Sunday, August 9Malwa News
Shadow

Author: admin

ਪਿੰਡਾਂ ਦੇ ਵਿਕਾਸ ਕਾਰਜਾਂ ‘ਚ ਢਿੱਲ ਬਰਦਾਸ਼ਤ ਨਹੀਂ ਕਰਾਂਗੇ : ਸੌਂਦ

Breaking News
ਚੰਡੀਗੜ੍ਹ, 14 ਫਰਵਰੀ : ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਪੂਰਾ ਕਰਨ ਦੀਆਂ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਿਸ ਵੀ ਤਰਾਂ ਦੀ ਢਿੱਲ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਅੱਜ ਪੰਚਾਇਤ ਭਵਨ ਵਿਖੇ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਜਿਲਾ ਪੱਧਰ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਚਾਇਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਲਿਆ ਗਿਆ ਸੁਪਨਾ ਬਹੁਤ ਜਲਦੀ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿਚ ਵਿਕਾਸ ਕਾਰਜਾਂ ਦੇ ਪ੍ਰੋਜੈਕਟਾਂ ਦੀ ਪੂਰੀ ਨਿਗਰਾਨੀ ਕੀਤੀ ਜਾਵੇ ਅਤੇ ਸਮੇਂ ਸਿਰ ਪੂਰੇ ਕੀਤੇ ਜਾਣੇ। ਉਨ੍ਹਾਂ ਨੇ ਹਦਾਇਤ ਕੀਤੀ ਕਿ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਲੋਕ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਵਿਕਾਸ ਕਾਰਜਾਂ ਦਾ ਹੇਠਲੇ ਪੱਧਰ 'ਤੇ ਜਾਇਜ਼ਾ ਲਿਆ ਜਾਵੇ। ਹਰ ਪ੍ਰੋਜੈਕਟ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖਤੀ ਨਾਲ ਹਦਾਇਤ ਕੀਤੀ ਕਿ...

ਸਰਕਾਰੀ ਸਕੂਲਾਂ ‘ਚ ਡਿਜੀਟਲ ਸਿੱਖਿਆ ਲਈ ਨਵੀਂ ਪਹਿਲਕਦਮੀ

Breaking News
ਲੁਧਿਆਣਾ, 14 ਫਰਵਰੀ : ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਸਕੂਲਾਂ ਵਿਚ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮਕਸਦ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਲਾ ਲੁਧਿਆਣਾ ਦੇ ਪ੍ਰਸਾਸ਼ਨ ਦੇ ਡਿਜੀਟਲ ਸਿੱਖਿਆ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਲੈਪਟਾਪ ਵੰਡਣ ਦੀ ਸ਼ੁਰੂਆਤ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਅਧੁਨਿਕ ਸਹੂਲਤਾਂ ਨਾਲ ਲੈਂਸ ਕੀਤਾ ਜਾਵੇਗਾ। ਲੁਧਿਆਣਾ ਦੇ ਸਕੂਲਾਂ ਵਿਚ ਡਿਜੀਟਲ ਸਿੱਖਿਆ ਦਾ ਮਹੌਲ ਪੈਦਾ ਕਰਨ ਲਈ ਲੋੜੀਂਦੇ ਉਪਕਰਨ ਮੁਹਈਆ ਕਰਵਾਉਣ ਦੀ ਪਹਿਲ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜਿਲਾ ਲੁਧਿਆਣਾ ਦੇ 14 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੇ ਜਾ ਰਹੇ ਲੈਪਟਾਪ ਵਿਦਿਆਰਥੀਆਂ ਦੀ ਪੜ੍ਹਾਈ ਦੀਆਂ ਲੋੜਾਂ ਮੁਤਾਬਿਕ ਤਿਆਰ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਦੀ ਸਿੱਖਿਆ ਨਾਲ ਸਬੰਧਿਤ ਸੌਫਟਵੇਰ ਵੀ ਇੰਸਟਾਲ ਕੀਤੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਅਧੁਨਿਕ ਸਹੂਲਤਾਂ ...

ਪਾਕਿਸਤਾਨ ਤੋਂ ਲਿਆਂਦੀ 30 ਕਿੱਲੋ ਹੈਰੋਇਨ ਕਾਬੂ

Hot News
ਅੰਮ੍ਰਿਤਸਰ, 14 ਫਰਵਰੀ : ਪੰਜਾਬ ਪੁਲੀਸ ਨੇ ਅੱਜ ਪਾਕਿਸਤਾਨ ਤੋਂ ਲਿਆਂਦੀ ਗਈ 30 ਕਿੱਲੋ ਹੈਰੋਇਨ ਬਰਾਮਦ ਕਰਕੇ ਸਾਲ 2025 ਦਾ ਰਿਕਾਰਡ ਕਾਇਮ ਕੀਤਾ ਹੈ। ਇਸ ਸਾਲ ਦੀ ਇਹ ਸਭ ਤੋਂ ਵੱਡੀ ਰਿਕਵਰੀ ਹੈ।ਪੰਜਾਬ ਪੁਲੀਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਜਾਣਕਾਰੀ ਮਿਲੀ ਸੀ ਕਿ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਪਹੁੰਚੀ ਹੈ, ਜਿਸ ਕਾਰਨ ਵੱਖ ਵੱਖ ਟੀਮਾਂ ਬਣਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਇਕ ਫੋਰਡ ਫੀਸਟਾ ਗੱਡੀ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਦੌਰਾਨ ਇਕ ਕਾਲੇ ਰੰਗ ਦਾ ਬੈਗ ਮਿਲਿਆ ਜਿਸ ਵਿਚ ਹੈਰੋਇਨ ਦੇ ਚਾਰ ਪੈਕੇਟ ਬੰਦ ਕੀਤੇ ਹੋਏ ਸਨ। ਹਰ ਪੈਕੇਟ ਵਿਚ 7.5 ਕਿੱਲੋ ਹੈਰੋਇਨ ਸੀ। ਇਸ ਦੌਰਾਨ ਪੁਲੀਸ ਨੇ ਗੱਡੀ ਸਮੇਤ ਗੁਰਸਿਮਰਨਜੀਤ ਸਿੰਘ ਉਰਫ ਸਿਮਰਨ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਸਿਮਰਨ ਜਿਲਾ ਅੰਮ੍ਰਿਤਸਰ ਵਿਚ ਪੈਂਦੇ ਥਾਣਾ ਘਰਿੰਡਾ ਦੇ ਪਿੰਡ ਬਾਸਰਕੇ ਗਿੱਲਾਂ ਦਾ ਵਾਸੀ ਹੈ। https://youtu.be/EpD3T8HZ-Vs...

ਭਰਿਸ਼ਟਾਚਾਰ ਲਈ ਇਲਾਕੇ ਦੇ ਅਧਿਕਾਰੀ ਖਿਲਾਫ ਹੋਵੇਗੀ ਕਾਰਵਾਈ

Breaking News, Hot News
ਚੰਡੀਗੜ੍ਹ, 14 ਫਰਵਰੀ : ਪੰਜਾਬ ਸਰਕਾਰ ਵਲੋਂ ਭਰਿਸ਼ਟਾਚਾਰ ਵਿਰੁੱਧ ਸਿਕੰਜਾ ਹੋਰ ਕਸਦਿਆਂ ਅੱਜ ਸਾਰੇ ਜਿਲਿਆਂ ਦੇ ਡਿਪਟੀ ਕਿਮਸ਼ਨਰਾਂ ਅਤੇ ਜਿਲਾ ਪੁਲੀਸ ਮੁਖੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਜਿਸ ਵੀ ਇਲਾਕੇ ਵਿਚ ਭਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਵੇਗਾ, ਉਸ ਇਲਾਕੇ ਦੇ ਸਬੰਧਿਤ ਅਧਿਕਾਰੀ ਨੂੰ ਜੁੰਮੇਵਾਰ ਮੰਨਿਆ ਜਾਵਗਾ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਐਲਾਨ ਕੀਤਾ ਸੀ, ਜਿਸ ਬਾਰੇ ਅੱਜ ਸਰਕਾਰ ਨੇ ਸਰਕਾਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।ਸਰਕਾਰ ਵਲੋਂ ਜਨਤਕ ਸੇਵਾਵਾਂ ਵਿਚ ਪਾਰਦਰਸ਼ਤਾ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਅਧੀਨ ਸਾਰੇ ਜਿਲਾ ਪੁਲੀਸ ਮੁਖੀ, ਡੀ.ਐਸ.ਪੀ., ਐਸ.ਐਚ.ਓ., ਐਸ.ਡੀ.ਐਮ. ਆਪਣੇ ਆਪਣੇ ਇਲਾਕੇ ਵਿਚ ਭਰਿਸ਼ਟਾਚਾਰ ਲਈ ਜੁੰਮੇਵਾਰ ਹੋਣਗੇ। ਸਰਕਾਰ ਵਲੋਂ ਭਰਿਸਟਾਚਾਰ ਦੇ ਮਾਮਲਿਆਂ ਵਿਚ ਸਬੰਧਿਤ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਅਦੇਸ਼ ਵਿਚ ਕਿਹਾ ਗਿਆ ਹੈ ਕਿ ਸਾਰੇ ਸਰਕਾਰੀ ਦਫਤਰਾਂ ਵਿਚ ਚੱਲ ਰਹੇ ਕੰਮ ਕਾਜ ਬਾਰੇ ਵਿਧਾਇਕਾਂ, ਫੀਲਡ ਕਰਮਚਾਰੀਆਂ ਅਤੇ ਆਮ ਲੋਕਾਂ ਪਾਸੋਂ ਫੀਡਬੈਕ ਲਈ ਜਾਵੇਗੀ। ਜੇਕਰ ਕਿਸੇ ਇਲਾਕੇ ਵਿਚ ਭਰਿਸ਼ਟਾਚ...

ਥਾਣੇਦਾਰਨੀ ਗੁਰਮੀਤ ਕੌਰ ਰਿਸ਼ਵਤ ਲੈਂਦੀ ਕਾਬੂ

Hot News
ਚੰਡੀਗੜ੍ਹ, 14 ਫਰਵਰੀ : ਵਿਜੀਲੈਂਸ ਬਿਊਰੋ ਨੇ ਪੁਲੀਸ ਦੀ ਇਕ ਏ ਐਸ ਆਈ ਗੁਰਮੀਤ ਕੌਰ ਅਤੇ ਉਸਦੇ ਇਕ ਸਾਥੀ ਹਰਪ੍ਰੀਤ ਸਿੰਘ ਨੂੰ ਚਾਲੀ ਹਜਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜਿਲਾ ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਦੇ ਪਿੰਡ ਵਜੀਰ ਭੁੱਲਰ ਦੇ ਵਾਸੀ ਸਿਕੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਏ ਐਸ ਆਈ ਵਲੋਂ ਇਕ ਪੁਲੀਸ ਕੇਸ ਦੇ ਸਬੰਧ ਵਿਚ ਸਿਕੰਦਰ ਸਿੰਘ, ਉਸਦੇ ਪਿਤਾ ਅਤੇ ਉਸਦੇ ਭਰਾ ਦੀ ਮੱਦਦ ਕਰਨ ਲਈ ਡੇਢ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਇਹ ਏ ਐਸ ਆਈ ਪਹਿਲਾਂ ਗੂਗਲ ਪੇਅ ਰਾਹੀਂ 10 ਹਜਾਰ ਰੁਪਏ ਰਿਸ਼ਵਤ ਲੈ ਚੁੱਕੀ ਸੀ। ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਕੇ ਏ ਐਸ ਆਈ ਅਤੇ ਉਸਦੇ ਸਾਥੀ ਨੂੰ ਚਾਲੀ ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। https://youtu.be/S3OcDwhj8MM...

ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 14 ਹਜਾਰ ਕਰੋੜ ਦੇ ਬਕਾਏ ਨੂੰ ਮਨਜੂਰੀ

Breaking News
ਚੰਡੀਗੜ੍ਹ, 13 ਫਰਵਰੀ: ਸੂਬਾ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇੱਕ ਵੱਡਾ ਤੋਹਫ਼ਾ ਦਿੰਦਿਆਂ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ ਨੇ ਅੱਜ ਉਨ੍ਹਾਂ ਦੇ 14,000 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਨੂੰ ਸਹਿਮਤੀ ਦੇ ਦਿੱਤੀ। ਇਸ ਸਬੰਧੀ ਫੈਸਲਾ ਅੱਜ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਪੰਜਾਬ ਸਿਵਲ ਸਕੱਤਰੇਤ-1 ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਲਿਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਤਿੰਨ ਲੱਖ ਮੁਲਾਜ਼ਮਾਂ ਅਤੇ ਤਿੰਨ ਲੱਖ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੰਤਰੀ ਮੰਡਲ ਨੇ ਇਕ ਜਨਵਰੀ, 2016 ਤੋਂ 30 ਜੂਨ, 2022 ਤੱਕ ਦੇ ਸਮੇਂ ਦੀ ਸੋਧੀ ਹੋਈ ਤਨਖਾਹ/ਪੈਨਸ਼ਨ ਤੇ ਲੀਵ ਇਨਕੈਸ਼ਮੈਂਟ ਦਾ ਬਕਾਇਆ ਅਤੇ ਇਕ ਜੁਲਾਈ, 2021 ਤੋਂ 31 ਮਾਰਚ, 2024 ਤੱਕ ਦੇ ਡੀ.ਏ./ਡੀ.ਆਰ. ਦਾ ਬਕਾਇਆ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਕਾਏ ਲਈ 14000 ਕਰੋੜ ਦੀ ਰਾਸ਼ੀ ਪੜਾਅਵਾਰ ਜਾਰੀ ਕੀਤੀ ਜਾਵੇਗੀ ਜਿਸ ਨਾਲ ਮੁਲਾਜ਼ਮਾਂ ਅਤੇ ਪੈਨਸ਼ਰਾਂ ਨੂੰ ਅਤਿ ਲੋੜੀਂਦੀ ਰਾਹਤ ਮ...

ਸੜਕ ਹਾਦਸਿਆਂ ਦੇ ਡਾਟੇ ਬਾਰੇ ਨਵਾਂ ਸੌਫਟਵੇਅਰ

Breaking News
ਚੰਡੀਗੜ੍ਹ, 13 ਫਰਵਰੀ : ਪੰਜਾਬ ਵਿਚ ਹੁੰਦੇ ਸੜਕ ਹਾਦਸਿਆਂ ਵਿਚ ਕਮੀ ਲਿਆਉਣ ਅਤੇ ਹਾਦਸਿਆਂ ਦੀ ਰਿਪੋਰਟਿੰਗ ਦਾ ਡਾਟਾ ਇਕੱਠਾ ਕਰਨ ਲਈ ਇਲੈਕਟ੍ਰਾਨਿਕ ਡੀਟੇਲਡ ਐਕਸੀਡੈਂਟ ਰਿਪੋਰਟ (ਈ.ਡੀ.ਏ.ਆਰ.) ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਅੱਜ ਇਥੇ ਇਸ ਸਾਫਟਵੇਅਰ ਬਾਰੇ ਵਿਸਥਾਰ ਵਿਚ ਜਾਣਕਾਰੀ ਮੁਹਈਆ ਕਰਵਾਉਣ ਲਈ ਇਕ ਰੋਜ਼ਾ ਸਿਖਲਾਈ ਸੈਸ਼ਨ ਕਰਵਾਇਆ ਗਿਆ।ਸੁਪਰੀਮ ਕੋਰਟ ਅਤੇ ਕੇਂਦਰੀ ਸੜਕ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਕਰਵਾਏ ਗਏ ਇਸ ਸੈਸ਼ਨ ਵਿਚ ਟਰਾਂਸਪੋਰਟ ਵਿਭਾਗ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਨਾਲ ਸਬੰਧਿਤ ਅਧਿਕਾਰੀ ਵੀ ਸ਼ਾਮਲ ਹੋਏ। ਇਸ ਮੌਕੇ ਸੌਫਟਵੇਅਰ ਵਿਚ ਇੰਟਰੀਆਂ ਦਰਜ ਕਰਨ ਪੂਰੀ ਜਾਣਕਾਰੀ ਦਰਜ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਇਸ ਨਾਲ ਸੜਕ ਹਾਦਸਿਆਂ ਦੇ ਮੁਆਵਜੇ ਦੇ ਕੇਸਾਂ ਦੇ ਸਮੇਂ ਸਿਰ ਨਿਪਟਾਰੇ ਵਿਚ ਵੀ ਮੱਦਦ ਮਿਲੇਗੀ।...

ਮਿੱਡਲ ਕਲਾਸ ਨੂੰ ਆਤਮਾ ਰਹਿਤ ਢਾਂਚਾ ਸਮਝਦੀ ਹੈ ਕੇਂਦਰ ਸਰਕਾਰ : ਚੱਢਾ

Hot News, Punjab Politics
ਨਵੀਂ ਦਿੱਲੀ, 12 ਫਰਵਰੀ : ਰਾਜ ਸਭਾ ਵਿੱਚ ਬਜਟ ਚਰਚਾ ਦੌਰਾਨ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਸਰਕਾਰ ਦੀਆਂ ਨੀਤੀਆਂ 'ਤੇ ਤਿੱਖਾ ਹਮਲਾ ਬੋਲਿਆ ਅਤੇ ਮਿਡਲ ਕਲਾਸ, ਰੇਲਵੇ, ਅਤੇ ਪਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਨੂੰ ਖੁੱਲ੍ਹ ਕੇ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਸਰਕਾਰ ਮਿਡਲ ਕਲਾਸ ਨੂੰ ਆਤਮਾ-ਰਹਿਤ ਢਾਂਚਾ ਸਮਝਦੀ ਹੈ, ਜਿਸ ਦੀਆਂ ਹੱਡੀਆਂ ਦੇ ਢੇਰ 'ਤੇ ਚੜ੍ਹ ਕੇ ਪੰਜ ਬਿਲੀਅਨ ਡਾਲਰ ਦੀ ਇਕਾਨਮੀ ਬਣਾਉਣਾ ਚਾਹੁੰਦੀ ਹੈ।ਰਾਘਵ ਚੱਢਾ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਗਰੀਬਾਂ ਨੂੰ ਸਬਸਿਡੀ ਅਤੇ ਸਕੀਮਾਂ ਮਿਲ ਜਾਂਦੀਆਂ ਹਨ, ਅਮੀਰਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਂਦੇ ਹਨ, ਪਰ ਮਿਡਲ ਕਲਾਸ ਨੂੰ ਕੁਝ ਨਹੀਂ ਮਿਲਦਾ। ਸਰਕਾਰ ਸੋਚਦੀ ਹੈ ਕਿ ਮਿਡਲ ਕਲਾਸ ਕੋਲ ਕੋਈ ਸੁਪਨੇ ਅਤੇ ਅਰਮਾਨ ਨਹੀਂ ਹਨ। ਇਸ ਨੂੰ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਸਮਝਿਆ ਜਾਂਦਾ ਹੈ, ਜਿਸ ਨੂੰ ਬਾਰ-ਬਾਰ ਨਿਚੋੜਿਆ ਜਾਂਦਾ ਹੈ।"ਉਨ੍ਹਾਂ ਕਿਹਾ ਕਿ ਜੇ ਅਰਥਵਿਵਸਥਾ ਵਧ ਰਹੀ ਹੈ, ਤਾਂ ਮੰਗ ਵੀ ਵਧ ਰਹੀ ਹੈ, ਪਰ ਇਹ ਮੰਗ ਮਿਡਲ ਕਲਾਸ ਤੋਂ ਹੀ ਹੈ ਜਿਸ ਦੀਆਂ ਜੇਬਾਂ ਖਾਲੀ ਹਨ। ਜਨਗਣਨਾ ਅਤੇ ਸਰਵੇਖਣ ਵੀ ਇਸ ਗੱਲ ਦੀ...

ਲਾਰੈਂਸ ਬਿਸ਼ਨੋਈ ਦੇ ਸਾਥੀ ਸਮੇਤ ਤਿੰਨ ਗੈਂਗਸਟਰ ਕਾਬੂ

Hot News
ਪਟਿਆਲਾ, 11 ਫਰਵਰੀ : ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਆਈਏ ਸਟਾਫ ਨੇ 11 ਫਰਵਰੀ ਨੂੰ ਕੀਤੀ ਇਸ ਕਾਰਵਾਈ ਵਿੱਚ ਮੁਲਜ਼ਮਾਂ ਤੋਂ ਕੁੱਲ 4 ਪਿਸਤੌਲ, ਇੱਕ ਦੇਸੀ ਕੱਟਾ ਅਤੇ 21 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।ਐੱਸਐੱਸਪੀ ਡਾ. ਨਾਨਕ ਸਿੰਘ ਦੇ ਮੁਤਾਬਕ, ਪਹਿਲਾ ਮੁਲਜ਼ਮ ਦਿਲਦਾਰ ਖਾਨ ਉਰਫ ਦਿੱਲਾ ਹੈ, ਜੋ ਲਾਰੈਂਸ ਬਿਸ਼ਨੋਈ ਦੇ ਕਰੀਬੀ ਦੀਪਕ ਬਨੂੜ ਦੇ ਗੈਂਗ ਨਾਲ ਜੁੜਿਆ ਸੀ। ਉਸਨੂੰ ਅਬਚਲ ਨਗਰ ਫੋਕਲ ਪੁਆਇੰਟ ਏਰੀਏ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਦੋ ਪਿਸਤੌਲ ਅਤੇ ਅੱਠ ਕਾਰਤੂਸ ਬਰਾਮਦ ਹੋਏ। ਦੂਜਾ ਮੁਲਜ਼ਮ ਕੁਲਵਿੰਦਰ ਸਿੰਘ ਉਰਫ ਮੋਫਰ ਹੈ, ਜਿਸਨੂੰ ਡੀਸੀਡਬਲਯੂ ਪੁਲ ਦੇ ਹੇਠੋਂ ਫੜਿਆ ਗਿਆ।ਉਸ ਕੋਲੋਂ 32 ਬੋਰ ਦੀਆਂ ਦੋ ਪਿਸਤੌਲਾਂ ਅਤੇ ਦਸ ਕਾਰਤੂਸ ਮਿਲੇ। ਤੀਜਾ ਮੁਲਜ਼ਮ ਮਨਿੰਦਰ ਸਿੰਘ ਲੱਡੂ ਹੈ, ਜਿਸਨੂੰ ਸਨੌਰ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਤਿੰਨ ਕਾਰਤੂਸ ਬਰਾਮਦ ਹੋਏ।ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦਿਲਦਾਰ ਖਾਨ ...

ਸਕੂਲਾਂ ਦਾ ਪ੍ਰਬੰਧ ਸੁਧਾਰਨ ਲਈ 19 ਹਜਾਰ ਸਕੂਲਾਂ ‘ਚ ਮੀਟਿੰਗਾਂ

Breaking News
ਚੰਡੀਗੜ੍ਹ, 11 ਫਰਵਰੀ : ਪੰਜਾਬ ਦੇ ਸਕੂਲਾਂ ਦੀ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਲੋਕਤੰਤਰ ਨੂੰ ਹੋਰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਅੱਜ ਰਾਜ ਭਰ ਦੇ ਸਾਰੇ 19,110 ਸਰਕਾਰੀ ਸਕੂਲਾਂ ਵਿੱਚ ਮੈਗਾ ਸਕੂਲ ਮੈਨੇਜਮੈਂਟ ਕਮੇਟੀ (ਐੱਸਐੱਮਸੀ) ਦੀ ਮੀਟਿੰਗ ਆਯੋਜਿਤ ਕੀਤੀ, ਜਿਸ ਵਿੱਚ ਵਿਦਿਆਰਥੀਆਂ ਦੇ ਮਾਪਿਆਂ ਅਤੇ ਪ੍ਰਤੀਨਿਧੀਆਂ ਨੂੰ ਸਕੂਲਾਂ ਦੇ ਪ੍ਰਬੰਧਨ ਨਾਲ ਸਬੰਧਿਤ ਫੈਸਲੇ ਲੈਣ ਵਿੱਚ ਸਿੱਧੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ।ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਅੱਜ ਇੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਵਾਰ ਮੈਗਾ ਐੱਸਐੱਮਸੀ ਮੀਟਿੰਗ ਸਕੂਲ ਪਰਿਸਰਾਂ ਵਿੱਚ ਸਫਾਈ 'ਤੇ ਕੇਂਦਰਿਤ ਸੀ। ਇਸ ਦੌਰਾਨ ਐੱਸਐੱਮਸੀ ਮੈਂਬਰ ਅਤੇ ਮਾਪਿਆਂ ਨੇ ਸਫਾਈ ਦਾ ਮੁਲਾਂਕਣ ਕਰਨ, ਸੁਧਾਰ ਦੀ ਲੋੜ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਸਥਾਨਕ ਹੱਲ ਸਾਂਝੇ ਕਰਨ ਲਈ ਆਪਣੇ-ਆਪਣੇ ਸਕੂਲਾਂ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਇੱਕ ਸਿਹਤਮੰਦ ਅਤੇ ਵਧੇਰੇ ਅਨੁਕੂਲ ਸਿੱਖਣ ਦਾ ਮਾਹੌਲ ਸਿਰਜਣ ਦੇ ਉਦੇਸ਼ ਨਾਲ ਸੁੰਦਰੀ...