
ਜਲਾਲਾਬਾਦ ਦੇ ਵਿਧਾਇਕ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਸ਼ਹੀਦ ਊਧਮ ਸਿੰਘ ਚੌਂਕ ਜਲਾਲਾਬਾਦ ਵਿਖੇ ਰਾਹੀਗਰਾਂ ਨੂੰ ਵੰਡੇ ਮੁਫਤ ਬੂਟੇ
ਫਾਜ਼ਿਲਕਾ 3 ਜੁਲਾਈ 2024……
ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਵਣ ਵਿਭਾਗ ਦੇ ਸਹਿਯੋਗ ਸਦਕਾ ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਰਾਹੀਗਰਾਂ ਨੂੰ ਮੁਫਤ ਫਲਦਾਰ ਅਤੇ ਫੁੱਲਦਾਰ ਬੂਟੇ ਵੰਡੇ ਗਏ। ਇਸ ਤੋਂ ਪਹਿਲਾ ਬਸਤੀ ਭੁੰਮਣਸ਼ਾਹ, ਪਿੰਡ ਕਾਹਨੇਵਾਲਾ, ਢੰਡੀ ਖੁਰਦ ਸਮੇਤ ਵੱਖ-ਵੱਖ ਪਿੰਡਾਂ ਵਿੱਚ ਵੀ ਮੁਫਤ ਵਿੱਚ ਬੂਟੇ ਵੰਡੇ ਤੇ ਖੁਦ ਵੀ ਬੂਟੇ ਲਗਾਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਵੇਂ ਬੂਟੇ ਲਗਾਉਣ ਦਾ ਅਭਿਆਨ ਚਲਾਇਆ ਹੈ ਜਿਸ ਤਹਿਤ ਜ਼ਿਲ੍ਹੇ ਦੀਆਂ ਵੱਖ-ਵੱਖ ਨਰਸਰੀਆਂ&n...