
ਬਠਿੰਡਾ, 23 ਜਨਵਰੀ : ਕਮਾਂਡੋ ਪੁਲੀਸ ਵਿਚ ਤਾਇਨਾਤ ਇਕ ਹੌਲਦਾਰ ਨੇ ਹੀ ਹੋਰ ਹੌਲਦਾਰ ਨੂੰ ਵਿਜੀਲੈਂਸ ਦੀ ਕੁੜਿੱਕੀ ਵਿਚ ਫਸਾ ਦਿੱਤਾ, ਜੋ ਉਸ ਤੋਂ ਕਮਾਂਡੋ ਡਰਿੱਲ ਅਫਸਰ ਦੇ ਨਾਂ ‘ਤੇ 50 ਹਜਾਰ ਰੁਪਏ ਰਿਸ਼ਵਤ ਮੰਗ ਰਿਹਾ ਸੀ। ਅੱਜ ਵਿਜੀਲੈਂਸ ਦੀ ਟੀਮ ਨੇ ਇਸ ਹੌਲਦਾਰ ਨੂੰ 50 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰਲਿਆ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਕਮਾਂਡੋ ਪੁਲੀਸ ਵਿਚ ਤਾਇਨਤਾਰ ਹੌਲਦਾਰ ਪਰਮਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ ਕਿ ਇਕ ਪੁਲੀਸ ਕੇਸਿ ਵਿਚ ਉਸਦੀ ਦੋ ਸਾਲ ਦੀ ਸਥਾਈ ਬਰਖਾਸਤਗੀ ਦੀ ਜਾਂਚ ਚੱਲ ਰਹੀ ਹੈ। ਇਸ ਜਾਂਚ ਵਿਚ ਮੱਦਦ ਕਰਨ ਲਈ ਕਮਾਂਡੋ ਡਰਿੱਲ ਅਫਸਰ (ਸੀ.ਡੀ.ਓ.) ਤਰਸੇਮ ਸਿੰਘ ਨੇ 50 ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਸ ਨੇ ਕਿਹਾ ਕਿ ਇਹ ਰਿਸ਼ਵਤ ਦੀ ਰਕਮ ਉਸਦੇ ਨਾਲ ਤਾਇਨਾਤ ਹੌਲਦਾਰ ਨਛੱਤਰ ਸਿੰਘ ਨੂੰ ਦੇ ਦੇਵੇ। ਪਰਮਿੰਦਰ ਸਿੰਘ ਦੀ ਸ਼ਿਕਾਇਤ ਪਿਛੋਂ ਵਿਜੀਲੈਂਸ ਨੇ ਜਾਲ ਵਿਛਾ ਕੇ ਨਛੱਤਰ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਨੇ ਨਛੱਤਰ ਸਿੰਘ ਅਤੇ ਤਰਸੇਮ ਸਿੰਘ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।