
11ਵੀਂ ਯੂਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਾਰਡਿਫ ਵਿਖੇ ਹੋਈ ਸਮਾਪਤ – ਵੇਲਜ਼ ‘ਚ ਪਹਿਲੀ ਵਾਰ ਆਯੋਜਿਤ : ਤਨਮਨਜੀਤ ਸਿੰਘ ਢੇਸੀ ਐਮਪੀ
ਚੰਡੀਗੜ੍ਹ, 16 ਸਤੰਬਰ – ਗੱਤਕਾ ਫੈਡਰੇਸ਼ਨ ਯੂਕੇ ਵਲੋਂ ਕਾਰਡਿਫ, ਵੇਲਜ਼ ਵਿਖੇ ਆਯੋਜਿਤ ਗਿਆਰਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸਮਾਪਤ ਹੋਈ ਜਿਸ ਵਿੱਚ ਸੱਤ ਪ੍ਰਮੁੱਖ ਗੱਤਕਾ ਅਖਾੜਿਆਂ ਦੇ ਖਿਡਾਰੀਆਂ ਨੇ ਮੁਕਾਬਲਿਆਂ ਦੌਰਾਨ ਆਪਣੀਆਂ ਜੰਗੀ ਕਲਾਵਾਂ ਦੇ ਦਾਅ-ਪੇਚਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।
ਵੇਲਜ਼ ਦੇ ਗੁਰਦੁਆਰਾ ਸਾਹਿਬ ਤੇ ਉੱਥੋਂ ਦੀ ਸੰਗਤ ਦੇ ਸਹਿਯੋਗ ਨਾਲ ਆਯੋਜਿਤ ਇਸ ਸਲਾਨਾ ਚੈਂਪੀਅਨਸ਼ਿਪ ਦਾ ਉਦਘਾਟਨ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਸਲੋਹ ਹਲਕੇ ਤੋਂ ਸੰਸਦ ਮੈਂਬਰ ਅਤੇ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਤਨਮਨਜੀਤ ਸਿੰਘ ਢੇਸੀ, ਜਗਬੀਰ ਸਿੰਘ ਜੱਗਾ ਚਕਰ, ਪ੍ਰਧਾਨ ਵੇਲਜ਼ ਕਬੱਡੀ ਕਲੱਬ, ਜਸਪਾਲ ਸਿੰਘ ਢੇਸੀ ਅਤੇ ਕੇਵਲ ਸਿੰਘ ਰੰਧਾਵਾ ਹਵੇਲੀ ਹੋਟਲ, ਪਾਂਟੀਕਲਾਨ ਦੀ ਹਾਜ਼ਰੀ ਵਿੱਚ ਕੀਤਾ ਗਿਆ।
ਨਤੀਜਿਆਂ ਦਾ ਐਲਾਨ ਕਰਦਿਆਂ ਹਾਊਸ ਆਫ਼ ਕਾਮਨਜ਼ ਦੀ ਉਚ ਤਾਕਤੀ ਰੱਖਿਆ ਕਮੇਟੀ ਦੇ ਚੇਅਰਮੈਨ ਢੇਸੀ ਨੇ ਕਿਹਾ ਕਿ ਬਰਤਾਨੀਆ ਦੀ ਨੌਜਵਾਨ ਪੀੜ੍ਹੀ ਵੱਲੋਂ ਗੱਤਕਾ ਖੇਡ ਪ੍ਰਤੀ ਵਧ ਰਹੀ...