਸਬੰਧੀ ਬਰੀਕੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਪੂਰੇ ਸਿਖਲਾਈ ਕੋਰਸ ਦੌਰਾਨ ਸਿਖਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਿਖਲਾਈ ਦੀਆਂ ਬਰੀਕੀਆਂ ਵਿੱਚ ਨਿਪ...

‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਪਿੰਡ ਕੁੰਡਲ ‘ਚ ਲਗਾਇਆ ਸੁਵਿਧਾ ਕੈਂਪ

Punjab News
ਫਾਜਿਲਕਾ/ਅਬੋਹਰ 22 ਜੁਲਾਈ : ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਉਨ੍ਹਾਂ ਵੱਲੋਂ ਪੇਸ਼ ਦਰਖਾਸਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਨ ਦੇ ਉਦੇਸ਼ ਨਾਲ ਪਿੰਡ ਕੁੰਡਲ ਵਿਖੇ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵਿਧਾਇਕ ਬਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਕੇਸ਼ ਕੁਮਾਰ ਪੋਪਲੀ ਵੱਲੋਂ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਕਈ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਹਰੇਕ ਵਿਭਾਗ ਦੇ ਕਾਉਂਟਰ *ਤੇ ਜਾ ਸਕੇ ਵਿਭਾਗ ਦੀਆਂ ਸਕੀਮਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਹਦਾਇਤ ਕੀਤੀ ਕਿ ਹਰੇਕ ਨਾਗਰਿਕ ਨੂੰ ਸਕੀਮਾਂ ਪ੍ਰਤੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡਾਂ ਅੰਦਰ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਆਮ ਲੋਕਾਂ ਦੀ ਆਪਣੀ ਸਰਕਾਰ ਹੈ ਜਿਸ ਵਿੱਚ ਕਿਸੇ ਵੀ ਵਰਗ ਦੇ ਵਿਅਕਤੀ...

ਟਰੇਨਿੰਗ ਪਾਰਟਨਰਜ਼ ਵੱਲੋਂ ਪੰਜਾਬ ਦੇ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰਾਂ ਨੂੰ ਭਰਵਾਂ ਹੁੰਗਾਰਾ

Breaking News
ਚੰਡੀਗੜ੍ਹ, 21 ਜੁਲਾਈ: ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਇੱਥੇ ਦੱਸਿਆ ਕਿ ਵਿਭਾਗ ਵੱਲੋਂ ਚਲਾਏ ਜਾ ਰਹੇ ਤਿੰਨ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰਾਂ (ਐੱਮ.ਐੱਸ.ਡੀ.ਸੀ.) ਨੂੰ ਅਲਾਟ ਕਰਨ ਤੋਂ ਪਹਿਲਾਂ ਬੁਲਾਈ ਮੀਟਿੰਗ ਵਿੱਚ ਟਰੇਨਿੰਗ ਪਾਰਟਨਰਜ਼ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਸੂਬੇ ਵਿੱਚ ਸੱਤਾ ਬਦਲਣ ਨਾਲ ਲੋਕਾਂ ਦਾ ਸਿਸਟਮ ਵਿੱਚ ਵਿਸ਼ਵਾਸ ਵਧਿਆ ਹੈ।ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ ਜਦੋਂ 30 ਬੋਲੀਕਾਰਾਂ ਨੇ ਬਿੱਡ ਤੋਂ ਪਹਿਲਾਂ ਹੋਈ ਮੀਟਿੰਗ ਵਿੱਚ ਹਿੱਸਾ ਲਿਆ, ਜਦੋਂਕਿ ਪਿਛਲੀਆਂ ਸਰਕਾਰਾਂ ਸਮੇਂ ਮਹਿਜ਼ 3-4 ਬੋਲੀਕਾਰ ਹੀ ਅਜਿਹੀਆਂ ਮੀਟਿੰਗਾਂ ਵਿੱਚ ਹਿੱਸਾ ਲੈਂਦੇ ਸਨ।ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਪੰਜ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਜਲੰਧਰ, ਲੁਧਿਆਣਾ, ਬਠਿੰਡਾ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਕਾਰਜਸ਼ੀਲ ਹਨ। ਜਲੰਧਰ, ਬਠਿੰਡਾ ਅਤੇ ਲੁਧਿਆਣਾ ਵਿੱਚ ਇਹ ਸੈਂਟਰ ਖਾਲੀ ਹੋ ਗਏ ਹਨ ਅਤੇ ਇਹਨਾਂ ਸੈਂਟਰਾਂ ਨੂੰ ਆਰ.ਐਫ.ਪੀ. ਪ੍ਰਕਿਰਿਆ ...

ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਮ.ਐਲ.ਏ ਸੇਖੋਂ ਨੇ ਰੇਲਵੇ ਮੈਨੇਜਰ ਫਿਰੋਜ਼ਪੁਰ ਨਾਲ ਕੀਤੀ ਮੀਟਿੰਗ

Punjab News
ਫਰੀਦਕੋਟ 21 ਜੁਲਾਈ, 2024 ਸ.ਗੁਰਦਿੱਤ ਸਿੰਘ ਸੇਖੋਂ ਐਮ.ਐਲ.ਏ ਹਲਕਾ ਫਰੀਦਕੋਟ ਨੇ  ਫਰੀਦਕੋਟ ਰੇਲਵੇ ਸਟੇਸ਼ਨ ਅਤੇ ਰੇਲਵੇ ਫਾਟਕਾਂ ਨਾਲ ਸੰਬੰਧਤ ਫਰੀਦਕੋਟ ਦੇ ਲੋਕਾ ਨੂੰ ਦਰਪੇਸ਼ ਆ  ਰਹੀਆਂ ਸਮੱਸਿਆਵਾਂ ਦੇ ਹੱਲ ਲਈ ਰੇਲਵੇ ਦੇ ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਸ਼੍ਰੀ ਸੰਜੇ ਸਾਹੂ  ਅਤੇ ਸੀਨੀਅਰ ਡਿਵੀਜ਼ਨਲ ਇੰਜੀਨੀਅਰ ਸ਼੍ਰੀ ਭੁਪਿੰਦਰ ਸਲਵਾਨ ( ਹੈੱਡ ਕੁਆਰਟਰ )  ਨਾਲ  ਫਿਰੋਜ਼ਪੁਰ  ਵਿਖੇ ਉਨ੍ਹਾਂ ਦੇ ਦਫ਼ਤਰ ਵਿੱਚ ਇੱਕ ਮੀਟਿੰਗ ਕੀਤੀ ਗਈ ।  ਮੀਟਿੰਗ ਵਿੱਚ ਸ.ਸੇਖੋਂ ਵੱਲੋ ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਸ਼੍ਰੀ ਸੰਜੇ ਸਾਹੂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਰੇਲਵੇ ਸਟੇਸ਼ਨ ਫਰੀਦਕੋਟ ਦਾ ਪਲੇਟ ਫਾਰਮ ਨੰਬਰ :2 ਬਹੁਤ ਛੋਟਾ ਹੈ ਜਦੋ ਕਿ ਹੁਣ ਟ੍ਰੇਨ ਦੀ ਲੰਬਾਈ ਪਹਿਲਾ ਨਾਲੋ ਬਹੁਤ ਜ਼ਿਆਦਾ ਹੋ ਗਈ ਹੈ ਜਿਸ ਨਾਲ ਲੋਕਾਂ ਨੂੰ ਟ੍ਰੇਨ ਵਿੱਚ ਚੜਨ ਵਿੱਚ ਬਹੁਤ ਦਿਕੱਤ ਪੇਸ਼ ਆਉਂਦੀ ਹੈ ਅਤੇ ਦੁਰਘਟਨਾਵਾ ਪੇਸ਼ ਆਉਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਤੇ ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ  ਨੇ ਦੱਸਿਆ ਕਿ ਪਲੇਟ ਫਾਰਮ ਨੰਬਰ :...

ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਮੁੱਖ ਮੰਤਰੀ ਨਾਲ ਬੈਠਕ

Breaking News, Hot News
ਜਲਾਲਾਬਾਦ 21 ਜੁਲਾਈ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਆਪਣੇ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਮੁੱਦੇ ਉਹਨਾਂ ਦੇ ਸਾਹਮਣੇ ਰੱਖੇ। ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਖਿਆ ਕਿ ਇਸ ਮੀਟਿੰਗ ਦੌਰਾਨ ਉਨਾਂ ਨੇ ਸਰਹੱਦੀ ਖੇਤਰ ਵਿੱਚ ਸਿੱਖਿਆ ਢਾਂਚੇ ਨੂੰ ਹੋਰ ਮਜਬੂਤ ਕਰਨ ਦੀ ਜਿੱਥੇ ਮੰਗ ਰੱਖੀ ਉੱਥੇ ਨਾਲ ਦੀ ਨਾਲ ਉਹਨਾਂ ਨੇ ਇਸ ਇਲਾਕੇ ਵਿੱਚ ਵੱਧ ਤੋਂ ਵੱਧ ਨਹਿਰੀ ਪਾਣੀ ਮੁਹਈਆ ਕਰਵਾਉਣ ਦੀ ਮੰਗ ਵੀ ਮੁੱਖ ਮੰਤਰੀ ਸਾਹਮਣੇ ਰੱਖੀ। ਉਹਨਾਂ ਨੇ ਆਖਿਆ ਕਿ ਧਰਤੀ ਹੇਠਲੇ ਪਾਣੀ ਦੀ ਲਗਾਤਾਰ ਵਰਤੋਂ ਨਾਲ ਧਰਤੀ ਹੇਠਲਾ ਪਾਣੀ ਨੀਵਾਂ ਜਾ ਰਿਹਾ ਹੈ। ਇਸ ਲਈ ਜਰੂਰੀ ਹੈ ਕਿ ਕਿਸਾਨਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇ । ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹੀ ਛਿਮਾਹੀ ਨਹਿਰਾਂ ਨੂੰ ਬਾਰਾਮਸੀ ਕਰਨ ਦਾ ਫੈਸਲਾ ਕੀਤਾ ਗਿਆ ਸੀ ਅਤੇ ਹੁਣ ਅਸੀਂ ਮੁੱਖ ਮੰਤਰੀ ਸਾਹਮਣੇ ਮੰਗ ਰੱਖੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਕਿਸਾਨਾਂ ਨੂੰ ਮੁਹਈਆ ਕਰਵਾਇਆ ਜਾਵੇ।ਵਿਧਾਇਕ ਨੇ ਇਸ ਮ...

ਮੁੱਖ ਖੇਤੀਬਾੜੀ ਅਫ਼ਸਰ ਨੇ ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਦਾ ਲਿਆ ਜਾਇਜ਼ਾ

Breaking News, Hot News
ਫਰੀਦਕੋਟ 21 ਜੁਲਾਈ 2024 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਸਰਵੇਖਣ ਟੀਮਾਂ ਵੱਲੋ ਗੁਲਾਬੀ ਸੁੰਡੀ  ਅਤੇ ਚਿੱਟੀ ਮੱਖੀ ਦੇ ਕੀਤੇ ਜਾ ਰਹੇ ਸਰਵੇਖਣ ਦੌਰਾਨ ਨਰਮੇ ਦੀ ਫਸਲ ਉੱਪਰ  ਚਿੱਟੀ ਮੱਖੀ ਦਾ ਹਮਲਾ ਦੇਖਿਆ ਗਿਆ ਹੈ ਜਿਸ ਦੀ ਰੋਕਥਾਮ ਲਈ ਸਮੇਂ ਸਿਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਦੀ ਜ਼ਰੂਰਤ ਹੈ । ਪਿੰਡ ਬਾਜਾਖਾਨਾ ਵਿਚ ਨਰਮੇ ਦੀ ਫਸਲ ਦਾ ਜਾਇਜ਼ਾ ਲੈਂਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਵਿੱਚ ਨਰਮੇ ਦੀ ਫਸਲ ਉੱਪਰ ਕੀੜਿਆਂ ਦੇ ਸਰਵੇ ਅਤੇ ਸਰਵੇਖਣ ਲਈ 12 ਟੀਮਾਂ ਸਰਕਲ ਪੱਧਰ ,ਦੋ ਬਲਾਕ ਪੱਧਰ ਅਤੇ ਇੱਕ ਜ਼ਿਲਾ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਸਵੇਰੇ 8.00 ਵਜੇ ਤੋਂ 10 ਵਜੇ ਤਕ ਸਰਵੇ ਅਤੇ ਸਰਵੇਖਣ ਕਰ ਰਹੀਆਂ ਹਨ।  ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਦੇ ਹਮਲੇ ਦੀ ਨਿਗਰਾਨੀ ਲਈ 500 ਸੈਕਸ ਫਿਰੋਮੋਨ ਟ੍ਰੈਪ ਲਗਾਏ ਗਏ ਹਨ ਜਿਨ੍ਹਾਂ ਵਿਚ ਗੁਲਾਬੀ ਸੁੰਡੀ ਦੇ ਪਤੰਗੇ  ਰਹੇ ਹਨ ਪਰ ਕਿਤੇ ਵੀ ਗੁਲਾਬੀ ਸੁੰਡੀ ਦਾ ਹਮਲਾ ਨਜ਼ਰ ਨਹੀਂ ਆਇਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ...

ਕੈਬਨਿਟ ਮੰਤਰੀ ਬਲਜੀਤ ਕੌਰ ਨੇ ਸੀ.ਡੀ.ਪੀ.ਓ ਦਫ਼ਤਰ ਫ਼ਰੀਦਕੋਟ ਦਾ ਕੀਤਾ ਅਚਨਚੇਤ ਦੌਰਾ

Breaking News, Hot News
ਫ਼ਰੀਦਕੋਟ 21 ਜੁਲਾਈ,2024 ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ  ਮੰਤਰੀ ਬਲਜੀਤ ਕੌਰ ਵੱਲੋਂ ਅੱਜ ਸੀ.ਡੀ.ਪੀ.ਓ ਦਫਤਰ ਫਰੀਦਕੋਟ ਦਾ ਅਚਨਚੇਤ ਦੌਰਾ ਕੀਤਾ ਗਿਆ। ਉਹਨਾਂ ਕਿਹਾ ਕਿ ਇੱਕ ਵੀਡੀਓ ਰਾਹੀਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਆਂਗਨਵਾੜੀ ਸੈਂਟਰਾਂ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਦਿੱਤਾ ਜਾਣ ਵਾਲਾ ਖਾਣਾ ਸਹੀ ਕੁਆਲਿਟੀ ਦਾ ਨਹੀਂ ਹੁੰਦਾ ਅਤੇ ਅਜਿਹਾ ਖਾਣਾ ਖਾਣ ਨਾਲ ਉਹਨਾਂ ਦੀ ਸਿਹਤ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।  ਕੈਬਨਿਟ ਮੰਤਰੀ ਬਲਜੀਤ ਕੌਰ ਨੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਸਪਲੀਮੈਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਸਕੀਮ ਅਧੀਨ ਵੰਡੀ ਜਾਂਦੀ ਖੁਰਾਕ ਨੂੰ ਦਫਤਰ ਦੇ ਸਟੋਰ ਵਿੱਚ ਪਏ ਗੱਟਿਆਂ ਨੂੰ ਖੁਲਾ ਕੇ ਮਿੱਠਾ ਦਲੀਆ, ਖਿਚੜੀ, ਮੁਰਮਰੇ ਦੀ ਜਾਂਚ ਕੀਤੀ। ਉਹਨਾਂ ਨੇ ਖਿਚੜੀ ਅਤੇ ਦਲੀਆ ਦਫਤਰ ਵਿਖੇ ਪਕਾ ਕੇ ਚੈੱਕ ਕੀਤਾ। ਉਹਨਾਂ ਤਿਆਰ ਕੀਤੇ ਦਲੀਆ ਅਤੇ ਖਿਚੜੀ ਨੂੰ ਖੁਦ ਖਾ ਕੇ ਚੈਕ ਕਰਨ ਉਪੰਰਤ ਤਸੱਲੀ ਪ੍ਰਗਟ ਕੀਤੀ ।  ਉਹਨਾਂ ਦੱਸਿਆ ਕਿ ਪੰਜਾਬ ਦੇ ਸਮੂਹ ਆਂਗਣਵਾੜੀ ਸੈਂਟਰਾਂ ਲਈ ਵਧੀਆ ਅਤੇ ਮਿਆਰੀ ਖੁਰਾਕ ਵਸਤੂਆਂ ਮਾਰਕਫੈੱਡ...