ਸ਼ਹਿਰ ਵਾਸੀਆਂ ਨੂੰ ਵਾਟਰ ਬੋਰਨ ਡਿਸੀਜ਼ ਤੋਂ ਸੁਰੱਖਿਅਤ ਰੱਖਣ ਲਈ ਨਗਰ ਨਿਗਮ ਮੋਗਾ ਵੱਲੋਂ ਵਿਸ਼ੇਸ਼ ਉਪਰਾਲੇ ਜਾਰੀ
ਮੋਗਾ 27 ਜੁਲਾਈ: ਨਗਰ ਨਿਗਮ ਮੋਗਾ ਵੱਲੋਂ ਵਾਟਰ ਬੋਰਨ ਡਿਸੀਜ਼ ਤੋਂ ਸ਼ਹਿਰ ਵਾਸੀਆਂ ਦੀ ਰੱਖਿਆ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀ ਮੋਗਾ ਸ਼ਹਿਰ ਦੇ ਵਾਰਡ ਨੰਬਰ 30 ਦੀ ਮਰਾਸੀਆ ਵਾਲੀ ਗਲੀ ਵਿੱਚ ਵਾਟਰ ਬੋਰਨ ਡਿਸੀਜ਼ ਤੋਂ ਪੀੜਤ 31 ਮਰੀਜ ਸ਼ਨਾਖਤ ਹੋਏ ਸਨ। ਬਿਮਾਰੀਆਂ ਦੀ ਗੰਭੀਰਤਾ ਨੂੰ ਵਿਚਾਰਦੇ ਹੋਏ ਨਿਗਮ ਵੱਲੋਂ ਲੀਕ ਹੋਏ ਪਾਣੀ ਦੇ ਕੂਨੈਕਸ਼ਨ ਜਾਂ ਗਲ ਚੁੱਕੀਆਂ ਪਾਇਪਾਂ ਨੂੰ ਆਪਣੇ ਪੱਧਰ ਤੇ ਬਦਲ ਦਿੱਤਾ ਗਿਆ ਹੈ। ਨਿਗਮ ਵੱਲੋਂ ਸਾਫ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਸਲੱਮ ਬਸਤੀਆਂ ਅਤੇ ਪ੍ਰਭਾਵਿਤ ਗਲੀਆਂ ਵਿੱਚ ਸਟੀਲ ਦੇ ਟੈਂਕਰਾਂ ਰਾਹੀਂ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।ਜਾਣਕਾਰੀ ਦਿੰਦਿਆ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਨਿਗਮ ਵੱਲੋਂ ਸੋਡੀਅਮ ਹਾਈਪੋਕਲੋਰਾਇਟ ਦਵਾਈ ਦੀ ਖਰੀਦ ਕਰਕੇ ਟਿਊਬਲਾਂ ਤੇ ਲੱਗੇ ਡੋਜਰਾ ਰਾਹੀਂ ਕਲੋਰੀਨ ਦਵਾਈ ਮਿਕਸ ਕਰਕੇ ਸ਼ਹਿਰ ਵਿੱਚ ਕਲੋਰੀਨੇਟ ਪਾਣੀ ਹੀ ਸਪਲਾਈ ਕੀਤਾ ਜਾ ਰਿਹਾ ਹੈ, ਜਿਸਦੇ ਬਾਅਦ ਡਾਇਰੀਏ ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀ ਆਇਆ ਹੈ।ਉਹਨਾਂ ਸ਼ਹਿਰ ਵਾਸੀਆਂ...