Tuesday, December 3Malwa News
Shadow

ਪੰਜਾਬ ਦੀਆਂ ਦੋ ਧੀਆਂ ਦੀ ਹੋਈ ਏਅਰ ਫੋਰਸ ਐਕਡਮੀ ਲਈ ਚੋਣ

ਚੰਡੀਗੜ੍ਹ, 26 ਨਵੰਬਰ : ਪੰਜਾਬ ਸਰਕਾਰ ਵਲੋਂ ਲੜਕੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾ ਨਾਲ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਮੋਹਾਲੀ ਦੀਆਂ ਦੋ ਲੜਕੀਆਂ ਦੀ ਏਅਰ ਫੋਰਸ ਅਕੈਡਮੀ ਲਈ ਚੋਣ ਹੋ ਗਈ।
ਦੋ ਮਹਿਲਾ ਕੈਡਿਆਂ ਚਰਨਪ੍ਰੀਤ ਕੌਰ ਅਤੇ ਮਹਿਕ ਦੀ ਚੋਣ ਨਾਲ ਬਾਕੀ ਲੜਕੀਆਂ ਵਿਚ ਵੀ ਉਤਸ਼ਾਹ ਪੈਦਾ ਹੋਇਆ ਹੈ। ਚਰਨਪ੍ਰੀਤ ਕੌਰ ਕੁਰਾਲੀ ਦੀ ਰਹਿਣ ਵਾਲੀ ਹੈ ਉਸਦੇ ਪਿਤਾ ਹਰਮਿੰਦਰ ਸਿੰਘ ਇਕ ਪ੍ਰਾਈਵੇਟ ਕੰਪਨੀ ਵਿਚ ਡਰਾਈਵਰ ਦੀ ਨੌਕਰੀ ਕਰ ਰਹੇ ਹਨ। ਇਸੇ ਤਰਾਂ ਦੂਜੀ ਕੈਡਿਟ ਮਹਿਕ ਵੀ ਮੋਹਾਲੀ ਦੇ ਇਕ ਸਧਾਰਨ ਪਰਿਵਾਰ ਦੀ ਪੜਕੀ ਹੈ ਅਤੇ ਉਸਦੇ ਪਿਤਾ ਸ੍ਰੀ ਅਨਿਲ ਕੁਮਾਰ ਦਹੀਆ ਵੀ ਸਰਕਾਰੀ ਅਧਿਆਪਕ ਹਨ।
ਪੰਜਾਬ ਦੇ ਰੋਜ਼ਗਾਰ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਦੋਵਾਂ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਨਾਲ ਹੋਰ ਲੜਕੀਆਂ ਨੂੰ ਵੀ ਪ੍ਰੇਰਨਾ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸੰਸਥਾ ਵਿਚ ਲੜਕੀਆਂ ਲਈ ਪ੍ਰੈਪਰੇਟਰੀ ਵਿੰਗ ਨੂੰ ਪ੍ਰਵਾਨਗੀ ਦਿੱਤੀ ਸੀ। ਇਥੋਂ ਸਿਖਲਾਈ ਹਾਸਲ ਕਰਕੇ ਲੜਕੀਆਂ ਵੱਖ ਵੱਖ ਹਥਿਆਰਬੰਦ ਬਲਾਂ ਵਿਚ ਨੌਕਰੀਆਂ ਹਾਸਲ ਕਰ ਰਹੀਆਂ ਹਨ। ਉਨ੍ਹਾਂ ਨੇ ਮਹਿਲਾ ਕੈਡਿਟਾਂ ਨੂੰ ਭਾਰਤੀ ਹਵਾਈ ਸੈਨਾ ਵਿਚ ਸੁਨਹਿਰੀ ਭਵਿੱਖ ਲਈ ਮੁਬਾਰਕਬਾਦ ਦਿੱਤੀ।

1